Saturday, June 29, 2024

ਚੰਨਣਕੇ ਵਿਖੇ ਰਾਮਦਾਸ ਭਲਾਈ ਸੋਸਾਇਟੀ ਵੱਲੋ ਸਕੂਲ ਨੂੰ ਆਰ.ਓ ਸਿਸਟਮ ਭੇਂਟ

PPN0104201615ਚੌਂਕ ਮਹਿਤਾ, 1 ਅਪ੍ਰੈਲ (ਜੋਗਿੰਦਰ ਸਿੰਘ ਮਾਣਾ)- ਸ਼੍ਰੀ ਗੁਰੂ ਰਾਮਦਾਸ ਭਲਾਈ ਸੁਸਾਇਟੀ ਚੰਨਣਕੇ ਵੱਲੋ ਸਕੂਲੀ ਬੱਚਿਆਂ ਦੇ ਪੀਣ ਵਾਲੇ ਪਾਣੀ ਦੀ ਸੁੱਧਤਾ ਨੂੰ ਧਿਆਨ ‘ਚ ਰੱਖਦਿਆਂ ਸਕੂਲ ਵਿਚ ਪਾਣੀ ਨੂੰ ਪੀਣਯੋਗ ਬਣਾਉਣ ਲਈ ਆਰਓ ਸਿਸਟਮ ਭੇਂਟ ਕੀਤਾ ਗਿਆ, ਬੀਤੇ ਸਮੇ ਤੋ ਲੋਕ ਸੇਵਾ ਦਾ ਉਪਰਾਲਾ ਕਰਦੀ ਆ ਰਹੀ ਸ਼੍ਰੀ ਗੁਰੂ ਰਾਮਦਾਸ ਭਲਾਈ ਸੋਸਾਇਟੀ ਚੰਨਣਕੇ ਦੇ ਪ੍ਰਧਾਨ ਬਾਬਾ ਸੁਖਵੰਤ ਸਿੰਘ ਚੰਨਣਕੇ ਦੀ ਸੁਚੱਜੀ ਸੋਚ ਸਦਕਾ ਸਰਕਾਰੀ ਅੇਲੀਮੈਂਟਰੀ ਸਕੂਲ ਚੰਨਣਕੇ ਵਿਖੇ ਗੰਦਾ ਪਾਣੀ ਪੀਣ ਨਾਲ ਬੱਚਿਆਂ ਦੀ ਸਿਹਤ ਨੂੰ ਪਹੁੰਚਣ ਵਾਲੇ ਨੁਕਸਾਨ ਨੂੰ ਧਿਆਨ ਵਿਚ ਰੱਖਦੇ ਹੋਏ ਸਕੂਲ ‘ਚ ਆਰਓ ਸਿਸਟਮ ਲਗਵਾਇਆ ਗਿਆ, ਇਸ ਸਮੇ ਸਕੂਲ ਦੇ ਸੈਂਟਰ ਹੈਡ ਟੀਚਰ ਲਖਬੀਰ ਸਿੰਘ ਤਰਸਿੱਕਾ ਵੱਲੋ ਸ਼੍ਰੀ ਗੁਰੂ ਰਾਮਦਾਸ ਭਲਾਈ ਸੋਸਾਇਟੀ ਦੇ ਪ੍ਰਧਾਨ ਬਾਬਾ ਸੁਖਵੰਤ ਸਿੰਘ ਦੀ ਅਗਵਾਈ ਵਿਚ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ, ਜਿਕਰਯੋਗ ਹੈ ਕਿ ਇਹ ਸੋਸਾਇਟੀ ਬੀਤੇ ਸਮੇ ਦੌਰਾਨ ਲੋਕ ਸੇਵਾ ਲਈ ਜਿਵੇ ਗਰੀਬ ਲੜ੍ਹਕੀਆਂ ਦੇ ਅਨੰਦ ਕਾਰਜ, ਖੁਨਦਾਨ ਕੈਂਪ, ਅੱਖਾਂ ਦਾ ਫ੍ਰੀ ਕੈਂਪ, ਨੌਜਵਾਨਾ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਖੇਡ ਮੇਲੇ, ਵਾਤਾਵਰਨ ਦੀ ਸ਼ੁੱਧਤਾ ਲਈ ਦਰਖਤ ਲਗਾਉਣ ਤੋ ਲੈ ਕੇ ਨੌਜਵਾਨਾ ਨੂੰ ਨਸ਼ਿਆਂ ਤੋ ਰਹਿਤ ਕਰਨ ਲਈ ਅਤੇ ਸਿੱਖੀ ਸਰੂਪ ਨਾਲ ਜੋੜ੍ਹਨ ਲਈ ਸੁੰਦਰ ਦਸਤਾਰ ਮੁਕਾਬਲੇ ਤੇ ਗੁਰਬਾਣੀ ਕੰਠ ਮੁਕਾਬਲੇ ਕਰਵਾਉਣ ਵਿਚ ਸਮੁੱਚੇ ਇਲਾਕੇ ‘ਚ ਮੋਹਰੀ ਤੇ ਹਮੇਸ਼ਾਂ ਯਤਨਸ਼ੀਲ ਰਹੀ ਹੈ।ਇਸ ਮੌਕੇ ਮਨਮੋਹਨ ਸਿੰਘ ਉਦੋਨੰਗਲ, ਬਲਵਿੰਦਰ ਸਿੰਘ ਭੋਏਵਾਲ (ਮਸਕਟ), ਜਗਜੀਤ ਸਿੰਘ ਰਾਮਦਿਵਾਲੀ, ਜਗਦੀਪ ਸਿੰਘ, ਅਜੈ ਸ਼ਰਮਾਂ, ਰਣਜੀਤ ਸਿੰਘ, ਅੰਮ੍ਰਿਤਪਾਲ ਸਿੰਘ ਮਹਿਸਮਪੁਰ, ਸੁਖਪਾਲ ਸਿੰਘ, ਤਜਿੰਦਰਬੀਰ ਸਿੰਘ ਦਬੁਰਜੀ ਸਰਪੰਚ ਮੇਜਰ ਸਿੰਘ ਸਹੋਤਾ ਅਤੇ ਪ੍ਰਧਾਨ ਕੁਲਵਿੰਦਰ ਸਿੰਘ ਮਿੱਠਾ ਆਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply