
ਅੰਮ੍ਰਿਤਸਰ, 7 ਮਈ (ਜਗਦੀਪ ਸਿੰਘ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿਖੇ ਗੁਰੂ ਰਵਿੰਦਰ ਨਾਥ ਟੈਗੋਰ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਵਿਦਿਆਰਥੀਆਂ ਵੱਲ੍ਵੋ ਗੁਰੂ ਦੇਵ ਜੀ ਨੂੰ ਖ਼ਾਸ ਪ੍ਰਾਰਥਨਾ ਸਭਾ ਵਿੱਚ ਸ਼ਰਧਾ ਪ੍ਰਗਟ ਕੀਤੀ ਗਈ । ਵਿਦਿਆਰਥੀਆਂ ਵੱਲ੍ਵੋ ਉਨ੍ਹਾਂ ਨੂੰ ਇੱਕ ਕਵੀ, ਚਿਤਰਕਾਰ, ਲੇਖਕ, ਗੀਤਕਾਰ ਅਤੇ ਸਿੱਖਿਅਕ ਦੇ ਤੌਰ ਤੇ ਉਨ੍ਹਾਂ ਦੇ ਗੀਤ ਗਾ ਕੇ ਅਤੇ ਕਵਿਤਾਵਾਂ ਬੋਲ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ । ਗੁਰੂ ਜੀ ਦਾ ਮਸ਼ਹੂਰ ਗੀਤ ‘ਏਕਲਾ ਚਲੋ ਰੇ’ ਸਾਰੇ ਸਕੂਲ ਵਿਚ ਗੂੰਜ ਰਿਹਾ ਸੀ। ਵਿਦਿਆਰਥੀਆਂ ਨੇ ਉਸ ਮਹਾਨ ਸ਼ਖ਼ਸੀਅਤ ਦੇ ਜੀਵਨ ਅਤੇ ਕੰਮਾਂ ਉਤੇ ਚਾਨਣਾ ਪਾਇਆ। ਗੁਰੂ ਦੇਵ ਜੀ ਕਲਾ ਦੇ ਰਾਹੀ੍ਵ ਆਪਸੀ ਸਮਝ, ਸ਼ਾਂਤੀ ਅਤੇ ਭਾਈਚਾਰੇ ਨੂੰ ਉਤਸ਼ਾਹਿਤ ਕਰਦੇ ਸਨ । ਇਸ ਬੁੱਧੀਜੀਵੀ ਅਤੇ ਸੱਚੇ ਦੇਸ਼ ਭਗਤ ਨੂੰ 1913 ਈ: ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ । ਵਿਦਿਆਰਥੀਆਂ ਨੇ ਉਨ੍ਹਾਂ ਦੇ ਸਾਂਝੀਵਾਲਤਾ ਦੇ ਕੰਮਾਂ ਉਤੇ ਚਾਨਣਾ ਪਾਇਆ। ਵਿਦਿਆਰਥੀਆਂ ਨੇ ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਦੀ ਸਹੁੰ ਖਾਧੀ। ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ: ਸ਼੍ਰੀਮਤੀ ਨੀਲਮ ਕਾਮਰਾ ਜੀ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ, ਸਕੂਲ ਦੇ ਪ੍ਰਬੰਧਕ ਡਾ: ਕੇ.ਐਨੱ. ਕੌਲ ਜੀ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਆਪਣੇ ਆਸ਼ੀਰਵਾਦ ਦਿੱਤੇ। ਉਨ੍ਹਾਂ ਨੇ ਕਿਹਾ ਕਿ ਗੁਰੂ ਦੇਵ ਇੱਕ ਮਹਾਨ ਮਿਸ਼ਨਰੀ ਸਨ ਅਤੇ ਅਜਿਹੀ ਸਿੱਖਿਆ ਦੇ ਪੱਖ ਵਿੱਚ ਸਨ ਜੋ ਗਿਆਨ ਵਿੱਚ ਸੁਧਾਰ ਕਰੇ ਅਤੇ ਮਜ਼ਬੂਤ ਨੀ੍ਵਹ ਬਣਾਵੇ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਵਿਦਿਆਰਥੀਆਂ ਨੂੰ ਇਸ ਉਚੱ ਸ਼ਖਸੀਅਤ ਦੇ ਜੀਵਨ ਤ੍ਵੋ ਸਿੱਖਿਆ ਲੈਣੀ ਚਾਹੀਦੀ ਹੈ। ਸਕੂਲ ਦੇ ਮਾਣਯੋਗ ਪ੍ਰਿੰਸੀਪਲ ਡਾ: ਨੀਰਾ ਸ਼ਰਮਾ ਜੀ ਨੇ ਕਿਹਾ ਕਿ ਅੱਜ ਸਮਾਂ ਹੈ ਕਿ ਗੁਰੂ ਦੇਵ ਰਵਿੰਦਰ ਨਾਥ ਟੈਗੋਰ ਦੀਆਂ ਸਿੱਖਿਆਵਾਂ ਦੁਆਰਾ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾਵੇ ਅਤੇ ਉਨ੍ਹਾਂ ਦੇ ਨਵ੍ਵੇ ਵਿਚਾਰਾਂ ਉਤੇ ਚਾਨਣਾ ਪਾਇਆ ਜਾਵੇ । ਉਨ੍ਹਾਂ ਨੇ ਉਨ੍ਹਾਂ ਦੀ ਮਸ਼ਹੂਰ ਕੋਟੇਸ਼ਨ ਤ੍ਵੋ ਪ੍ਰੇਰਨਾ ਲੈਣ ਦੀ ਗੁਜ਼ਾਰਿਸ਼ ਕੀਤੀ ਕਿ ‘ਬੱਚੇ ਤੇ ਬੋਝ ਨਾ ਪਾਓ ਸਗੋਂ ਆਪਣੇ ਆਪ ਸਿੱਖਣ ਦਿਓ’।
Check Also
ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …
Punjab Post Daily Online Newspaper & Print Media