Friday, April 24, 2026

ਸਰੋਂ ਦੇ ਖੇਤਾਂ ਵਿੱਚ ਖੇਤ ਦਿਵਸ ਮਨਾਇਆ ਗਿਆ

PPN3003201613ਪਠਾਨਕੋਟ, 30 ਮਾਰਚ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਪਠਾਨਕੋਟ ਸ਼੍ਰੀ ਅਮਿਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤੀਬਾੜੀ ਵਿਭਾਗ ਵੱਲੋਂ ਡਾ ਬਖਸ਼ੀਸ਼ ਸਿੰਘ ਚਾਹਲ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਤੇਲ ਬੀਜ ਫਸਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਕੇਂਦਰੀ ਪ੍ਰਾਯੋਜਤ ਸਕੀਮ ”ਨੈਸ਼ਨਲ ਮਿਸ਼ਨ ਆਨ ਆਇਲ ਸੀਡ ਅਤੇ ਆਇਲ ਪਾਮ” ਤਹਿਤ ਬਲਾਕ ਪਠਾਨਕੋਟ ਦੇ ਪਿੰਡ ਕੌਂਤਰਪੁਰ ਵਿਖੇ ਅਗਾਂਹਵਧੂ ਕਿਸਾਨ ਕੰਸ ਰਾਜ ਦੇ ਸਰੋਂ ਦੇ ਖੇਤਾਂ ਵਿੱਚ ਖੇਤ ਦਿਵਸ ਮਨਾਇਆ ਗਿਆ। ਸੁਦੇਸ਼ ਕੁਮਾਰ ਖੇਤੀ ਉਪ ਨਿਰੀਖਕ ਦੇ ਪ੍ਰਬੰਧਾਂ ਹੇਠ ਮਨਾਏ ਗਏ ਖੇਤ ਦਿਵਸ ਦੀ ਪ੍ਰਧਾਨਗੀ ਡਾ ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਕੀਤੀ। ਇਸ ਮੌਕੇ ਹੋਰਨਾ ਤੋਂ ਇਲਾਵਾ ਡਾ ਸੰਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ, ਕੰਸ ਰਾਜ, ਸੁਭਾਸ਼ ਠਾਕੁਰ, ਅੱਛਰ ਸਿੰਘ, ਸ਼ਿਵ ਦਾਸ ਗੂੜਾ ਕਲਾਂ, ਅਜੀਤ ਸਿੰਘ, ਪ੍ਰਬੋਧ ਚੰਦ ਸ਼ਰਮਾ, ਸਾਗਰ ਸਿੰਘ ਅੰਦੋਈ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਡਾ ਅਮਰੀਕ ਸਿੰਘ ਨੇ ਕਿਹਾ ਕਿ ਦੇਸ਼ ਨੂੰ ਤੇਲਬੀਜ ਫਸਲਾਂ ਤੇ ਆਤਮਨਿਰਭਰ ਬਨਾਉਣ ਲਈ ਜ਼ਰੂਰੀ ਹੈ ਕਿ ਪੰਜਾਬ ਵਿੱਚ ਤੇਲ ਬੀਜ ਫਸਲਾਂ ਹੇਠ ਰਕਬਾ ਵਧਾਇਆ ਜਾਵੇ ਕਿੳਂਕਿ ਤੇਲ ਬੀਜ ਫਸਲਾਂ ਊਰਜਾ,ਚਰਬੀ ਚ ਘੁਲਣਸ਼ੀਲ ਵਿਟਾਮਿਨਾਂ ਦੇ ਧਾਰਕ ( ਵਿਟਾਮਿਨ ਏ,ਡੀ,ਈ ਤੇ ਕੇ) ਅਤੇ ਸਰੀਰ ਦੀ ਬਣਤਰ ਲਈ ਲੋੜੀਂਦੇ ਫੈਟੀ ਐਸਿਡਾਂ ਦਾ ਸਰੋਤ ਹਨ,ਜੋ ਮਨੁਖੀ ਸਿਹਤ ਲਈ ਬਹੁਤ ਜ਼ਰੂਰੀ ਹਨ।ਉਨਾਂ ਕਿਹਾ ਕਿ ਪੰਜਾਬ ਦਾ ਪੌਣਪਾਣੀ ਵੀ ਤੇਲ ਬੀਜ ਫਸਲਾਂ(ਸਰੋਂ,ਤੋਰੀਆ,ਸੂਰਜਮੁਖੀ ਆਦਿ) ਦੀ ਕਾਸਤ ਲਈ ਬਹੁਤ ਹੀ ਅਨੁਕੂਲ ਹੈ।