
ਸੰਦੌੜ, 23 ਮਾਰਚ (ਹਰਮਿੰਦਰ ਭੱਟ ਸਿੰਘ)- ਪੰਜਾਬ ਵਕਫ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਸੇਵਾਮੁਕਤ ਡੀ.ਜੀ.ਪੀ ਮੁਹੰਮਦ ਇਜਹਾਰ ਆਲਮ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਠਾਲਾ ਵਿਖੇ ਕਰਵਾਏ ਇਕ ਸਮਾਗਮ ਦੌਰਾਨ ਸਕੂਲ ਵਿਚ 11ਵੀਂ ਅਤੇ 12ਵੀਂ ਕਲਾਸ ਵਿਚ ਪੜਦੀਆਂ 175 ਵਿਦਿਆਰਥਣਾਂ ਨੂੰ ਸਾਈਕਲ ਵੰਡੇ।ਇਸ ਤੋਂ ਪਹਿਲਾਂ ਸਕੂਲ ਸਟਾਫ ਵੱਲੋਂ ਸ੍ਰੀ ਆਲਮ ਦਾ ਸਕੂਲ ਪੁੱਜਣ ਤੇ ਸਵਾਗਤ ਕੀਤਾ ਗਿਆ।ਸ੍ਰੀ ਆਲਮ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਨੇ ਲੜਕੀਆਂ ਦੀ ਸਹੂਲਤ ਦੇ ਲਈ ਮਾਈ ਭਾਗੋ ਵਿਦਿਆ ਸਕੀਮ ਤਹਿਤ ਸਾਈਕਲ ਦੇਣ ਦੀ ਯੋਜਨਾ ਸੁਰੂ ਕੀਤੀ ਸੀ ।ਉਨ੍ਹਾਂ ਕਿਹਾ ਕਿ ਨੌਜਵਾਨ ਕਿਸੇ ਵੀ ਦੇਸ ਦੇ ਨਿਰਮਾਤਾ ਹੁੰਦੇ ਹਨ ਅਤੇ ਨੌਜਵਾਨ ਸਕਤੀ ਨੂੰ ਵਧੀਆ ਵਿਦਿਅਕ ਮਾਹੌਲ ਅਤੇ ਰੁਜਗਾਰ ਦੇ ਮੌਕੇ ਦੇਣਾ ਸਰਕਾਰਾਂ ਦਾ ਮੁੱਢਲਾ ਫਰਜ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਮੰਤਵ ਤਹਿਤ ਪਿਛਲੇ 9 ਸਾਲਾਂ ਤੋਂ ਲਗਾਤਾਰ ਕੰਮ ਕਰ ਰਹੀ ਹੈ ਜਿਸ ਦੇ ਨਤੀਜੇ ਵਿਚ ਸਰਕਾਰ ਨੇ ਲੱਖਾਂ ਨੌਜਵਾਨਾਂ ਨੂੰ ਨੌਕਰੀਆਂ ਅਤੇ ਰੁਜਗਾਰ ਦੇ ਨਵੇਂ ਮੌਕੇ ਪ੍ਰਦਾਨ ਕੀਤੇ ਹਨ।ਇਸ ਸਮਾਗਮ ਵਿਚ ਪਿੰਡ ਦੀ ਪੰਚਾਇਤ ਅਤੇ ਪਤਵੰਤਿਆਂ ਵੱਲੋਂ ਸ੍ਰੀ ਆਲਮ ਦਾ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਸਰਪੰਚ ਰਘਵੀਰ ਸਿੰਘ ਭੋਲਾ, ਜਥੇਦਾਰ ਹਰਬੰਸ ਸਿੰਘ ਮਹੋਲੀ, ਵੈਦ ਨਿਹਾਲ ਸਿੰਘ ਕੁਠਾਲਾ, ਮਨਦੀਪ ਸਿੰਘ ਖੁਰਦ, ਪਰਮਜੀਤ ਸਿੰਘ ਤਾਜਪੁਰੀ, ਗੁਰਬਚਨ ਸਿੰਘ ਮੋਖਾ, ਸਾਬਰ ਅਲੀ ਢਿਲੋਂ, ਪ੍ਰਿੰਸੀਪਲ ਮੈਡਮ ਰਵਿੰਦਰ ਕੌਰ, ਲਖਬੀਰ ਸਿੰਘ, ਮੇਹਰ ਸਿੰਘ, ਚੇਅਰਮੈਨ ਸਵਰਨ ਸਿੰਘ, ਪੰਚ ਦਰਸਨ ਸਿੰਘ, ਮੇਜਰ ਸਿੰਘ, ਸੁਰਜੀਤ ਸਿੰਘ, ਕਮਲੇਸ਼ ਸਿੰਘ ਆਦਿ ਹਾਜਰ ਸੀ।
Punjab Post Daily Online Newspaper & Print Media