Monday, August 10, 2026

ਪੰਜਾਬ ਉਰਦੂ ਅਕੈਡਮੀ ਵੱਲੋਂ ਇੰਡੋ-ਪਾਕ ਮੁਸ਼ਾਇਰਾ 26 ਮਾਰਚ ਨੂੰ

ਮਾਲੇਰਕੋਟਲਾ, 23 ਮਾਰਚ (ਹਰਮਿੰਦਰ ਭੱਟ ਸਿੰਘ)- ਪੰਜਾਬ ਉਰਦੂ ਅਕੈਡਮੀ ਦੇ ਸਕੱਤਰ ਪ੍ਰੋੋ.ਡਾ.ਮਨਜ਼ੂਰ ਹਸਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੰਜਾਬ ਉਰਦੂ ਅਕੈਡਮੀ ਵੱਲੋਂ ਇੰਡੋ-ਪਾਕ ਮੁਸ਼ਾਇਰਾ 26 ਮਾਰਚ ਦਿਨ ਸ਼ਨੀਵਾਰ ਨੂੰ ਰਾਤ 8:00 ਵਜੇ ਸਰਕਾਰੀ ਕਾਲਜ ਮਾਲੇਰਕੋਟਲਾ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਮੁਸ਼ਾਇਰੇ ਵਿੱਚ ਮੁੱਖ ਮਹਿਮਾਨ ਵਜੋਂ ਸ.ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਪਹੁੰਚਣਗੇ, ਜਦੋਂ ਕਿ ਇਸ ਮੁਸ਼ਾਇਰੇ ਦੀ ਪ੍ਰਧਾਨਗੀ ਪਦਮ ਸ਼੍ਰੀ ਮੁਹੰਮਦ ਇਜ਼ਹਾਰ ਆਲਮ (ਰਿਟਾ.ਡੀ.ਜੀ.ਪੀ) ਕਰਨਗੇ ਅਤੇ ਸ਼੍ਰੀਮਤੀ ਫਰਜ਼ਾਨਾ ਆਲਮ ਮੁੱਖ ਸੰਸਦੀ ਸਕੱਤਰ ਪੰਜਾਬ ਵਿਸ਼ੇਸ਼ ਮਹਿਮਾਨ ਵਜੋਂ ਮੁਸ਼ਾਇਰੇ ਵਿੱਚ ਸ਼ਿਰਕਤ ਕਰਨਗੇ। ਡਾ.ਮਨਜੂਰ ਹਸਨ ਨੇ ਅੱਗੇ ਦੱਸਿਆ ਕਿ ਉਕਤ ਮੁਸ਼ਾਇਰੇ ਵਿੱਚ ਜੋ ਸ਼ਾਇਰ ਪਹੁੰਚ ਰਹੇ ਹਨ, ਉਨ੍ਹਾਂ ਵਿੱਚ ਸ਼੍ਰੀ ਡਾ.ਨਰੇਸ਼, ਸ.ਪੰਛੀ, ਇੰਤਜਾਰ ਨਈਮ, ਖੁਰਸ਼ੀਦ ਹੈਦਰ, ਤਾਰਿਕ ਕੰਵਰ, ਮੈਡਮ ਸਲਮਾ ਸ਼ਾਹੀਨ, ਯੂਸਫ ਰਾਜ, ਫਿਆਜ ਫਾਰੂਕੀ, ਮੈਡਮ ਨੁਜਹਤ ਮਹਿੰਦੀ, ਮੋਇਨ ਸ਼ਾਦਾਬ, ਅਜੀਜ ਪਰਿਹਾਰ, ਬਰਕਤ ਹਾਲਟ ਤੇ ਪਰਵਿੰਦਰ ਸ਼ੋਖ ਦੇ ਨਾਅ ਵਰਣਨਯੋਗ ਹਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply