Saturday, June 29, 2024

ਨਸ਼ਾ ਤਸਕਰਾਂ ਖਿਲਾਫ ਸ਼ਿਕਾਇਤਾਂ ਲਈ ਟੋਲ ਫ੍ਰੀ ਨੰਬਰ ਹੋਵੇ ਜਾਰੀ- ਨਵਤੇਜ ਗੁੱਗੂ

ਸਭ ਦਾ ਭਲਾ ਕਲੱਬ ਤੇ ਸਮਾਜ ਸੇਵੀ ਸੰਸਥਾਵਾਂ ਨੇ ਪੰਜਾਬ ਸਰਕਾਰ ਨੂੰ ਭੇਜਿਆ ਮੰਗ ਪੱਤਰ

PPN2703201608

ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ ਬਿਊਰੋ) ਸਭ ਦਾ ਭਲਾ ਹਿਊਮੈਨਿਟੀ ਕਲੱਬ ਦੇ ਸਚਾਲਕ ਅਤੇ ਪੂਹਲਾ ਕਤਲ ਕਾਂਡ ਚੋਂ ਬਰੀ ਹੋ ਚੁੱਕੇ ਨਵਤੇਜ ਸਿਘ ਗੱਗੂ ਦੀ ਅਗਵਾਈ ਵਿੱਚ ਸਮਾਜ ਸੇਵੀ ਸੰਸਥਾਵਾਂ, ਨੌਜਵਾਨਾਂ ਅਤੇ ਨਸ਼ਿਆਂ ਦਾ ਸ਼ਿਕਾਰ ਹੋਏ ਨੌਜਵਾਨਾਂ ਦੀਆਂ ਮਾਵਾਂ ਵੱਲੋਂ ਚਾਟੀਵਿੰਡ ਚੌਕ ਸਥਿਤ ਬੁਲਾਰੀਆ ਪਾਰਕ ਸਾਹਮਣੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਅਰੰਭੀ ਗਈ ਤਿਨ ਦਿਨ ਦੀ ਭੁੱਖ ਹੜਤਾਲ ਰੱਖੀ ਗਈ ਹੈ।ਇਸ ਸਮੇਂ ਅੱਜ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਨੂੰ ਭੇਜੇ ਗਏ ਇੱਕ ਮੰਗ ਪੱਤਰ ਵਿੱਚ ਨਸ਼ਿਆਂ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਇੱਕ ਤਿਨ ਅੱਖਰੀ ਟੋਲ-ਫਰੀ ਹੈਲਪ ਨਬਰ ਜਾਰੀ ਕਰਨ ਦੀ ਮੰਗ ਕੀਤੀ ਗਈ।ਨਾਇਬ ਤਹਿਸੀਲਦਾਰ ਸ੍ਰੀ ਜੇ.ਪੀ ਸਲਵਾਨ ਨੂੰ ਦਿੱਤੇ ਗਏ ਇਸ ਮੰਗ ਪੱਤਰ ਬਾਰੇ ਜਾਣਕਾਰੀ ਦਿੰਦਿਆਂ ਨਵਤੇਜ ਗੁੱਗੂ ਨੇ ਦੱਸਿਆ ਕਿ ਉਨਾਂ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਜਿਸ ਤਰਾਂ ਔਰਤਾਂ ਦੀ ਸਹਾਇਤਾ ਲਈ ਹੈਲਪ ਨਬਰ 181 ਜਾਰੀ ਕੀਤਾ ਹੈ, ਉਸੇ ਤਰਜ਼ ‘ਤੇ ਤਿਨ ਅੱਖਰਾਂ ਦਾ ਨਬਰ ਜਾਰੀ ਕੀਤਾ ਜਾਵੇ, ਜਿਸ ‘ਤੇ ਕੋਈ ਵੀ ਵਿਅੱਕਤੀ ਨਸ਼ੇ ਦੇ ਤਸਕਰਾਂ ਖਿਲਾਫ ਰਿਪੋਰਟ ਦਰਜ਼ ਕਰਵਾ ਸਕੇ।ਉਨਾਂ ਕਿਹਾ ਕਿ ਇਸ ਨੰਬਰ ਦਰਜ ਕਰਵਾਈ ਗਈ ਸ਼ਿਕਾਇਤ ‘ਤੇ ਤੁਰਤ ਕਾਰਵਾਈ ਹੋਵੇ ਅਤੇ ਸ਼ਿਕਾਇਤ ਕਰਨ ਵਾਲੇ ਦਾ ਨਾਮ ਵੀ ਗੁਪਤ ਰੱਖਿਆ ਜਾਵੇ।ਮੰਗ ਪੱਤਰ ਪ੍ਰਾਪਤ ਕਰਨ ਉਪਰੰਤ ਤਹਿਸੀਲਦਾਰ ਸ੍ਰੀ ਸਲਵਾਨ ਨੇ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਨਿਰਦੇਸ਼ ‘ਤੇ ਇਥੇ ਆਏ ਹਨ, ਜਿੰਨਾਂ ਨੂੰ ਇਹ ਮੰਗ ਪੱਤਰ ਦੇ ਦਿੱਤਾ ਜਾਵੇਗਾ।
