Tuesday, April 21, 2026

ਸਵਰਨਕਾਰਾਂ ਦੀ ਲੜੀਵਾਰ ਭੁੱਖ ਹੜਤਾਲ ਜਾਰੀ – ਦੂਜਾ ਜਥਾ ਭੁੱਖ ਹੜਤਾਲ ‘ਤੇ ਬੈਠਾ

PPN0104201622
ਅੰਮ੍ਰਿਤਸਰ, 1 ਅਪ੍ਰੈਲ (ਜਗਦੀਪ ਸਿੰਘ ਸੱਗੂ) – ਗੁਰੂ ਨਗਰੀ ਅੰਮ੍ਰਿਤਸਰ ਦੇ ਸਮੂਹ ਸਵਰਨਕਾਰ ਭਾਈਚਾਰੇ ਵਲੋਂ ਕੇਂਦਰ ਸਰਕਾਰ ਵਲੋਂ ਸਵਰਨਕਾਰਾਂ ਉਪਰ ਠੋਸੀ ਜਾ ਰਹੀ ਐਕਸਾਇਈਜ਼ ਡਿਊਟੀ ਦੇ ਵਿਰੋਧ ਵਿੱਚ ਭੁੱਖ ਹੜਤਾਲ ਭਾਈਚਾਰੇ ਦੇ ਆਗੂ ਜਗਜੀਤ ਸਿੰਘ ਸਹਿਦੇਵ ਦੀ ਪ੍ਰਧਾਨਗੀ ਹੇਠ ਸੁਲਤਾਨਵਿੰਡ ਰੋਡ ਵਿਖੇ ਦੂਸਰੇ ਦਿਨ ਜਾਰੀ ਰਹੀ। ਕੱਲ ਤੋਂ ਅਰੰਭੀ ਗਈ ਲੜੀਵਾਰ ਭੁੱਖ ਹੜਤਾਲ ਦੇ ਦੂਜੇ ਦਿਨ ਸਵਰਨਕਾਰ ਬਲਜੀਤ ਸਿੰਘ ਮਸੌਣ, ਸਵਰਨ ਸਿੰਘ, ਕਵਲਜੀਤ ਕੰਡਾ, ਕੁਲਦੀਪ ਮਮਦੂ ਤੇ ਅਜੀਤ ਸਿੰਘ ਪਹਿਲਵਾਨ ਸਵੇਰੇ 11.00 ਤੋਂ ਸ਼ਾਮ 4.00 ਵਜੇ ਤੱਕ ਭੁੱਖ ਹੜਤਾਲ ‘ਤੇ ਬੈਠੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਗਟ ਧੁੰਨਾ, ਅਮਰੀਕ ਜੋੜਾ ਤੇ ਦਰਸ਼ਨ ਸਿੰਘ ਸੁਲਤਾਨਵਿੰਡ ਨੇ ਦੱਸਿਆ ਕਿ ਜਦ ਤੱਕ ਸਨਿੇ ਦੇ ਗਹਿਣਿਆਂ ‘ਤੇ ਕੇਂਦਰ ਸਰਕਾਰ ਵਲੋਂ ਐਕਸਾਈਜ਼ ਡਿਊਟੀ ਰੋਲ ਬੈਕ ਨਹੀਂ ਹੋ ਜਾਂਦੀ ਤਦ ਤੱਕ ਭੁੁੱਖ ਹੜਤਾਲ ਲਗਾਤਾਰ ਜਾਰੀ ਰਹੇਗੀ।ਉਨਾਂ ਕਿਹਾ ਲੋਕਤੰਤਰੀ ਮੁਲਕ ਦ ਿਤਰਾਸਦੀ ਹੀ ਹੈ ਕਿ ਭਾਰਤ ਦੇ ਕੋਨੇ ਕੋਨੇ ਵਿੱਚ ਕਰੋੜਾਂ ਲੋਕ ੱਚ ਸੜਕਾਂ ਉਪਰ ਸੰਘਰਸ਼ ਕਰ ਰਹੇ ਹਨ, ਪ੍ਰੰਤੂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੇ ਕੰਨਾਂ ‘ਤੇ ਜੂੰ ਨਹੀਂ ਸਰਕ ਰਹੀ। ਉਨਾਂ ਕਿਹਾ ਕਿ ਸਵਰਨਕਾਰ ਭਾਈਚਾਰੇ ਦੀ ਮੰਗ ਹੈ ਕਿ ਸੁਨਿਆਰਿਆਂ, ਛੋਟੇ ਵਪਾਰੀਆਂ, ਇਸ ਕਿੱਤੇ ਦੇ ਕਾਰੀਗਰਾਂ ਤੇ ਸਵਰਨਕਾਰਾਂ ਨੂੰ ਇਸ ਮੁਸੀਬਤ ਤੋਂ ਰਾਹਤ ਦਿਵਾਈ ਜਾਵੇ। ਇਸ ਮੌਕੇ ਅਵਤਾਰ ਸਿੰਘ ਟਰੱਕਾਂ ਵਾਲੇ ਸੀਨੀ. ਡਿਪਟੀ ਮੇਅਰ, ਦਿਲਬਾਗ ਸਿੰਘ, ਬਾਊ ਸਾਹਿਦੇਵ, ਬਲਵਿੰਦਰ ਬੂਟਾ, ਹੈਪੀ ਗੋਲੀ ਵਾਲੇ, ਪਿਆਰਾ ਸਿੰਘ, ਅਵਤਾਰ ਬਬਲਾ, ਰਾਜੂ ਮੋਹਕਪੁਰਾ, ਪੀਪਾਲ, ਲਾਡਾ, ਕੁਲਵੰਤ ਸਿੰਘ ਸ਼ੀਂਹ, ਨਿਰਮਲ ਨਿਜ਼ਾਮਪੁਰਾ, ਅਮਰੀਕ ਸਿੰਘ, ਭਾਨੂਦਾਸ ਪੋਪਟ, ਸੁਰਜਨ ਸਿੰਘ, ਦਿਲਬਾਗ ਸਿੰਘ, ਫੋਜ਼ੀ, ਜਗਜੀਤ ਸਿੰਘ, ਗੁਰਨਾਮ ਕੰਡਾ, ਵਿਕੀ, ਰਾਜਾ, ਬਲਦੇਵ ਸਿੰਘ, ਹਰਦਿਆਲ ਨਾਮਧਾਰੀ, ਕੁੱਕੂ, ਸਾਬਾ, ਮੌਂਟੂ ਜੋੜਾ ਅਤੇ ਹੋਰ ਵੀ ਸੈਂਕੜੇ ਸਵਰਨਕਾਰ ਸਾਥੀ ਹਾਜ਼ਰ ਸਨ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …

Leave a Reply