ਜੰਡਿਆਲਾ ਗੁਰੂ, 1 ਅਪ੍ਰੈਲ (ਹਰਿੰਦਰ ਪਾਲ ਸਿੰਘ)- ਸ੍ਰ: ਅਜੀਤ ਸਿੰਘ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ ਜੰਡਿਆਲਾ ਗੁਰੁ ਵਲੋਂ ਸਰਬੱਤ ਦੇ ਭਲੇ, ਪਰਿਵਾਰ ਵਿੱਚ ਸੁੱਖ ਸ਼ਾਂਤੀ ਅਤੇ ਕਾਰੋਬਾਰ ਦੇ ਨਵੇ ਸਾਲ ਦੇ ਆਰੰਭ ਸਬੰਧੀ ਸਾਲਾਨਾ ਸ਼੍ਰੀ ਅਖੰਡ ਪਾਠ ਦੇ ਭੋਗ ਅੱਜ ਅਪਨੇ ਗ੍ਰਹਿ ਵਿਖੇ ਪਵਾਏ ਗਏ।ਉਪਰੰਤ ਫੈਕਟਰੀ ਦੀ ਗਰਾਊਂਡ ਵਿੱਚ ਭਾਈ ਹਰੀ ਸਿੰਘ ਸ਼ਿਮਲਾ ਵਾਲਿਆਂ ਵਲੋਂ ਸ਼ਬਦ ਕੀਰਤਨ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ। ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਮਲਹੋਤਰਾ ਪਰਿਵਾਰ ਵਲੋਂ ਆਪਨੇ ਕਾਰੋਬਾਰ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਬਾਬਾ ਬਲਵਿੰਦਰ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਵਲੋਂ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਅਤੇ ਸਮੂਹ ਪਰਿਵਾਰ ਦਾ ਸਨਮਾਨ ਕੀਤਾ ਗਿਆ। ਭੋਗ ਉਪਰੰਤ ਗੁਰੁ ਕੇ ਅਤੁੱਟ ਲੰਗਰ ਵਰਤਾਏ ਗਏ। ਇਸ ਮੋਕੇ ਹੋਰਨਾਂ ਤੋਂ ਇਲਾਵਾ ਸ੍ਰ: ਦਲਬੀਰ ਸਿੰਘ ਵੇਰਕਾ ਕਮਿਸ਼ਨਰ ਰਾਈਟ ਟੂ ਸਰਵਿਸ ਪੰਜਾਬ ਸਰਕਾਰ, ਬਿਕਰਮਜੀਤ ਸਿੰਘ ਕੋਟਲਾ ਮੈਂਬਰ ਸ਼੍ਰੋਮਣੀ ਗੁ: ਪ੍ਰ: ਕਮੇਟੀ, ਗੁਰਜੀਤ ਸਿੰਘ ਐਕਸਾਈਜ਼ ਐਂਡ ਟੈਕਟੇਸ਼ਨ ਅਫਸਰ ਫਲਾਇੰਗ ਵਿੰਗ ਪੰਜਾਬ, ਸ੍ਰ: ਅਮਰੀਕ ਸਿੰਘ ਮਲਹੋਤਰਾ ਐਡਵੋਕੇਟ, ਰਾਜਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ, ਦੀਪ ਸਿੰਘ ਮਲਹੋਤਰਾ ਪ੍ਰਧਾਨ ਗੁ: ਸਿੰਘ ਸਭਾ, ਵਰਿੰਦਰ ਸਿੰਘ ਮਲਹੋਤਰਾ, ਕਸ਼ਮੀਰ ਸਿੰਘ ਜਾਣੀਆਂ, ਗੁਰਜਿੰਦਰ ਸਿੰਘ ਖਜਾਲਾ, ਰਣਧੀਰ ਸਿੰਘ ਮਲਹੋਤਰਾ ਕੋਂਸਲਰ, ਯੂਥ ਅਕਾਲੀ ਆਗੂ ਅਮਰੀਕ ਸਿੰਘ ਬਿੱਟਾ, ਮਲਕੀਅਤ ਸਿੰਘ ਏ ਆਰ ਸਾਬਕਾ ਵਿਧਾਇਕ, ਡਾ: ਹਰਜਿੰਦਰ ਸਿੰਘ, ਮੰਗਲ ਸਿੰਘ ਕਿਸ਼ਨਪੁਰੀ ਡਾਇਰੈਕਟਰ ਸੇਂਟ ਸੋਲਜਰ ਸਕੂਲ, ਸ੍ਰ: ਸਰੂਪ ਸਿੰਘ, ਸਰਬਜੀਤ ਸਿੰਘ ਸੋਨੂੰ ਯੂਥ ਅਕਾਲੀ ਆਗੂ, ਨਿਰਵੈਰ ਸਿੰਘ ਸੇਠੀ, ਐਡਵੋਕੇਟ ਅਮਨਦੀਪ ਸਿੰਘ, ਬਲਦੇਵ ਸਿੰਘ ਗਾਂਧੀ, ਪ੍ਰਤਾਪ ਸਿੰਘ, ਜੋਗਿੰਦਰ ਸਿੰਘ, ਰੋਸ਼ਨ ਜੈਨ, ਇੰਦਰ ਸਿੰਘ ਮਲਹੋਤਰਾ ਸਾਬਕਾ ਕੋਂਸਲਰ, ਮਨਮੋਹਨ ਸਿੰਘ, ਰਣਜੀਤ ਸਿੰਘ, ਮਨਜਿੰਦਰ ਸਿੰਘ, ਹਰਸ਼ਪ੍ਰੀਤ ਸਿੰਘ ਖਾਲਸਾ, ਨਵਜੌਤ ਸਿੰਘ ਖਾਲਸਾ, ਬਲਰਾਮ ਸੂਰੀ, ਪ੍ਰਭਜੋਤ ਸਿੰਘ, ਨਵਜੀਤ ਸਿੰਘ ਸਲੂਜਾ, ਬਲਕਾਰ ਸਿੰਘ ਲੱਖਪਤੀ, ਪਵਨ ਕੁਮਾਰ ਜੈਨ, ਸਮੂਹ ਪੱਤਰਕਾਰ ਭਾਈਚਾਰਾ ਜੰਡਿਆਲਾ ਗੁਰੁ, ਸੁਨੀਲ ਦੇਵਗਨ ਪੀ ਟੀ ਸੀ ਵਾਲੇ, ਜਰਨੈਲ ਸਿੰਘ, ਰਾਜਨ ਸੂਰੀ, ਮੈਡਮ ਸੋਨੀਆਂ ਸ਼ਰਮਾ, ਬੀਬੀ ਰੁਪਿੰਦਰ ਕੋਰ ਖਾਲਸਾ, ਸਾਕਸ਼ੀ ਅਰੋੜਾ, ਜਤਿੰਦਰ ਕੋਰ ਸਲੂਜਾ, ਸੁਖਵਿੰਦਰ ਕੋਰ, ਸੁਰਿੰਦਰ ਕੋਰ, ਗੁਰਚਰਨ ਕੋਰ, ਰਮਨਜੋਤ ਕੋਰ, ਹਰਸਿਮਰਨ ਕੋਰ ਖਾਲਸਾ, ਬੇਬੀ ਹਰਜੋਤ ਕੋਰ ਆਦਿ ਸੰਗਤਾਂ ਦਾ ਭਰਪੂਰ ਇੱਕਠ ਸੀ।
Check Also
ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …
Punjab Post Daily Online Newspaper & Print Media