ਇਸ ਸਮੇਂ ਨਵਤੇਜ ਗੁੱਗੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਨ੍ਹਾਂ ਨਸ਼ਾ ਤਸਕਰਾਂ ਦੇ ਨਾਮ ਉਨਾਂ ਦੀ ਸੰਸਥਾ ਵਲੋਂ ਫਲੈਕਸ ਬੋਰਡ ‘ਤੇ ਨਸ਼ਰ ਕੀਤੇ ਹਨ, ਉਨ੍ਹਾਂ ਖਿਲਾਫ ਤੁਰਤ ਕਾਨੂੰਨੀ ਕਾਰਵਾਈ ਕਰਕੇ ਸਰਕਾਰ ਨਸ਼ੇ ਦਾ ਧਦਾ ਬਦ ਕਰਵਾਵੇ। ਉਨਾਂ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਅਗਰ ਮੰਗਾਂ ਨਾ ਮਨੀਆਂ ਗਈਆਂ ਅਤੇ 15 ਦਿਨਾਂ ਵਿੱਚ ਟੋਲ ਫ੍ਰੀ ਨੰਬਰ ਪੰਜਾਬ ਸਰਕਾਰ ਨੇ ਜਾਰੀ ਨਾ ਕੀਤਾ ਤਾਂ ਗੁਰਦਾਸਪਰ ਦੇ ਡੀ.ਸੀ ਸਾਹਮਣੇ ਅਣਮਿਥੇ ਸਮੇਂ ਲਈ ਧਰਨਾ ਦੇ ਕੇ ਘਿਰਾਓ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਇਥੇ ਪੁੱਜੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਪੰਜਾਬ ਵਿੱਚ ਚੱਲ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਖਤਮ ਕਰਨ ਲਈ ਨਵਤੇਜ ਗੁਗੂ ਵਲੋਂ ਨਸ਼ਿਆਂ ਦੇ ਸੁਦਾਗਰਾਂ ਤੇ ਨਸ਼ੀਲੇ ਪਦਾਰਥ ਵੇਚਣ ਵਾਲੇ ਮੈਡੀਕਲ ਸਟੋਰਾਂ ਦੇ ਨਾਮ ਨਸ਼ਰ ਕਰਨ ਲਈ ਲਗਾਏ ਜਾ ਰਹੇ ਬੋਰਡਾਂ ਦੀ ਸ਼ਲਾਘਾ ਕਰਦਿਆਂ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਮਿਲ ਕੇ ਉਪਰਾਲੇ ਕਰਨ ਦੀ ਲੋੜ ‘ਤੇ ਜੋਰ ਦਿੱਤਾ।ਇਸ ਮੌਕੇ ਭਾਈ ਸਾਹਿਬ ਸਿਘ, ਜੀਵਨ-ਜਾਂਚ ਸਸਥਾ ਤੋਂ ਗੁਰਵਿਦਰ ਕੌਰ, ਪ੍ਰੀਤਪਾਲ ਸਿਘ, ਹਰਜੀਤ ਸਿਘ, ਐਂਟੀ ਡਰੱਗ ਫੈਡਰੇਸ਼ਨ ਪਜਾਬ ਤੋਂ ਮਨਜਿਦਰ ਸਿਘ, ਭਾਈ ਰਾਜਨ ਸਿਘ, ਖਾਲਸਾ ਸਘਰਸ਼ ਜਥੇਬਦੀ ਦੇ ਬਾਬਾ ਸਤਨਾਮ ਸਿਘ, ਆਈ.ਐਸ.ਐਫ ਤੋਂ ਕੇਸ਼ਵ ਕੋਹਲੀ, ਸੁਨੀਲ, ਯਾਦਵਿੰਦਰ ਸਿੰਘ, ਅਮਿਤ ਕੁਮਾਰ, ਰਾਜਿੰਦਰ ਸਿੰਘ ਬੰਟੀ, ਪਰਵਿਦਰ ਕੌਰ ਸੀਨੀਅਰ ਮੈਂਬਰ ਸਭ ਦਾ ਭਲਾ ਹਿਊਮੈਨਿਟੀ ਕਲੱਬ, ਰੇਖਾ ਰੰਧਾਵਾ, ਡਾ. ਇੰਦਰਜੀਤ ਕੌਰ ਕਲਿਆਣ, ਸਮਾਜ ਕਿਰਨ ਸੇਠੀ ਕੋਟਕਪੂਰਾ, ਲਾਭ ਸਿਘ ਭੁੱਲਰ ਭਗਤਾਂਵਾਲਾ, ਮਨਜਿਦਰ ਸਿਘ ਲਾਡੀ, ਲਵਪ੍ਰੀਤ ਸਧੂ, ਬਲਜੀਤ ਸਿਘ ਬਿੱਟਾ, ਲਖਵੀਰ ਸਿਘ, ਰਾਜਿਦਰ ਕੌਰ ਬਾਜਵਾ, ਗੁਰਮੀਤ ਕੌਰ, ਸੁਰਜੀਤ ਕੌਰ, ਜਸਮੀਤ ਸਿਘ ਜੈਜੀ, ਸੇਵੀ ਜਗਜੀਤ ਸਿੰਘ ਜੱਗਾ ਕਪੂਰਥਲਾ, ਦਲਜੀਤ ਸਿੰਘ ਨਡਾਲਾ ਆਦਿ ਵੀ ਮੌਜੂਦ ਸਨ।ਥਾਣਾ ਸੀ ਡਵੀਜ਼ਨ ਇੰਚਾਰਜ ਅਮਰੀਕ ਸਿੰਘ ਵੀ ਪੁਲਿਸ ਫੋਰਸ ਸਮੇਤ ਹਾਜਰ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply