Friday, March 6, 2026

ਸਿੰਘ ਨਾਮ ਵਾਲਾ ਵਿਅਕਤੀ ਕੇਸਾਂ ਦੀ ਬੇਅਦਬੀ ਨਾ ਕਰੇ ਤੇ ਦਸਤਾਰਧਾਰੀ ਹੋ ਕੇ ਅੰਮ੍ਰਿਤਧਾਰੀ ਬਣੇ- ਗਿ: ਗੁਰਬਚਨ ਸਿੰਘ

Giani-Gurbachan-Singh1ਅੰਮ੍ਰਿਤਸਰ, 2 ਅਪ੍ਰੈਲ (ਗੁਰਪ੍ਰੀਤ ਸਿੰਘ)- ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਕਿ ਕੈਨੇਡਾ ਦੇ ਕਿਉਬਿਕ ਸਿਟੀ ਵਿਖੇ ਸਿੱਖ ਨੌਜਵਾਨ ਦੀ ਦਸਤਾਰ ਨੂੰ ਕਟਾਕਸ਼ ਕੀਤੇ ਗਏ ਤੇ ਉਸ ਦੀ ਮਾਰ-ਕੁਟਾਈ ਕੀਤੀ ਗਈ, ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ।ਅਫਸੋਸ ਇਸ ਗੱਲ ਦਾ ਹੈ ਕਿ ਦੇਸ਼-ਵਿਦੇਸ਼ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹੀ ਰਹਿੰਦੀਆਂ ਹਨ। ਜਦੋਂ ਕਿ ਸਿੱਖ ਕੌਮ ਸਰਬੱਤ ਦੇ ਭਲੇ ਦੀ ਨਿਤਾ ਪ੍ਰਤੀ ਅਰਦਾਸ ਕਰਦੀ ਹੈ। ਸਾਰੇ ਸੰਸਾਰ ਵਿਚ ਜਦੋਂ ਵੀ ਕਿਸੇ ਵੀ ਮੁਲਕ ਦੇ ਵਿਚ ਕੋਈ ਕੁਦਰਤੀ ਆਫਤ ਆ ਜਾਵੇ ਤਾਂ ਸਿੱਖ ਕੌਮ ਸਭ ਤੋਂ ਪਹਿਲਾਂ ਉਨ੍ਹਾਂ ਦੀ ਮਦਦ ਵਾਸਤੇ, ਮਲਮ ਪੱਟੀ ਵਾਸਤੇ, ਲੰਗਰ ਵਾਸਤੇ ਪਹੁੰਚਦੀ ਹੈ ਪਰ ਫਿਰ ਵੀ ਇਸ ਤਰ੍ਹਾਂ ਦੇ ਨਸਲੀ ਹਮਲੇ ਹੋ ਰਹੇ ਹਨ। ਸਿੱਖ ਕੌਮ ਭਾਵੇਂ ਅੱਜ ਤਰੱਕੀ ‘ਤੇ ਹੈ। ਵਿਦੇਸ਼ਾਂ ਵਿਚ ਸਿੱਖ ਸੰਸਦ ਮੈਂਬਰ, ਵਿਧਾਇਕ ਤੇ ਮੰਤਰੀ ਵੀ ਹਨ, ਪਰ ਫਿਰ ਵੀ ਸਾਡੇ ਤੇ ਇਹ ਘਟਨਾਵਾਂ ਵਾਪਰ ਰਹੀਆਂ ਹਨ, ਕਿਉਂਕਿ ਅਸੀਂ ਆਪਣੀ ਅਸਲ ਪਹਿਚਾਣ ਵਿਦੇਸ਼ਾਂ ਵਿਚ ਉਨ੍ਹਾਂ ਦੇ ਬੱਚਿਆਂ, ਨੌਜਵਾਨਾਂ, ਬਜੁਰਗਾਂ ਨੂੰ ਨਹੀਂ ਦੱਸ ਸਕੇ ਕਿ ਸਿੱਖ ਇੱਕ ਵੱਖਰੀ ਕੌਮ ਹੈ। ਵਿਦੇਸ਼ਾਂ ਵਿਚ ਦਸਤਾਰਧਾਰੀ ਸਿੰਘਾਂ ਨੇ ਗੋਲੀਆਂ ਖਾ ਕੇ ਉਸ ਦੇਸ਼ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ। ਇਸ ਲਈ ਸਾਨੂੰ ਆਪਣੀ ਪਹਿਚਾਣ ਕਾਇਮ ਰੱਖਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਅੰਗਰੇਜ ਹਕੂਮਤ ਸਮੇਂ ਉਸ ਸਿੱਖ ਨੂੰ ਭਰਤੀ ਕੀਤਾ ਜਾਂਦਾ ਸੀ ਜਿਹੜਾ ਆਪਣੇ ਧਰਮ ਵਿਚ ਬਿਲਕੁਲ ਪ੍ਰਪੱਕ ਹੋਵੇ।
ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜਿਸ ਵੀ ਬੱਚੇ ਨੂੰ ਭਰਤੀ ਕਰਨਾ ਹੈ ਉਹ ਆਪਣੇ ਧਰਮ ਵਿਚ ਪ੍ਰਪੱਕ ਹੋਵੇ। ਜਿਸ ਦੇ ਨਾਮ ਨਾਲ ਸਿੰਘ ਲੱਗਾ ਹੋਵੇ ਉਸ ਨੂੰ ਕੇਸਾਂ ਦੀ ਬੇਅਦਬੀ ਨਹੀਂ ਕਰਨੀ ਚਾਹੀਦੀ ਸਗੋਂ ਉਹ ਦਸਤਾਰਧਾਰੀ, ਅੰਮ੍ਰਿਤਧਾਰੀ ਹੋਵੇ ਤਾਂ ਕਿ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਬਾਕੀ ਨੌਜਵਾਨ ਵੀ ਸਿੱਖੀ ਦੇ ਵਿਚ ਪ੍ਰਪੱਕ ਹੋਣ ਤਾਂ ਕਿ ਦੇਸ਼ਾਂ-ਵਿਦੇਸ਼ਾਂ ਵਿਚ ਦਸਤਾਰਧਾਰੀ ਸਿੱਖ ਦਾ ਸਤਿਕਾਰ ਹੋਵੇ। ਵਿਦੇਸ਼ਾਂ ਦੇ ਵਿਚ ਵਸਦੇ ਸਿੱਖਾਂ ਨੂੰ ਵੀ ਇਸ ਗੱਲ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਚੌਧਰ ਦੀ ਖਾਤਰ ਲੜਾਈ ਝਗੜੇ ਨਾ ਕੀਤੇ ਜਾਣ ਸਗੋਂ ਸਮੁੱਚੀ ਸੰਗਤ ਇੱਕਮੁਠ ਹੋ ਕੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਪ੍ਰਚਾਰ ਕਰਨ ਕਿ ਸਿੱਖ ਕੌਮ ਇੱਕ ਵੱਖਰੀ ਕੌਮ ਹੈ ਜੋ ਆਪਣੇ ਦੁਸ਼ਮਣਾ ਨੂੰ ਵੀ ਮੈਦਾਨੇ ਜੰਗ ਵਿਚ ਜਲ ਛਕਾਉਂਦੀ ਹੈ, ਮਲਮ ਪੱਟੀ ਕਰਦੀ ਹੈ, ਕਿਉਂਕਿ ਇਸ ਦੇ ਮਨ ਵਿਚ ਕਿਸੇ ਪ੍ਰਤੀ ਵੈਰ ਵਿਰੋਧ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈ ਕੇ ਦੇਸ਼-ਵਿਦੇਸ਼ ਦੀਆਂ ਸਰਕਾਰਾਂ ਨਾਲ ਗੱਲਬਾਤ ਕਰਨ ਕਿ ਜੋ ਸਾਡੇ ਕਕਾਰ ਅਤੇ ਦਸਤਾਰ ਸਾਨੂੰ ਗੁਰੂ ਸਾਹਿਬਾਨ ਨੇ ਬਖਸ਼ੀ ਹੈ ਇਸਦੇ ਮਾਣ-ਸਤਿਕਾਰ ਲਈ ਜਰੂਰੀ ਕਦਮ ਉਠਾਉਣੇ ਚਾਹੀਦੇ ਹਨ ਕਿ ਕਿਸੇ ਵੀ ਸਿੱਖ ਨੂੰ ਇਸ ਤਰ੍ਹਾਂ ਦੀ ਨਮੋਸ਼ੀ ਨਾ ਸਹਾਰਨੀ ਪਵੇ ਅਤੇ ਜੋ ਦੋਸ਼ੀ ਹਨ ਉਨ੍ਹਾਂ ਸਖ਼ਤ ਸਜਾਵਾਂ ਦਿੱਤੀਆਂ ਜਾਣ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply