
ਅੰਮ੍ਰਿਤਸਰ, 23 ਮਾਰਚ (ਪੰਜਾਬ ਪੋਸਟ ਬਿਊਰੋ) ‘ਬੇਟੀ ਬਚਾਓ ਬੇਟੀ ਪੜ੍ਹਾਓ’ ਸਕੀਮ ਸਬੰਧੀ ਇਸਤਰੀ ਅਤੇ ਬਾਲ ਵਿਕਾਸ ਪ੍ਰੋਜੈਕਟ ਅਰਬਨ-2 ਵੱਲੋਂ ਸੀ.ਡੀ.ਪੀ.ਓ ਸੁਮਨ ਅਤੇ ਸਰਕਲ ਸੁਪਰਵਾਈਜ਼ਰ ਸ੍ਰੀਮਤੀ ਸਰਬਜੀਤ ਕੌਰ ਵਲੋਂ ਰਮਿੰਦਰ ਕੌਰ, ਮਨਜੀਤ ਕੌਰ, ਸਮੂਹ ਆਂਗਨਵਾੜੀ ਵਰਕਰ ਅਤੇ ਪ੍ਰਾਇਮਰੀ ਸਕੂਲ ਦੇ ਸਮੂੰਹ ਸਟਾਫ ਅਤੇ ਬੱਚੀਆਂ ਦੇ ਸਹਿਯੋਗ ਨਾਲ ਵੇਰਕਾ ਵਿਖੇ ਪ੍ਰੋਗਰਾਮ ਕੀਤਾ ਗਿਆ।ਇਸ ਪ੍ਰੌਗਰਾਮ ਵਿੱਚ ਬੱਚੀਆਂ ਦੀ ਪੜ੍ਹਾਈ ਅਤੇ ਉਨਾਂ ਦਾ ਭਵਿੱਖ ਸਵਾਰਣ ਲਈ ਵਿਚਾਰ ਪੇਸ਼ ਕੀਤੇ ਗਏ ਅਤੇ ਬੱਚੀਆਂ ਵਲੋਂ ਸਭਿਆਚਾਰਕ ਤੇ ਸਮਾਜਿਕ ਬੁਰਾੲਅਿਾਂ ਬਾਰੇ ਵੱਖ ਵੱਖ ਵੰਨਗੀਆਂ ਸਕਿਟਾਂ ਤੇ ਗੀਤ ਪੇਸ਼ ਕੀਤੇ ਗਏ।ਇਸ ਸਮੇਂ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
Punjab Post Daily Online Newspaper & Print Media