ਅੰਮ੍ਰਿਤਸਰ, 31 ਮਾਰਚ (ਸੁਖਬੀਰ ਖੁਰਮਣੀਆ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵਿਖੇ 20-ਦਿਨਾਂ ਸ਼ਾਰਟ-ਟਰਮਫ਼ਕਰੈਸ਼-ਕੋਰਸ ਇਨ ਪਰਸਨਲ ਗਰੂਮਿੰਗ ਦੌਰਾਨ ਉੱਘੇ ਹੇਅਰ ਸਟਾਈਲਿਸਟ ਸ੍ਰੀ ਜੈ ਕੋਹਲੀ ਬਤੌਰ ਰੀਸੋਰਸ ਪਰਸਨ ਹਾਜ਼ਰ ਹੋਏ। ਉਨ੍ਹਾਂ ਨੇ ਕੈਮੀਕਲ ਹੇਅਰ ਟਰੀਟਮੈਂਟ ਵਿਸ਼ੇ ‘ਤੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਅਜੋਕੇ ਖਾਣਪੀਣ ਦੇ ਮਾਹੌਲ ਵਿਚ ਮਨੁੱਖੀ ਸਿਹਤ ਉਪਰ ਬਹੁਤ ਮਾੜਾ ਅਸਰ ਹੋ ਰਿਹਾ ਹੈ ਵਿਸ਼ੇਸ਼ ਕਰਕੇ ਵਾਲਾਂ ਸਬੰਧੀ। ਉਨ੍ਹਾਂ ਵਾਲ ਹੀ ਮਨੁੱਖ ਦੀ ਉਮਰ ਦਾ ਸਭ ਤੋਂ ਪਹਿਲਾ ਮਾਪਦੰਡ ਹੁੰਦੇ ਹਨ ਅਤੇ ਹਰ ਕੋਈ ਜਵਾਨ ਦਿਖਣ ਲਈ ਵਾਲਾਂ ਨਾਲ ਵੱਖ-ਵੱਖ ਤਜ਼ਰਬੇ ਕਰਦੇ ਰਹਿੰਦਾ ਹੈ। ਉਨਾਂ੍ਹ ਕਿਹਾ ਕਿ ਇਸ ਕਰਕੇ ਕੈਮੀਕਲਾਂ ਦੀ ਬਹੁਤ ਵਰਤੋਂ ਨਾਲ ਚਮੜੀ ‘ਤੇ ਮਾੜਾ ਅਸਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾੜੇ ਅਸਰ ਨੂੰ ਖਤਮ ਕਰਨ ਲਈ ਸਾਨੂੰ ਕੁਦਰਤੀ ਖਾਣ ਪੀਣ ਅਤੇ ਰਹਿਣ ਸਹਿਣ ਨੂੰ ਅਪਨਾਉਣਾ ਚਾਹੀਦਾ ਹੈ।
ਇਸ ਮੌਕੇ ਤੇ ਪ੍ਰੋਫੈਸਰ ਗੁਰਪ੍ਰੀਤ ਕੌਰ, ਡਾਇਰੈਕਟਰ ਲਾਈਫਲੌਂਗ ਲਰਨਿੰਗ ਵਿਭਾਗ ਨੇ ਮਹਿਮਾਨਾਂ ਅਤੇ ਹੋਰਨਾਂ ਨੂੰ ਜੀ ਆਇਆਂ ਆਖਿਆ ਅਤੇ ਵਿਭਾਗ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਸ਼੍ਰੀਮਤੀ ਮਹਿਮਾਂ ਸ਼ਰਮਾਂ, ਮਿਸ ਹਿਨਾਂ, ਮਿਸ ਮੇਘਨਾ ਅਤੇ ਮਿਸ ਸ਼ਿਖਾ ਮੋਜੂਦ ਸਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media