ਪੱਟੀ, 3 ਅਪ੍ਰੈਲ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ)- ਪਿਛਲੇ ਦਿਨੀ ਬਿਜਲੀ ਬੋਰਡ ਦੇ ਮੁਲਾਜਮ ਮੁਖਤਿਆਰ ਸਿੰਘ ਦੇ ਬੇਟੇ ਮਨਜੀਤ ਸਿੰਘ ਦੀ ਨਸ਼ੇ ਦੇ ਓਵਰ ਡੋਜ਼ ਨਾਲ ਮੌਤ ਹੋ ਗਈ ਸੀ ਅਤੇ ਉਸ ਦੀ ਲਾਸ਼ ਦੇ ਕੱਫਨ ਨੂੰ ਮੈਮੋਰੈਂਡਮ ਅਧਿਕਾਰੀ ਨੂੰ ਸੌਪਿਆ ਗਿਆ ਸੀ, ਨਮਿਤ ਅੱਜ ਅੰਤਿਮ ਅਰਦਾਸ ਹੋਈ। ਇਸ ਸਮੇਂ ਇਲਾਕੇ ਦੀਆਂ ਸਾਰੀਆਂ ਜਥੇਬੰਦੀਆਂ ਦੇ ਬਲਾਰਿਆਂ ਨੇ ਬੋਲਦਿਆਂ ਕਿਹਾ ਕਿ ਨਸ਼ੇ ਦਾ ਕੌਹੜ ਪੰਜਾਬ ਦੀ ਜਵਾਨੀ ਨੂੰ ਖੋਖਲਾ ਕਰ ਰਿਹਾ ਹੈ, ਜਿਸ ਦੇ ਖਿਲਾਫ ਸਾਨੂੰ ਸਾਰਿਆ ਨੂੰ ਰਲ ਕੇ ਜੰਗ ਲੜਨੀ ਚਾਹੀਦੀ ਹੈ । ਉਨਾਂ ਨੇ ਮੁਖਤਿਆਰ ਸਿੰਘ ਦੀ ਹਿੰਮਤ ਦੀ ਦਾਦ ਦੇਂਦੇ ਹੋਏ ਕਿਹਾ ਕਿ ਮੁਖਤਿਆਰ ਸਿੰਘ ਨੇ ਮਿਸਾਲ ਕਾਇਮ ਕੀਤੀ ਹੈ ਕਿ ਸਾਰੀ ਦੁਨੀਆਂ ਨੂੰ ਦੱਸਿਆ ਹੈ ਕਿ ਉਸ ਦਾ ਪੁੱਤ ਨਸ਼ੇ ਨਾਲ ਮਰਿਆ ਹੈ, ਨਹੀ ਤੇ ਲੋਕ ਛਪਾਉੰਦੇ ਹਨ।ਅੰਤ ‘ਚ ਮੁਖਤਿਆਰ ਸਿੰਘ ਨੇ ਕਿਹਾ ਕਿ ਉਸ ਦਾ ਪੁੱਤ ਤੇ ਨਸ਼ੇ ਦੀ ਭੇਟ ਚੜ੍ਹ ਗਿਆ, ਪਰ ਉਹ ਇਹ ਪ੍ਰਣ ਕਰਦਾ ਹੈ ਕਿ ਨਸ਼ੇ ਦੇ ਖਿਲਾਫ ਸੰਘਰਸ਼ ਕਰੇਗਾ। ਇਸ ਮੋਕੇ ਮਹਾਵੀਰ ਸਿੰਘ ਗਿੱਲ, ਦੀਪਕ ਸਰਮਾ, ਜਗਵੰਤ ਸਿੰਘ ਬਾਗੜੀਆਂ, ਬਰਕਤ ਵੋਹਰਾ, ਦਵਿੰਦਰ ਪਾਲ ਸਿੰਘ ਢਿੱਲ, ਸੁਰਿੰਦਰ ਬੇਦੀ, ਕਵਲਜੀਤ ਸਿੰਘ ਗਿੱਲ,ਸੁਰਿੰਦਰ ਪਾਲ ਸਿੰਘ ਘਰਿਆਂਲ, ਸਤਨਾਮ ਸਿੰਘ ਮਨਾਵਾ,ਭਾਈ ਬਲਦੀਪ ਸਿੰਘ, ਭਾਈ ਮੋਹਕਮ ਸਿੰਘ, ਰਣਜੀਤ ਸਿੰਘ ਚੀਮਾ, ਸਰਤਾਜ ਸਿੰਘ ਸੰਧੂ, ਬਲਜੀਤ ਸਿੰਘ ਅਜਾਦ, ਪਿ੍ਰੰਸ ਸੰਧੂ, ਸਵਰਨ ਸਿੰਘ ਭੁੱਲਰ, ਹਰਮਿੰਦਰ ਸਿੰਘ ਗਿੱਲ ਆਦਿ ਹਾਜਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media