
ਰਾਜਪੁਰਾ, 29 ਮਾਰਚ (ਅਮਨ)- ਲੋਕ ਸਾਹਿਤ ਸੰਗਮ (ਰਜਿ:) ਰਾਜਪੁਰਾ ਵਲੋਂ ਸੀਨੀਅਰ ਸਿਟੀਜਨ ਕੌਸਲ ਦੇ ਸਹਿਯੋਗ ਨਾਲ ਸੀਨੀਅਰ ਸਿਟੀਜਨ ਕੋਸਲ ਭਵਨ ਵਿਖੇ ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਅਤੇ ਕੋਂਸਲ ਪ੍ਰਧਾਨ ਡਾ ਹਰਬੰਸ ਸਿੰਘ ਆਹੂਜਾ ਦੀ ਸਾਂਝੀ ਅਗਵਾਈ ਵਿਚ ਸਮਾਰੋਹ ਕਰਵਾਇਆ ਗਿਆ। ਇਸ ਮੋਕੇ ਸ੍ਰੀਮਤੀ ਹਰਜਿੰਦਰ ਕੋਰ ਸਧਰ ਦੀ ਕਿਤਾਬ ‘ਦੀਵਾ ਬਲਦਾ ਰਹੇ ‘ਲੋਕ ਅਰਪਣ ਕੀਤੀ। ਸਮਾਗਮ ਦੇ ਮੁਖ ਮਹਿਮਾਨ ਬਿਕਰਮ ਸਿੰਘ ਸ਼ੇਰਗਿਲ ਐਸ ਡੀ ਐਮ ਰਾਜਪੁਰਾ ਨੇ ਕਿਹਾ ਕਿ ਸਾਹਿਤ ਨਰੋਏ ਸਮਾਜ ਦੀ ਨੀਹਂ ਹੁੰਦਾ ਹੈ ਅਤੇ ਸਾਹਿਤ ਰਚੇਤਾ ਸਚੇ ਮਨ ਨਾਲ ਸਮਾਜਿਕ ਤਾਣੇ ਬਾਣੇ ਨੂੰ ਸਿਰਜਦਾ ਹੈ। ਸਮਾਗਮ ਦੀ ਪ੍ਰਧਾਨਗੀ ਪਵਨ ਹਰਚੰਦ ਪੂਰੀ ਨੇ ਕੀਤੀ ਪ੍ਰਧਾਨਗੀ ਮੰਡਲ ਵਿਚ ਪ੍ਰੋ ਹਰਿੰਦਰ ਸ਼ਰਮਾ, ਸੰਤ ਸਿੰਘ ਸੋਹਲ ਸ਼ਾਮਿਲ ਸਨ। ਜਿਸ ਵਿਚ ਉਘੇ ਸਾਹਿਤਕਾਰ ਬਲਦੇਵ ਸਿੰਘ ਖੁਰਾਣਾ, ਪ੍ਰੋ ਸ਼ਤਰੂਘਨ ਗੁਪਤਾ, ਗੁਰਚਰਨ ਸਿੰਘ ਭੱਟੀ ਹਰਪ੍ਰੀਤ ਸਿੰਘ ਰਾਣਾ, ਰਘਬੀਰ ਸਿੰਘ ਮੇਹਮੀ ,ਗੁਰਚਰਨ ਸਿੰਘ ਪਾਬਾਰਾਲੀ, ਧਰਮ ਸਿੰਘ ਮਠਿਆੜਾ, ਜੀ ਪੀ ਸਿੰਘ, ਦਇਆ ਸਿੰਘ, ਬਲਬੀਰ ਜਲਾਲਾਬਾਦੀ, ਹਰਿ ਸਿੰਘ ਚਮਕ, ਅਸ਼ੋਕ ਝਾਅ, ਮਹਿੰਦਰ ਮਿੰਦੀ ਅਤੇ ਕਮਲ ਸੇਖੋਂ ਨੇ ਆਪਣੀਆਂ ਰਚਨਾਵਾਂ ਨਾਲ ਚੰਗਾ ਰੰਗ ਬੰਨਿਆ। ਇਸ ਮੋਕੇ ਬੀਬੀ ਹਰਜਿੰਦਰ ਕੌਰ ਸਧਰ ਦੀ ਪੁਸਤਕ ‘ਦੀਵਾ ਬਲਦਾ ਰਹੇ’ ਲੋਕ ਅਰਪਣ ਕੀਤੀ ਗਈ। ਡਾ. ਹਰਜੀਤ ਸਿੰਘ ਸੱਧਰ ਅਤੇ ਹਰਜਿੰਦਰ ਕੌਰ ਦੀ ਸਪੁਤਰੀ ਅਮਨਪ੍ਰੀਤ ਕੌਰ ਸੋਨੀਆ ਅਤੇ ਭਵਜੀਤ ਕੋਰ ਆਸਟ੍ਰੇਲੀਆ ਨੇ ਆਪਣੀ ਮਾਤਾ ਦੇ ਲਿਖੇ ਗੀਤ ਗਾਕੇ ਪੰਜਾਬੀ ਚੇਂਨਲ ਵਲੋਂ ਜਿਤੇ ਖਿਤਾਬ ਦਾ ਪ੍ਰਮਾਣ ਦੇ ਦਿਤਾ।ਇਸ ਮੋਕੇ ਬਲਵਿੰਦਰ ਕੌਰ ਸੇਖੋਂ, ਇਕਬਾਲ ਸਿੰਘ ਸੇਖੋਂ, ਦਰਸ਼ਨ ਸਿੰਘ ਬਨੂੜ, ਕਰਮ ਸਿੰਘ ਹਕੀਰ, ਡਾ. ਹਰਜੀਤ ਸਿੰਘ ਸੱਧਰ, ਕੁਲਵੰਤ ਸਿੰਘ ਜੱਸਲ, ਸੰਗਮ ਦੇ ਪ੍ਰਧਾਨ ਦਾ ਗੁਰਵਿੰਦਰ ਅਮਨ, ਭੀਮ ਸੇਨ ਝੂਲੇਲਾਲ, ਅਲੀ ਰਾਜਪੁਰਾ, ਆਤਮ ਜੋਤ ਕੌਰ, ਡਾ. ਬਲਜੀਤ ਕੌਰ ਚੀਮਾ ਅਤੇ ਅਮਰੀਕਾ ਤੋਂ ਵਿਸ਼ੇਸ਼ ਤੋਰ ਤੇ ਜਤਿੰਦਰ ਦੱਤ ਨੇ ਬੁਲੰਦ ਆਵਾਜ ਵਿਚ ਬਾਬਾ ਬੁੱਲੇ ਸ਼ਾਹ ਦਾ ਕਲਾਮ ਪੇਸ਼ ਕੀਤਾ। ਸਟੇਜ ਦੀ ਕਾਰਵਾਈ ਦਰਸ਼ਨ ਬਨੂੜ ਨੇ ਬਖੂਬ ਨਿਭਾਈ।
Punjab Post Daily Online Newspaper & Print Media