Thursday, June 25, 2026

ਫਰਜ਼ਾਨਾ ਆਲਮ ਨੇ ਧਲੇਰ ਕਲਾਂ ਨੂੰ ਵਿਕਾਸ ਕਾਰਜਾਂ ਲਈ 12 ਲੱਖ ਦੀ ਰਾਸ਼ੀ ਦਾ ਚੈਕ ਦਿੱਤਾ

PPN2303201605

ਸੰਦੌੜ, 23 ਮਾਰਚ (ਹਰਮਿੰਦਰ ਭੱਟ ਸਿੰਘ)- ਨੇੜਲੇ ਪਿੰਡ ਧਲੇਰ ਕਲਾਂ ਵਿਖੇ ਭਗਤ ਰਵਿਦਾਸ ਧਰਮਸਾਲਾ ਵਿਚ ਕਰਵਾਏ ਇਕ ਸਮਾਗਮ ਦੌਰਾਨ ਮੁੱਖ ਸੰਸਦੀ ਸਕੱਤਰ ਬੀਬੀ ਫਰਜਾਨਾ ਆਲਮ ਨੇ ਪਿੰਡ ਦੀ ਪੰਚਾਇਤ ਨੂੰ ਵਿਕਾਸ ਕਾਰਜਾਂ ਦੇ ਲਈ ਸਾਢੇ ਗਿਆਰਾਂ ਲੱਖ ਰੁਪਏ ਦਾ ਚੈਕ ਭੇਟ ਕੀਤਾ।ਇਸਤੋਂ ਇਲਾਵਾ ਬੀਬੀ ਆਲਮ ਨੇ 14ਵੇਂ ਵਿੱਤ ਕਮਿਸ਼ਨ ਤਹਿਤ 1 ਲੱਖ 19 ਹਜਾਰ ਦੀ ਰਾਸੀ ਦਾ ਚੈਕ ਵੀ ਪੰਚਾਇਤ ਨੂੰ ਸੌਂਪਿਆ।ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਬੀਬੀ ਫਰਜਾਨਾ ਆਲਮ ਨੇ ਕਿਹਾ ਕਿ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਦੇ ਲਈ ਲੱਖਾਂ ਰੁਪਏ ਵੰਡੇ ਜਾ ਰਹੇ ਹਨ ਜਿਸ ਨਾਲ ਪਿੰਡਾਂ ਅੰਦਰ ਰੁਕੇ ਪਏ ਵਿਕਾਸ ਦੇ ਕੰਮ ਸੁਰੂ ਹੋ ਗਏ ਹਨ।ਉਨ੍ਹਾਂ ਕਿਹਾ ਕਿ ਹਾਲੇ ਪੰਚਾਇਤਾਂ ਨੂੰ ਸਿਰਫ 40 ਫੀਸਦੀ ਰਾਸ਼ੀ ਹੀ ਦਿੱਤੀ ਜਾ ਰਹੀ ਹੈ ਜਦਕਿ ਅਗਲੇ ਕੁੱਝ ਮਹੀਨੇ ਵਿਚ ਬਾਕੀ ਰਾਸੀ ਵੀ ਪੰਚਾਇਤਾਂ ਨੂੰ ਸੌਂਪ ਦਿੱਤੀ ਜਾਵੇਗੀ।ਪੰਜਾਬ ਵਕਫ ਬੋਰਡ ਦੇ ਸਾਬਕਾ ਚੇਅਰਮੈਨ ਮੁਹੰਮਦ ਇਜਹਾਰ ਆਲਮ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੇ ਪਿਛਲੇ 9 ਸਾਲਾਂ ਵਿਚ ਕੀਤੇ ਕੰਮਾਂ ਨੂੰ ਦੇਖਦੇ ਹੋਏ ਲੋਕ ਦੁਬਾਰਾ ਅਕਾਲੀ ਦਲ ਦੀ ਸਰਕਾਰ ਨੂੰ ਮੌਕਾ ਦੇਣ ਤਾਂ ਜੋ ਪੰਜਾਬ ਨੂੰ ਹਰ ਪੱਖੋਂ ਖੁਸਹਾਲ ਸੂਬਾ ਬਣਾਇਆ ਜਾ ਸਕੇ।ਇਸ ਦੌਰਾਨ ਬੀਬੀ ਆਲਮ ਅਤੇ ਸ੍ਰੀ ਆਲਮ ਨੇ ਨਵੇਂ ਲਾਭਪਾਤਰੀਆਂ ਨੂੰ ਪੈਨਸ਼ਨਾਂ ਦੇ ਕਾਰਡ ਵੀ ਵੰਡੇ।ਇਸ ਮੌਕੇ ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਡਾ. ਜਗਤਾਰ ਸਿੰਘ ਜੱਗੀ ਝਨੇਰ, ਸਰਕਲ ਪ੍ਰਧਾਨ ਤਰਲੋਚਨ ਸਿੰਘ ਧਲੇਰ ਕਲਾਂ, ਮਨਦੀਪ ਸਿੰਘ ਖੁਰਦ, ਸਰਪੰਚ ਪਰਮਪਾਲ ਸਿੰਘ ਧਲੇਰ, ਆੜਤੀਆ ਸੁਖਮਿੰਦਰ ਸਿੰਘ ਮਾਣਕੀ, ਨੰਬਰਦਾਰ ਭਗਵਾਨ ਸਿੰਘ ਮਾਣਕੀ, ਸਾਬਰ ਅਲੀ ਢਿਲੋਂ, ਹਾਕਮ ਸਿੰਘ ਚੱਕ, ਸਾਬਕਾ ਚੇਅਰਮੈਨ ਸਾਬਰ ਅਲੀ ਢਿਲੋਂ, ਗੁਰਬਚਨ ਸਿੰਘ ਮੋਖਾ, ਸੁਖਦੇਵ ਸਿੰਘ ਘੁੱਦਾ, ਡਾ. ਉਤਮ ਸਿੰਘ, ਸੇਰ ਸਿੰਘ, ਕੁਲਦੀਪ ਕੌਰ, ਮੱਘਰ ਸਿੰਘ, ਬਾਰੂ ਖਾਂ (ਸਾਰੇ ਪੰਚ), ਸੁਦਾਗਰ ਸਿੰਘ ਆਦਿ ਹਾਜਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply