ਚੌਂਕ ਮਹਿਤਾ, 4 ਅਪ੍ਰੈਲ਼ (ਜੋਗਿੰਦਰ ਸਿੰਘ ਮਾਣਾ)- ਪੰਜਾਬ ਦੇ ਲੋਕ ਅਕਾਲੀ ਦਲ ਸਰਕਾਰ ਤੋ ਹਰ ਤਰਾਂ ਦੀਆਂ ਮਿਲ ਰਹੀਆਂ ਸਹੂਲਤਾਂ ਤੋਂ ਸੰਤਸ਼ੁਟ ਹਨ ਅਤੇ ਜਿਥੇ ਗਰੀਬ ਵਰਗ ਦੇ ਲੋਕਾਂ ਨੂੰ ਭਗਤ ਪੂਰਨ ਸਿੰਘ ਬੀਮਾ ਯੋਜਨਾ, ਲੜਕੀਆਂ ਨੂੰ ਸਾਈਕਲ ਵੰਡੇ, ਬੁਢਾਪਾ ਪੈਨਸ਼ਨਾਂ ਵਿੱਚ ਵਾਧਾ, ਸ਼ਗਨ ਸਕੀਮਾਂ, ਆਟਾ ਦਾਲ ਸਕੀਮ ਆਦਿ ਤੋ ਜਿਥੇ ਹਰ ਵਰਗ ਵਿੱਚ ਖੁਸ਼ੀ ਪਾਈ ਗਈ ਹੈ ਪਬਲਿਕ ਦੇ ਮਨਾਂ ਵਿੱਚ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਅਤੇ ਹਲਕਾ ਮਜੀਠਾ ਦੇ ਕੈਬਨਿਟ ਮੰਤਰੀ ਸ੍ਰ. ਬਿਕਰਮ ਸਿੰਘ ਜੀ ਦੇ ਤਹਿ ਦਿਲੋਂ ਧੰਨਵਾਦੀ ਹਨ। ਪੰਜਾਬ ਦੇ ਲੋਕ ਅਕਾਲੀ ਦਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਤੇ ਪੂਰੀ ਤਨਦੇਹੀ ਨਾਲ ਸਰਕਾਰ ਦਾ ਸਾਥ ਦੇਣਗੇ ਤੇ ਹੋਰਨਾਂ ਪਾਰਟੀਆ ਨੂੰ ਹਾਰ ਦਾ ਮੂੰਹ ਵਿਖਉਣਗੇਂ ਇਹਨਾਂ ਸਬਦਾ ਦਾ ਪ੍ਰਗਟਾਵਾ ਸੀਨੀਅਰ ਯੂਥ ਅਕਾਲੀ ਆਗੂ ਕੁਲਵਿੰਦਰ ਸਿੰਘ ਮਿੱਠਾ ਚੰਨਣਕੇ ਨੇ ਪ੍ਰੈਸ ਮਿਲਣੀ ਦੌਰਾਨ ਕੀਤੇ।ਉਨਾਂ ਦੱਸਿਆ ਹਲਕਾ ਮਜੀਠਾ ਵਿੱਚ ਜੋ ਅਥਾਹ ਵਿਕਾਸ ਹੋ ਰਿਹਾ ਹੈ ਉਸਦਾ ਸਿਹਰਾ ਕੈਬਨਿਟ ਮੰਤਰੀ ਬਿਕਰਮ ਸਿੰਘ ਨੂੰ ਜਾਦਾਂ ਹੈ ਜਿਨਾਂ ਦੀ ਸੋਚ ਨਾਲ ਪੰਜਾਬ ਤਰੱਕੀ ਦੀਆ ਰਾਹਾਂ ਤੇ ਪਿਆ ਹੋਇਆ ਹੈ ।ਇਸ ਮੌਕੇ ਇਹਨਾਂ ਦੇ ਨਾਲ ਬਾਬਾ ਸੁਖਵੰਤ ਸਿੰਘ ਚੰਨਣਕੇ, ਸਰਪੰਚ ਮੇਜਰ ਸਿੰਘ ਸਹੋਤਾ, ਸਰਪੰਚ ਗੁਰਨਾਮ ਸਿੰਘ ਨਾਥ ਦੀ ਖੂਹੀ, ਸਾਬਕਾ ਸਰਪੰਚ ਕੁਲਵੰਤ ਸਿੰਘ, ਗੁਲਾਬ ਸਿੰਘ, ਅਮਨ ਜਲਾਲ ਉਸਮਾਂ, ਜਸਵਿੰਦਰ ਸਿੰਘ, ਰਘਬੀਰ ਸਿੰਘ, ਸਰਕਲ ਪ੍ਰਧਾਨ ਸੁਰਿੰਦਰ ਸਿੰਘ ਆਦਿ ਪ੍ਰਮੁੱਖ ਹਸ਼ਤੀਆਂ ਮੌਜੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …