📝 ਅੱਜ ਦੀਆਂ ਸੁਰਖੀਆਂ…..
ਮਿਤੀ : 3 ਅਪ੍ਰੈਲ 2016
〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰
▶ ਯੂ.ਪੀ ਦੇ ਪੀਲੀਭੀਤ ਵਿੱਚ 12 ਜੁਲਾਈ 1991 ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ 10 ਸਿੱਖਾਂ ਦੇ ਮਾਮਲੇ ‘ਚ 57 ਪੁਲਿਸ ਮੁਲਾਜ਼ਮ ਸੀਬੀਆਈ ਵਲੋਂ ਦੋਸ਼ੀ ਕਰਾਰ- 10 ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ।
▶ ਪਾਕਿ JIT ਨੇ ਇਸਲਾਮਾਬਾਦ ਜਾ ਕੇ ਕਿਹਾ- ਭਾਰਤ ਨੇ ਨਹੀਂ ਸੌਂਪੇ ਪਠਾਨਕੋਟ ਹਮਲੇ ਨਾਲ ਸਬੰਧਤ ਲੋੜੀਂਦੇ ਸਬੂਤ।
▶ ਚੋਣਾਂ ਦੌਰਾਨ ਪੱਤਰਕਾਰ ਦੀ ਮਾਰਕੁਟਾਈ ਮਾਮਲੇ ‘ਚ ਸੁਖਬੀਰ ਬਾਦਲ ਨੂੰ ਫਰੀਦਕੋਟ ਨੇ ਕੀਤਾ ਬਰੀ-2006 ‘ਚ ਦਰਜ਼ ਹੋਇਆ ਸੀ ਕੇਸ।
▶ ਨਸ਼ਿਆਂ ਖਿਲਾਫ ਪੰਜਾਬ ਸਰਕਾਰ ਵਲੋਂ ਖਾਸ ਮੁਹਿੰਮ – ਜਿਲਿਆਂ ਦੇ SSP ਨਸ਼ਿਆਂ ਦੀ ਵਿਕਰੀ ਲਈ ਹੋਣਗੇ ਜਿੰਮੇਵਾਰ।
▶ ਕਿਸਾਨ ਖੁਦਕੁਸ਼ੀਆਂ ਨਾ ਕਰਨ- ਇੱਕ ਸਾਲ ਬਾਅਦ ਕਾਂਗਰਸ ਸਰਕਾਰ ਆਉਣ ‘ਤੇ ਕਿਰਸਾਨੀ ਮੁਸ਼ਕਲਾਂ ਦਾ ਕੀਤਾ ਜਾਵੇਗਾ ਪਹਿਲ ਦੇ ਅਧਾਰ ‘ਤੇ ਹੱਲ- ਕੈਪਟਨ ਅਮਰਿੰਦਰ।
▶ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਦੇਖਦਿਆਂ ਸੁਖਬੀਰ ਬਾਦਲ ਵਲੋਂ ਕਿਸਾਨਾਂ ਨੂੰ ਇਕ ਲੱਖ ਦਾ ਵਿਆਜ ਫ੍ਰੀ ਕਰਜ਼ਾ ਦੇਣ ਦਾ ਐਲਾਨ।
▶ ਸਰਬਤ ਖਾਲਸਾ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਥਾਪੇ ਗਏ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਰਿਹਾਈ ਉਪਰੰਤ ਮੁੜ ਗ੍ਰਿਫਤਾਰ- ਫਿਰੋਜਪੁਰ ਪੁਲਿਸ ਨੇ ਕੀਤਾ ਗ੍ਰਿਫਤਾਰ।
▶ ਗੁਰਦਾਸਪੁਰ ਵਿੱਚ ਬੇਅੰਤ ਇੰਜੀਨੀਅਰਿੰਗ ਕਾਲਜ਼ ਨੇੜੇ ਬੀਤੀ ਰਾਤ ਦੇਖੇ ਗਏ 7 ਸ਼ੱਕੀ – ਸੁਰੱਖਿਆ ਦੇ ਪ੍ਰਬੰਧ ਸਖਤ, ਸ਼ੱਕੀਆਂ ਦੀ ਭਾਲ ਸ਼ੁਰੂ।