ਉਨਾਂ ਕਿਹਾ ਕਿ ਤੇਲਬੀਜ ਪਸਲਾਂ ,ਫਸਲੀ ਵਿਭਿੰਨਤਾ ਵਿੱਚ ਹੀ ਕੇਵਲ ਮਹੱਤਵਪੂਰਨ ਭੂਮਿਕਾ ਅਦਾ ਹੀ ਨਹੀਂ ਕਰਦੀਆਂ ਸਗੋਂ ਮਿੱਟੀ ਦੀ ਉਪਜਾਊਪਣ ਵਧਾਉਣ ਵਿੱਚ ਵੀ ਮਦਦ ਕਰਦੀਆਂ ਹਨ।ਉਨਾਂ ਨੇ ਕਿਹਾ ਕਿ ਤੋਰੀਆ ਅਤੇ ਗੋਭੀ ਸਰੋਂ ਦੀ ਰਲਵੀਂ ਫਸਲ ਦੀ ਬਿਜਾਈ ਕਰਕੇ ਵਧੇਰੇ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ।ਉਨਾ ਕਿਹਾ ਕਿ ਸੇਂਜੂ ਹਾਲਤਾਂ ਵਿੱਚ ਗੋਭੀ ਸਰੋਂ ਨੂੰ ਝੋਨੇ ਜਾਂ ਮੱਕੀ ਦੀ ਕਟਾੲ ਿਤੋਂ ਬਾਅਦ 10-30 ਅਕਤੂਬਰ ਤੱਕ ਬੀਜ ਸਕਦੇ ਹਾਂ ਅਤੇ ਇਸ ਪਿੱਛੋਂ ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਅਪ੍ਰੈਲ ਦੇ ਪਹਿਲੇ ਪੰਦਰਵਾੜੇ ਵਿੱਚ ਬਿਨਾਂ ਵਹਾਈ ਕਰ ਸਕਦੇ ਹਾਂ।ਉਨਾਂ ਕਿਹਾ ਸਾਉਣੀ ਦਾ ਚਾਰਾ ਲੈਣ ਉਪਰੰਤ ਵੀ ਗੋਭੀ ਸਰੋਂ ਅਤੇ ਤੋਰੀਏ ਪਸਲ ਬੀਜ ਕੇ ਕਟਾਈ ਤੋਂ ਬਾਅਦ ਗਰਮੀ ਰੁੱਤ ਦੀ ਮੂੰਗੀ ਦ ਿਕਾਸਤ ਕਤਿੀ ਜਾ ਸਕਦੀ ਹੈ।ਉਨਾਂ ਕਿਹਾ ਕਿ ਗੋਭੀ ਸਰੋਂ ਦੀ ਪਨੀਰੀ ਰਾਹੀਂ ਬੈਡਾਂ ਉੱਪਰ ਬਿਜਾਈ ਕਰਕੇ 10-15% ਤੱਕ ਪੈਦਾਵਾਰ ਵਿੱਚ ਵਾਧਾ ਹੁੰਦਾ ਹੈ ਅਤੇ 20-25% ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ।ਡਾ ਸੰਦੀਪ ਸਿੰਘ ਢਿਲੋਂ ਨੇ ਸਰੋਂ ਦੀ ਫਸਲ ਵਿੱਚ ਖਾਦਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਖਾਦਾਂ ਦੀ ਵਰਤੋਂ ਹਮੇਸ਼ਾਂ ਮਿੱਟੀ ਪਰਖ ਦੀ ਰਿਪੋਰਟ ਦੇ ਆਧਾਰ ਤੇ ਹੀ ਕਰਨੀ ਵਾਹੀਦੀ ਹੈ।ਉਨਾਂ ਕਿਹਾ ਕਿ ਦਰਮਿਆਨੀਆਂ ਉਪਜਾਊ ਜ਼ਮੀਨਾ ਵਿੱਚ 45 ਕਿਲੋ ਯੂਰੀਆ ,75 ਕਿਲੋ ਸਿੰਗਲ ਸੁਪਰ ਫਾਸਫੇਟ ਅਤੇ 10 ਕਿਲੋ ਪੋਟਾਸ਼ ਬਿਜਾਈ ਸਮੇਂ ਪਾ ਦੇਣੀ ਚਾਹੀਦੀ ਹੈ।ਉਨਾਂ ਕਿਹਾ ਕਿ ਜੇਕਰ ਸਿੰਗਲ ਸੁਪਰ ਫਾਸਫੇਟ ਖਾਦ ਨਾਂ ਮਿਲੇ ਤਾਂ ਜਿਪਸਮ ਦੀ ਵਰਤੋਂ ਕੀਤੀ ਜਾ ਸਕਦੀ ਹੈ। ਅਗਾਂਹ ਵਧੂ ਕਿਸਾਨ ਕੰਸ ਰਾਜ ਨੇ ਗੋਭੀ ਸਰੋਂ ਦੀ ਕਾਸਤ ਸੰਬੰਧੀ ਆਪਣੇ ਤਜ਼ਰਬੇ ਕਿਸਾਨਾਂ ਨਾਲ ਸਾਂਝੇ ਕੀਤੇ। ਅਖੀਰ ਵਿੱਚ ਅਗਾਂਹਵਧੂ ਕਿਸਾਨ ਸੁਭਾਸ਼ ਠਾਕੁਰ ਨੇ ਆਏ ਖੇਤੀ ਮਾਹਿਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply