ਸੰਦੌੜ, 5 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਮਹਿੰਗਾਈ ਦੀ ਮਾਰ ਝੱਲ ਰਹੀ ਜਨਤਾ ਲਈ ਇੱਕ ਖੁਸ਼ਖਬਰੀ ਆਈ ਹੈ। ਹੁਣ ਤੁਹਾਡੇ ਲਈ ਘਰ ਖਰੀਦਣਾ ਪਹਿਲਾਂ ਤੋਂ ਆਸਾਨ ਹੋ ਗਿਆ ਹੈ। ਰਿਜ਼ਰਵ ਬੈਂਕ ਵੱਲੋਂ ਕਰੈਡਿਟ ਪਾਲਿਸੀ ਦਾ ਐਲਾਨ ਕਰਦਿਆਂ ਅੱਜ ਰੈਪੋ ਰੇਟ .25 ਪ੍ਰਤੀਸ਼ਤ ਘੱਟ ਕਰ ਦਿੱਤਾ ਗਿਆ ਹੈ। ਹੁਣ ਇਹ 6.75 ਤੋਂ ਘਟ ਕੇ 6.5 ਪ੍ਰਤੀਸ਼ਤ ਹੋ ਗਿਆ ਹੈ। ਰਿਜ਼ਰਵ ਬੈਂਕ ਵੱਲੋਂ ਘੱਟ ਕੀਤੇ ਗਏ ਰੈਪੋ ਰੇਟ ਤੋਂ ਬਾਅਦ ਹੁਣ ਕਰਜ਼ ਲੈ ਕੇ ਘਰ ਬਣਾਉਣਾ ਆਸਾਨ ਹੋ ਜਾਵੇਗਾ। ਇਸ ਫੈਸਲੇ ਨਾਲ ਲਗਾਤਾਰ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲੇਗੀ।ਰੈਪੋ ਰੇਟ ਉਹ ਕਰਜ਼ ਦਰ ਹੈ, ਜਿਸ ਦੇ ਆਧਾਰ ‘ਤੇ ਰਿਜ਼ਰਵ ਬੈਂਕ ਵੱਲੋਂ ਹੋਰ ਬੈਂਕਾ ਨੂੰ ਕਰਜ਼ ਦਿੱਤਾ ਜਾਂਦਾ ਹੈ। ਅਜਿਹੇ ‘ਚ ਜੇਕਰ ਬੈਂਕਾਂ ਨੂੰ ਘੱਟ ਵਿਆਜ ‘ਤੇ ਕਰਜ਼ ਮਿਲੇਗਾ ਤਾਂ ਇਸ ਦਾ ਸਿੱਧਾ ਫਾਇਦਾ ਗਾਹਕ ਨੂੰ ਮਿਲੇਗਾ।
ਰੈਪੋ ਰੇਟ ਇੱਕ ਚੌਥਾਈ ਘੱਟ ਹੋਇਆ ਹੈ ਤੇ ਇਸ ਤੋਂ ਬਾਅਦ ਬੈਂਕ ਹੋਮ ਲੋਨ ਦੀ ਵਿਆਜ਼ ਦਰ ‘ਚ ਜੇਕਰ ਇੱਕ ਚੌਥਾਈ ਫੀਸਦੀ ਦੀ ਕਮੀ ਕਰਦੇ ਹਨ ਤਾਂ 20 ਸਾਲ ਲਈ 30 ਲੱਖ ਦੇ ਲੋਨ ਦੀ ਈ.ਐਮ.ਆਈ ‘ਤੇ 490 ਰੁਪਏ ਦਾ ਫਾਇਦਾ ਮਿਲੇਗਾ।ਸਰਕਾਰ ਨੇ ਛੋਟੀਆਂ ਬੱਚਤਾਂ ‘ਤੇ 1 ਅਪ੍ਰੈਲ ਤੋਂ ਵਿਆਜ ਘੱਟ ਕਰਨ ਦਾ ਐਲਾਨ ਕਰ ਦਿੱਤਾ ਹੈ। ਆਰ.ਬੀ.ਆਈ ਤੇ ਸਰਕਾਰ ‘ਚ ਹੋਏ ਸਮਝੌਤਿਆਂ ਮੁਤਾਬਕ ਖੁਦਰਾ ਮਹਿੰਗਾਈ ਦਰ 6 ਫੀਸਦੀ ਤੋਂ ਹੇਠਾਂ ਬਣੀ ਹੋਈ ਹੈ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media