ਸੰਦੌੜ, 5 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਜਨਤਾ ਦੀ ਨਬਜ਼ ਟੋਹਣ ਲਈ ਸੰਗਤ ਦਰਸ਼ਨ ਕਰਨ ਮੈਦਾਨ ਵਿੱਚ ਉੱਤਰ ਰਹੇ ਹਨ। ਜਾਂ ਇੰਜ ਕਹਿ ਦੇਈਏ ਕੀ ਬਾਲੀਵੁਡ ਦੀ ਚਰਚਿਤ ਹਿੰਦੀ ਫਿਲਮ ਨਾਇਕ ਦੇ ਹੀਰੋ ਅਨੀਲ ਕਪੂਰ ਦੀ ਐਕਟਿੰਗ ਤੋਂ ਪ੍ਰਭਾਵਿਤ ਤੇ ਉਨਾਂ ਦੀਆਂ ਨੀਤੀਆਂ ਤੇ ਚਲਦੇ ਹੋਏ ਸੰਗਤ ਦਰਸ਼ਨ ਕਰਨ ਦੀਆਂ ਯੋਜਨਾਵਾਂ ਦੇ ਤਹਿਤ ਪ੍ਰੋਗਰਾਮ ਉਲੀਕਦੇ ਜਾ ਰਹੇ ਹਨ । ਵਧੇਰੇ ਜਾਣਕਾਰੀ ਅਨੁਸਾਰ ਸੁਖਬੀਰ ਬਾਦਲ ਇਨਾਂ ਸੰਗਤ ਦਰਸਨਾਂ ਦੀ ਸੁਰੂਆਤ ਰਮਦਾਸ ਵਿੱਚ ਹੋ ਰਹੇ ਸੰਗਤ ਦਰਸ਼ਨ ਤੋਂ ਸ਼ੁਰੂ ਕਰ ਰਹੇ ਹਨ ਜਿਸ ਵਿੱਚ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣਨਗੇ ਤੇ ਮੌਕੇ ‘ਤੇ ਹੀ ਉਨ੍ਹਾਂ ਦੀਆਂ ਮੁਸ਼ਕਲਾਂ ਦੇ ਨਿਬੇੜੇ ਲਈ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਨਗੇ। ਇਸ ਤੋਂ ਇਲਾਵਾ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਪੰਚਾਇਤਾਂ ਨੂੰ ਗ੍ਰਾਂਟਾਂ ਦੇ ਚੈੱਕ ਵੀ ਵੰਡੇ ਜਾਣਗੇ। ਦਰਅਸਲ ਆਪਣੇ ਪਿਤਾ ਤੇ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ ਸੰਗਤ ਦਰਸ਼ਨ ਦੀ ਰਵਾਇਤ ਦੇ ਰਾਹ ‘ਤੇ ਚੱਲ ਰਹੇ ਸੁਖਬੀਰ ਬਾਦਲ ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੇ ਹਰ ਹਲਕੇ ਵਿੱਚ ਜਾ ਕੇ ਲੋਕਾਂ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਵਿੱਚ ਹਨ। ਬੇਅਦਬੀ ਕਾਂਡ ਤੋਂ ਬਾਅਦ ਸਿੱਖਾਂ ਵਿੱਚ ਪੈਦਾ ਹੋਏ ਰੋਹ ਕਾਰਨ ਕਾਫੀ ਸਮਾਂ ਸੁਖਬੀਰ ਬਾਦਲ ਜਨਤਕ ਸਮਾਗਮਾਂ ਤੋਂ ਟਾਲਾ ਹੀ ਵੱਟਦੇ ਰਹੇ। ਹੁਣ ਚੋਣਾਂ ਨੇੜੇ ਆਉਂਦੀਆਂ ਵੇਖ ਉਹ ਮੁੜ ਮੈਦਾਨ ਵਿੱਚ ਉੱਤਰੇ ਹਨ। ਇਨਾਂ ਦਾ ਨਤੀਜਾ ਤਾਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੀ ਪਤਾ ਲਗੇਗਾ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media