ਚੌਕ ਮਹਿਤਾ, 4 ਅਪ੍ਰੈਲ (ਜੋਗਿੰਦਰ ਸਿੰਘ ਮਾਣਾ)- ਥਾਣਾ ਮੁੱਖੀ ਸੁਖਵਿੰਦਰ ਸਿੰਘ ਵੱਲੋਂ ਇਲਾਕੇ ਵਿੱਚ ਕਿਸੇ ਵੀ ਅਣਸੁਖਵੀ ਘਟਨਾ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਦੀ ਸਖਤ ਹਦਾਇਤਾ ਤਹਿਤ ਹੁਕਮਾ ਦੀ ਪਾਲਣਾ ਕਰਦੇ ਹੋਏ ਪੁਲਿਸ ਨੇ ਮੋਟਰ ਸਾਈਕਲ ਚੋਰ ਫੜਿਆ।ਜਾਣਕਾਰੀ ਅਨੁਸਾਰ ਏ ਐਸ ਆਈ ਬਲਜੀਤ ਸਿੰਘ ਤੇ ਏ ਐਸ ਆਈ ਅਵਤਾਰ ਸਿੰਘ ਨੇ ਆਪਣੀ ਪੁਲਿਸ ਪਾਰਟੀ ਹੌਲਦਾਰ ਭੁਪਿੰਦਰ ਕੁਮਾਰ, ਤੇਜਿੰਦਰ ਸਿੰਘ, ਹਰਵਿੰਦਰ ਸਿੰਘ ਤੇ ਹੋਰ ਕਰਮਚਾਰੀਆ ਵੱਲੋਂ ਗਸ਼ਤ ਤੇ ਨਾਕੇ ਦੌਰਾਨ ਡਰੇਨ ਪੁੱਲ ਚੋਲੇਅਣਾ ਵਿਖੇ ਨਾਕਾ ਲਗਾਇਆ ਹੋਇਆ ਸੀ ਤੇ ਕਿਸੇ ਮੁਖਬਰ ਨੇ ਇਤਲਾਹ ਦਿਤੀ ਕਿ ਜਸਪਾਲ ਸਿੰਘ ਉਰਫ ਕਾਕਾ ਪੁੱਤਰ ਬਲਵਿੰਦਰ ਸਿੰਘ ਵਾਸੀ ਵਡਾਲਾ ਖੁਰਦ ਜੋ ਕਿ ਮੋਟਰਸਾਈਕਲ ਚੋਰੀ ਕਰਕੇ ਵੇਚਣ ਦਾ ਆਦੀ ਹੈ ਉਸ ਨੂੰ ਰੋਕ ਕੇ ਮੋਟਰ ਸਾਈਕਲ ਮੁਸਤੇਦੀ ਨਾਲ ਚੈਕ ਕੀਤਾ ਜਾਵੇ ਤਾ ਉਸ ਦਾ ਪਰਦਾ ਫਾਸ ਹੋ ਸਕਦਾ ਹੈ । ਜਦ ਮੁਲਜਮ ਜਸਪਾਲ ਕਾਕਾ ਰਜਧਾਨ ਤੋ ਨਾਥ ਦੀ ਖੁਹੀ ਵੱਲ ਨੂੰ ਹੀਰੋ ਹਾਡਾਂ ਸਪਲੈਂਡਰ ਤੇ ਸਵਾਰ ਹੋ ਕੇ ਆ ਰਿਹਾ ਸੀ ਤਾ ਪੁਲਿਸ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਦੋਸ਼ੀ ਨਾਕਾ ਲੱਗਾ ਵੇਖ ਕੇ ਮੋਟਰ ਸਾਈਕਲ ਭਜਾਉਣ ਲੱਗਾ ਤਾਂ ਹੌਲਦਾਰ ਭੁਪਿੰਦਰ ਕੁਮਾਰ ਨੇ ਆਪਣੇ ਸਾਥੀਆ ਕਰਮਚਾਰੀਆ ਨਾਲ ਹੁਸ਼ਿਅਰੀ ਵਰਤਦਿਆ ਦੋਸੀ ਨੂੰ ਭੱਜਣ ਵਿੱਚ ਨਕਾਮਯਾਬ ਕਰਦਿਆ ਕਾਬੂ ਕਰ ਲਿਆ ਤੇ ਏ ਐਸ ਆਈ ਬਲਜੀਤ ਸਿੰਘ ਨੇ ਜਦ ਦੋਸ਼ੀ ਨੂੰ ਮੋਟਰ ਸਾਈਕਲ ਦੇ ਕਾਗਜ ਚੈਕ ਕਰਾਉਣ ਨੂੰ ਕਿਹਾ ਤਾ ਉਸ ਕੋਲੋ ਵੀ ਕਾਗਜਾਤ ਨਾ ਵਿਖਾ ਸਕਿਆ।ਪੁਲਿਸ ਵੱਲੋਂ ਜਦ ਸਖਤੀ ਨਾਲ ਪੁਛਿਆ ਤਾ ਦੋਸ਼ੀ ਨੇ ਜ਼ੁਲਮ ਕਬੂਲ ਕਰਦਿਆ ਕਿਹਾ ਕਿ ਮੋਟਰਸਾਈਕਲ ਚੋਰੀ ਦਾ ਹੈ ਤੇ ਹੋਰ ਮੋਟਰਸਾਈਕਲ ਜੋ ਪਿ੍ਰੰਸਪਾਲ ਉਰਫ ਪਿ੍ਰੰਸ ਤੇ ਵਿਕਰਮਜੀਤ ਉਰਫ ਵਿੱਕੀ ਪੁੱਤਰ ਲਾਲ ਸਿੰਘ ਜੋ ਕਿ ਮੇਰੇ ਹੀ ਪਿੰਡ ਦੇ ਹਨ ਤੇ ਮੇਰੇ ਨਾਲ ਹਮਸਲਾਹ ਸਨ ਤੇ ਘਰ ਵਿੱਚ ਹੀ ਲਕੋ ਕੇ ਰਖੇ ਸਨ ਪੁਲਿਸ ਵੱਲੋਂ ਮੋਟਰਸਾਈਕਲ ਬਰਾਮਦ ਕਰਕੇ ਮੁਕਦਮਾ ਰਜਿਸਟਰ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …