Monday, July 1, 2024

ਮਹਿਰਮ ਸਾਹਿਤ ਸਭਾ ਦੀ ਇਕਤੱਰਤਾ ਤੇ ਕਵੀ ਦਰਬਾਰ

PPN0304201609ਗੁਰਦਾਸਪੁਰ, 3 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਮਹਿਰਮ ਸਾਹਿਤ ਸਭਾ ਨਵਾਂ ਸਾਲ੍ਹਾ (ਗੁਰਦਾਸਪੁਰ) ਦੀ ਮਾਸਿਕ ਇਕਤਰੱਤਾ ਸਭਾ ਦੇ ਪਰਧਾਨ ਮਲਕੀਅਤ ਸਿੰਘ “ਸੁਹਲ” ਦੀ ਪ੍ਰਧਾਨਗੀ ਵਿਚ ਹੋਈ।ਸਭਾ ਵਿਚ ਆਏ ਨਵੇਂ ਮੈਂਬਰ,ਸz ਜਸਵੰਤ ਸਿੰਘ ਢਪੱਈ ਅਤੇ ਕਵਿਤਰੀ ਕੋਮਲ ਨੂੰ ਪ੍ਰਧਾਨ ਵਲੋਂ ਜੀ ਆਇਆਂ ਕਿਹਾ। ਸਾਰੇ ਲੇਖਕਾਂ ਨੂੰ ਮਿਆਰੀ ਸਾਹਿਤ ਲਿਖਣ ਦੀ ਪ੍ਰੇਰਨਾ ਕੀਤੀ ਗਈ ਅਤੇ ਸਮੇਂ ਸਿਰ ਅਉਣ ਦੀ ਅਪੀਲ ਵੀ ਕੀਤੀ ਗਈ। ਡਾ: ਬਰਜਿਮਦਰ ਸਿੰਘ ਹਮਦਰਦ ਜੀ ਨੂੰ ਪਦਮ ਭੂਸ਼ਨ ਪੁਰਸਕਾਰ ਮਿਲਣ ਤੇ ਖ਼ੁਸ਼ੀ ਪਰਗਟ ਕੀਤੀ ਗਈ।ਕੁੱਝ ਹੋਰ ਵਿਚਾਰਾਂ ਤੋਂ ਬਾਅਦ ਕਵੀ ਦਰਬਾਰ ਦਾ ਆਗਾਜ਼ ਦਰਸ਼ਨ ਲੱਧੜ ਦੇ ਗੀਤ ‘ਅੱਖੀਆਂ ਵਿਚ ਵਸਦਾ ਏਂ,ਅਤੇ ਅਜਮੇਰ ਪਾਹੜਾ ਨੇ ‘ਬਹੁਤ ਮਹੱਤਵ ਹੈ’ ਕਵਿਤਾ ਸੁਣਾਈ।ਬਾਬਾ ਬ੍ਹੀਰਾ ਜੀ ਨੇ ਸੂਫ਼ੀ ਕਲਾਮ ‘ਨੀ ਮੈਨੂੰ ਮਾਹੀ ਵਾਲੇ ਰੰਗ ਵਿਚ’ਗੀਤ ਸੁਣਾ ਕੇ ਵਾਹਵਾ ਖੱਟੀ।ਜਸਵੰਤ ਸਿੰਘ ਢਪੱਈ ਦੀ ਕਵਿਤਾ ‘ਗੁਰੂਆਂ ਪੀਰਾਂ ਦੀ ਧਰਤੀ’ ਕਾਬਲੇਗੌਰ ਸੀ।ਦਰਬਾਰਾ ਸਿੰਘ ਭੱਟੀ ਦਾ ਗੀਤ ‘ਆਇਆ ਮਹੀਨਾ ਚੇਤ’ ਅਤੇ ਮਲਕੀਅਤ “ਸੁਹਲ” ਦੀ ਕਵਿਤਾ “ਮੈਂ ਓਥੇ ਤੁਰ ਜਾਵਾਂ” ਬਹੁਤ ਵਧੀਆ ਸੀ। ਬੀਬਾ ਕੋਮਲ ਸ਼ਰਮਾ ਦੀ ਰਚਨਾ ‘ਮਾਂ ਦਾ ਪਵਿਤੱਰ ਰਿਸ਼ਤਾ” ਕਮਾਲ ਦੀ ਕਵਿਤਾ ਸੀ।ਗਿਆਨੀ ਨਰਿੰਜਣ ਸਿੰਘ ਪਾਰਸ ਦੀ ਕਵਿਤਾ ਅਤੇ ਆਰ.ਬੀ ਸੋਹਲ ਦੀ ਗ਼ਜ਼ਲ ‘ਦਰਦ ਦਿਲ ਦਾ ਵਧ ਰਿਹਾ’ ਬਹੁਤ ਪਸੰਦ ਕੀਤੀ ਗਈ। ਕੁਲਦੀਪ ਸਿੰਘ ਬਾਜਵਾ ਦਾ ਗੀਤ ‘ਮੈਂ ਗੀਤਾਂ ਦੀ ਰਾਣੀ’ਅਤੇ ਸਿਕੰਦਰ ਭੱਟੀ ਨੇ ਭੁਲ੍ਹੇ ਸ਼ਾਹ ਦੀ ਕਾਫ਼ੀ ਸੁਣਾ ਕੇ ਕਮਾਲ ਕੀਤੀ ।ਬਲਵਿੰਦਰ ‘ਬਿੰਦਰ’ ਨੇ ਕਵਿਤਾ ਸੁਣਾਈ ਅਤੇ ਸੁਖਵਿੰਦਰ ਸਿੰਘ ਪਾਹੜਾ ਨੇ ਸਰੀਰ ਦਾਨ ਤੇ ਅਖਾਂ ਦਾਨ ਦਾ ਮਹੱਤਵ ਦਸਿਆ। ਅਖੀਰ ਵਿਚ ਅਨਿਲ ਕੁਮਾਰ ਨੇ ਆਪਣੇ ਪਿਆਰੇ ਜਿਹੇ ਗੀਤ ਨਾਲ ਕਵੀ ਦਰਬਾਰ ਦੀ ਸਮਾਪਤੀ ਕੀਤੀ।ਸਾਹਿਤ ਪਰੇਮੀ ਸz ਬਲਦੇਵ ਸਿੰਘ ਨੇ ਉਚੇਚੇ ਤੌਰ ਤੇ ਹਾਜ਼ਰੀ ਭਰੀ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply