Tuesday, April 21, 2026

ਜ਼ਿਲਾ ਪੱਧਰੀ ਕਿਸਾਨ ਸਿਖਲਾਈ ਕੈਂਪ ਤੇ ਆਤਮਾ ਤਹਿਤ ਪ੍ਰਦਰਸ਼ਨੀਆਂ 5 ਅਪ੍ਰੈਲ ਨੂੰ

PPN0104201616ਪਠਾਨਕੋਟ, 1 ਅਪ੍ਰੈਲ (ਪ.ਪ)- ਸਾਉਣੀ ਦੀਆਂ ਫਸਲਾਂ ਦੀ ਕਾਸ਼ਤ ਦੀਆਂ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦੇਣ ਲਈ ਖੇਤੀਬਾੜੀ ਵਿਭਾਗ ਪੰਜਾਬ ਪਠਾਨਕੋਟ ਵੱਲੋ ਜ਼ਿਲਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਆਤਮਾ ਤਹਿਤ ਪ੍ਰਦਰਸ਼ਨੀਆਂ ਮਿਤੀ 5 ਅਪ੍ਰੈਲ 2016 ਦਿਨ ਮੰਗਲਵਾਰ ਨੂੰ ਦਾਣਾ ਮੰਡੀ ਭੋਆ ਵਿੱਖੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਈਆਂ ਜਾ ਰਹੀਆਂ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ ਬਖਸ਼ੀਸ਼ ਸਿੰਘ ਚਾਹਲ, ਮੁੱਖ ਖੇਤੀਬਾੜੀ ਅਫਸਰ ਪਠਾਨਕੋਟ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਮਕਸਦ ਕਿਸਾਨਾਂ ਨੂੰ ਪਿਛਲੇ ਸਮੇਂ ਵਿੱਚ ਸਾਉਣੀ ਦੋਰਾਨ ਮੱਕੀ,ਬਾਸਮਤੀ,ਕਮਾਦ ਦੀ ਕਾਸ਼ਤ ਵਿੱਚ ਆਈਆਂ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕਰਨ ਤੋਂ ਇਲਾਵਾ ਖੇਤੀ ਸਹਾਇਕ ਕਿੱਤਿਆਂ ਬਾਰੇ ਖੇਤੀ ਮਾਹਿਰ ਵੱਲੋਂ ਜਾਣਕਾਰੀ ਦੇਣਾ ਹੈ।ਉਨਾਂ ਦੱਸਿਆਂ ਕਿ ਇਸ ਮੌਕੇ ਸਫਲ ਉਦਮੀ ਕਿਸਾਨਾਂ ਵੱਲੋ ਕੀਤੇ ਜਾ ਰਹੇ ਕੰਮਾਂ ਨੂੰ ਵੀ ਪ੍ਰਦਰਸ਼ਤ ਕਤਿਾ ਜਾਵੇਗਾ ਤਾਂ ਜੋ ਹੋਰ ਕਿਸਾਨ ਪ੍ਰੇਰਿਤ ਹੋ ਸਕਣ।ਉਨਾਂ ਕਿਹਾ ਕਿ ਇਸ ਕੈਂਪ ਵਿੱਚ ਸ਼੍ਰੀ ਮਤੀ ਸੀਮਾ ਕੁਮਾਰੀ ਵਿਧਾਇਕ ਹਲਕਾ ਭੋਆ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਣਗੇ ਜਦ ਕਿ ਕੈਂਪ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਕਰਨਗੇ।ਉਨਾਂ ਦੱਸਿਆ ਕਿ ਡਾ ਸਤਵੰਤ ਸਿੰਘ ਬਰਾੜ ਜਇੰਟ ਡਾਇਰੈਟਰ ਖੇਤੀਬਾੜੀ ਵਿਭਾਗ ਵਿਸ਼ੇਸ਼ ਮਹਿਮਾਨ ਹੋਣਗੇ।ਉਨਾਂ ਕਿਸਾਨਾਂ ਨੂੰ ਅਪੀਲ ਕਤਿੀ ਕਿ ਉਹ ਆਪਣੇ ਬੱਚਿਆਂ ਸਮੇਤ ਕੈਂਪ ਵਿੱਚ ਸਾਮਲ ਹੋ ਕੇ ਮੌਕੇ ਦਾ ਭਰਪੂਰ ਫਾਇਦਾ ਉਠਾਉਣ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …

Leave a Reply