Tuesday, July 21, 2026

ਨਾਕਾਬੰਦੀ ਦੌਰਾਨ ਪਿਸਟਲ, ਹੈਰੋਇਨ ਤੇ ਕਾਰ ਸਮੇਤ ਦੋ ਨੌਜਵਾਨ ਗ੍ਰਿਫਤਾਰ

PPN2303201617

ਚੌਂਕ ਮਹਿਤਾ, 23 ਮਾਰਚ (ਜੋਗਿੰਦਰ ਸਿੰਘ ਮਾਣਾ)- ਥਾਣਾ ਮਹਿਤਾ ਦੀ ਪੁਲਿਸ ਵੱਲੋ ਗੁਪਤ ਸੂਚਨਾ ਦੇ ਅਧਾਰ ਤੇ ਕੀਤੀ ਜਬਰਦਸਤ ਨਾਕਾਬੰਦੀ ਦੌਰਾਨ ਚਾਰ ਕਾਰ ਸਵਾਰਾ ਕੋਲੋ ਇੱਕ ਪਿਸਟਲ ਅਤੇ ਹੈਰੋਇਨ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਅਨੁਸਾਰ ਥਾਣਾ ਮਹਿਤਾ ਦੇ ਮੁੱਖ ਅਫਸਰ ਸੁਖਵਿੰਦਰ ਸਿੰਘ ਕਾਹਲੋ ਦੀ ਅਗਵਾਈ ਵਿਚ ਏਐਸਆਈ ਬਘੇਲ ਸਿੰਘ ਤੇ ਏਐਸਆਈ ਬਲਜੀਤ ਸਿੰਘ ਵੱਲੋ ਪੁਲਿਸ ਪਾਰਟੀ ਸਮੇਤ ਬਟਾਲਾ ਰੋਡ, ਦਬੁਰਜੀ ਮੋੜ੍ਹ ਨਜਦੀਕ ਪੈਟ੍ਰੋਲ ਪੰਪ ਕੀਤੀ ਨਾਕਾਬੰਦੀ ਦੌਰਾਨ ਬਾਬਾ ਬਕਾਲਾ ਸਾਈਡ ਤੋ ਆ ਰਹੀ ਚਿੱਟੇ ਰੰਗ ਦੀ ਇੰਡੀਕਾ ਵਿਸਟਾ ਕਾਰ ਪੀਬੀ 08-ਸੀਡੀ-2940 ਨੂੰ ਰੁੱਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਦੀ ਪਿਛਲੀ ਸੀਟ ਤੇ ਬੈਠੇ ਦੋ ਨੌਜਵਾਨ ਮੌਕੇ ਤੇ ਬੜ੍ਹੀ ਹੁਸ਼ਿਆਰੀ ਨਾਲ ਭੱਜਣ ਵਿਚ ਸਫਲ ਹੋ ਗਏ ਅਤੇ ਗੱਡੀ ਦੇ ਡਰਾਇਵਰ ਸਮੇਤ ਮੂਹਰਲੀ ਸੀਟ ਤੇ ਬੈਠੇ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ, ਤਫਤੀਸ਼ ਦੌਰਾਨ ਗੱਡੀ ਦੇ ਡਰਾਇਵਰ ਦੀ ਸ਼ਨਾਖਤ ਅਜੇ ਐਨਥਨੀ ਪੁੱਤਰ ਸਤਪਾਲ ਵਾਸੀ ਲੰਮਾ ਪਿੰਡ ਜਲੰਧਰ ਵਜੋ ਹੋਈ ਜਿਸ ਪਾਸੋ ਇੱਕ ਮੈਗਜੀਨ ਪਿਸਟਲ ਤੇ ਦੋ ਜਿੰਦਾ ਰੌਦ ਬਰਾਮਦ ਹੋਏ ਅਤੇ ਦੂਜੇ ਵਿਅਕਤੀ ਦੀ ਸ਼ਨਾਖਤ ਸੁਖਵਿੰਦਰ ਕੁਮਾਰ ਪੁੱਤਰ ਨਰਿੰਦਰ ਕੁਮਾਰ ਵਾਸੀ ਬਹਿਰਾਮ ਜਿਲਾ੍ਹ ਸ਼ਹੀਦ ਭਗਤ ਸਿੰਘ ਨਵਾਂ ਸ਼ਹਿਰ ਵਜੋ ਹੋਈ ਜਿਸ ਪਾਸੋ 5 ਗ੍ਰਾਮ ਹੈਰੋਇੰਨ ਬਰਾਮਦ ਕੀਤੀ ਗਈ ਅਤੇ ਦੋ ਨੌਜਵਾਨ ਬਹਿਮੀ ਉਰਫ ਸੰਨੀ ਵਾਸੀ ਕਿਸ਼ਨਪੁਰਾ ਜਲੰਧਰ ਤੇ ਗੌਰਵ ਪੁੱਤਰ ਧਰਮਪਾਲ ਵਾਸੀ ਆਦਮਪੁਰ ਜਲੰਧਰ ਭੱਜਣ ਵਿਚ ਸਫਲ ਹੋ ਗਏ।ਥਾਣਾ ਮੁੱਖੀ ਸੁਖਵਿੰਦਰ ਸਿੰਘ ਕਾਹਲੋ ਨੇ ਦੱਸਿਆ ਕਿ ਇੰਨਾ੍ਹ ਚਾਰਾਂ ਵਿਅਕਤੀਆਂ ਖਿਲਾਫ ਧਾਰਾ 21/22/61/85 ਐਨਡੀਪੀਸੀ ਅਤੇ 255459 ਅਸਲਾ ਐਕਟ ਤਹਿਤ ਪਰਚਾ ਨੰਬਰ 21 ਦਰਜ ਕਰ ਲਿਆ ਗਿਆ ਹੈ, ਉਨਾ੍ਹਂ ਦੱਸਿਆ ਕਿ ਇੰਨਾ੍ਹਂ ਦੋਵਾਂ ਭਗੌੜੇ ਨੌਜਵਾਨਾ ਦੀ ਤਲਾਸ਼ ਜਾਰੀ ਹੈ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply