Friday, November 22, 2024

ਸਰਨਾ ਨੂੰ ਸਕੂਲਾਂ ਦੇ ਮਸਲੇ ‘ਚ ਸਿਆਸਤ ਤੋਂ ਗੁਰੇਜ ਕਰਨ ਦੀ ਅਪੀਲ

PPN070516
ਨਵੀਂ ਦਿੱਲੀ, 7 ਮਈ (ਅੰਮ੍ਰਿਤ ਲਾਲ ਮੰੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਬੋਰਡ ਦੇ ਮੈਂਬਰ ਅਤੇ ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਦੇ ਵਾਈਸ ਚੇਅਰਮੈਨ ਕੁਲਵੰਤ ਸਿੰਘ ਬਾਠ ਨੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਮਰਜੀਤ ਸਿੰਘ ਸਰਨਾ ਨੂੰ 6ਵੇਂ ਪੈ ਕਮੀਸ਼ਨ ਦੇ ਮਸਲੇ ਤੇ ਖੁੱਲੀ ਬਹਿਸ ਕਰਨ ਦਾ ਸੱਦਾ ਦਿੱਤਾ ਹੈ। ਬਾਠ ਨੇ ਸਰਨਾ ਤੇ ਸਿਆਸਤ ਕਰਨ ਦਾ ਦੋਸ਼ ਲਗਾਉਂਦੇ ਹੋਏ ਸਵਾਲ ਕੀਤਾ ਕਿ ਉਨ੍ਹਾਂ ਨੇ ਆਪਣੇ ਪ੍ਰਧਾਨਗੀ ਕਾਲ ਦੌਰਾਨ 2006 ਵਿਚ ਹੋਂਦ ‘ਚ ਆਏ 6ਵੇਂ ਪੈ ਕਮੀਸ਼ਨ ਨੂੰ 2013 ਤਕ ਕਿਉਂ ਨਹੀਂ ਲਾਗੂ ਕੀਤਾ ਸੀ? ਸਰਨਾ ਤੇ ਸਕੂਲਾਂ ਵਿਚ ਸਟਾਫ ਦੀ ਨਜਾਇਜ਼ ਭਰਤੀ ਆਪਣੀ ਕੁਰਸੀ ਬਚਾਉਣ ਵਾਸਤੇ ਕਰਨ ਦਾ ਦੋਸ਼ ਲਗਾਉਂਦੇ ਹੋਏ ਬਾਠ ਨੇ ਲੋਨੀ ਰੋਡ ਸਕੂਲ ‘ਚ ਸਰਨਾ ਕਾਰਜਕਾਲ ਦੌਰਾਨ 137 ਟੀਚਰ, 73 ਕਲਰਕ ਅਤੇ 51 ਚੌਥੇ ਦਰਜੇ ਦੇ ਮੁਲਾਜ਼ਿਮ ਭਰਤੀ ਕਰਨ ਦਾ ਹਵਾਲਾ ਵੀ ਦਿੱਤਾ। ਬਾਠ ਨੇ ਸਰਨਾ ਤੇ ਸਟਾਫ ਨੂੰ ਨਜਾਇਜ਼ ਤੰਗ ਕਰਨ ਅਤੇ ਗੈਰ ਜਰੂਰੀ ਕੋਰਟ ਕੇਸ ਕਮੇਟੀ ਖਿਲਾਫ ਕਰਵਾਉਣ ਦਾ ਵੀ ਆਰੋਪ ਵੀ ਲਗਾਇਆ। ਦਿੱਲੀ ਕਮੇਟੀ ਵੱਲੋਂ ਸਕੂਲ ਸਟਾਫ ਨੂੰ ੬ਵੇਂ ਪੈ ਕਮੀਸ਼ਨ ਦੇ ਹਿਸਾਬ ਨਾਲ ਮਈ 2014 ਦਾ ਵੇਤਨ ਦੇਣ ਦੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ.  ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਲਏ ਗਏ ਫੈਸਲੇ ਦਾ ਵੀ ਬਾਠ ਨੇ ਸਵਾਗਤ ਕੀਤਾ।

Check Also

ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਮਾਮਲਾ

ਐਡਵੋਕੇਟ ਧਾਮੀ ਨੇ ਭਾਰਤ ਦੇ ਹਵਾਬਾਜ਼ੀ ਮੰਤਰੀ ਨੂੰ ਨੋਟੀਫਿਕੇਸ਼ਨ ਵਾਪਸ ਲੈਣ ਲਈ ਲਿਖਿਆ ਪੱਤਰ ਅੰਮ੍ਰਿਤਸਰ, …

Leave a Reply