▶ ਅਕਾਲੀ ਭਾਜਪਾ ਤੋਂ ਨਰਾਜ਼ ਸਿੱਧੂ ਜੋੜਾ ਪੰਜਾਬ ਭਾਜਪਾ ਦੀ ਮੀਟਿੰਗ ਛੱਡ ਕੇ ਭਾਜਪਾ ਸੰਗਠਨ ਮੰਤਰੀ ਰਾਮ ਲਾਲ ਨੂੰ ਮਿਲਣ ਦਿੱਲੀ ਪੁੱਜਾ।
▶ ਚੰਡੀਗੜ੍ਹ- ਉਘੇ ਪਹਿਲਵਾਨ ਅਰਜਨ ਐਵਾਰਡੀ ਕਰਤਾਰ ਸਿੰਘ ਆਮ ਆਦਮੀ ਪਾਰਟੀ ਹੋਏ ਸ਼ਾਮਲ – ਸੰਜੇ ਸਿੰਘ ਤੇ ਭਗਵੰਤ ਮਾਨ ਨੇ ਕੀਤਾ ਸਵਾਗਤ।
▶ ਚੰਡੀਗੜ੍ਹ- ਪ੍ਰਭਾਤ ਝਾਅ ਅਤੇ ਕਮਲ ਸ਼ਰਮਾ ਦੀ ਅਗਵਾਈ ‘ਚ ਹੋਈ ਪੰਜਾਬ ਭਾਜਪਾ ਕਾਰਜਕਾਰਣੀ ਮੀਟਿੰਗ- ਅਕਾਲੀ ਦਲ ਨਾਲ ਮਿਲ ਕੇ 2017 ਚੋਣਾਂ ਲੜਣ ਦਾ ਕੀਤਾ ਫੈਸਲਾ।
▶ ਪੁਲਿਸ ਵਿਚ ਭਰਤੀ ਕਰਵਾਉਣ ਦੇ ਨਾਂ ‘ਤੇ 1 ਕਰੋੜ 20 ਲੱਖ ਦੀ ਠੱਗੀ ਮਾਰਨ ਦੇ ਦੋਸ਼ ‘ਚ ਫਿਰੋਜਪੁਰ ਪੁਲਿਸ ਵਲੋਂ ਇੱਕ ਕਾਬੂ।
▶ ਜੰਮੂ ਕਸ਼ਮੀਰ ਦੇ ਰਾਜਪਾਲ ਨੇ ਪੀ.ਡੀ.ਪੀ ਆਗੂ ਮਹਿਬੂਬਾ ਮੁਫਤੀ ਨੂੰ ਸਰਕਾਰ ਬਣਾਉਣ ਦਾ ਦਿੱਤਾ ਸੱਦਾ।
▶ ਹਰਿਆਣਾ ਵਿੱਚ ਰਾਖਵਾਂਕਰਨ ਮੁੱਦੇ ‘ਤੇ ਬੋਲੇ ਪਹਿਲਵਾਨ ਯੋਗੇਸ਼ਵਰ ਦੱਤ-ਕਿਹਾ ਆਰਥਿਕ ਅਧਾਰ ‘ਤੇ ਹੋਵੇ ਰਾਖਵਾਂਕਾਰਨ।
▶ ਮਿਲਾਵਟਖੋਰੀ ਖਿਲਾਫ ਚੰਡੀਗੜ੍ਹ ‘ਚ ਅਹਿਮ ਉਪਰਾਲਾ – ਮੋਬਾਇਲ ਵੈਨ ਲੈਬਾਰਟਰੀ ਮੌਕੇ ‘ਤੇ ਕਰੇਗੀ ਖਾਣ ਵਾਲੀਆਂ ਚੀਜ਼ਾਂ ਦੀ ਜਾਂਚ, ਰਾਜਪਾਲ ਸੋਲੰਕੀ ਨੇ ਰਵਾਨਾ ਕੀਤੀ ਵੈਨ।
▶ ਪੰਜਾਬ ਸਰਕਾਰ ਨੇ ਪੈਨਸ਼ਨਾਂ ਲਾਉਣ ਦੇ ਅਧਿਕਾਰ ਪੰਚਾਂ, ਸਰਪੰਚਾਂ ਤੇ ਕੌਂਸਲਰਾਂ ਨੂੰ ਦਿੱਤੇ।
▶ ਕਾਂਗਰਸ ਦੇ ਕੈਪਟਨ ਅਮਰਿੰਦਰ ਤੇ ‘ਆਪ’ ਦੇ ਸੰਜੇ ਸਿੰਘ ਨੇ ਬਹਿਬਲ ਕਲਾਂ ਘਟਨਾ ਦੀ ਜਾਂਚ ਬਾਰੇ ਜਸਟਿਸ ਜੋਰਾ ਸਿੰਘ ਕਮਿਸ਼ਂਨ ‘ਤੇ ਚੁੱਕੇ ਸਵਾਲ।
▶ ਸੁਖਬੀਰ ਨੇ ਕਿਹਾ ਜੋਰਾ ਸਿੰਘ ਕਮਿਸ਼ਨ ਵਲੋਂ ਜਾਂਚ ਜਾਰੀ, ਦੋ ਮਹੀਨਿਆਂ ਵਿੱਚ ਆਵੇਗੀ ਰਿਪੋਰਟ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
Punjab Post Daily Online Newspaper & Print Media