ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਕੰਪਿਊਟਰ ਅਧਿਆਪਕ ਸਾਂਝਾ ਫਰੰਟ ਪੰਜਾਬ ਦੀ ਵਿਭਾਗੀ ਮੀਟਿੰਗ ਸ਼੍ਰੀ ਤੀਕਸ਼ਣ ਸੂਦ ਸਿਆਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ ਨਾਲ ਮਿਤੀ 6 ਅਪ੍ਰੈਲ ਨੂੰ ਹੋਵੇਗੀ ।ਕੰਪਿਊਟਰ ਅੱਧਿਆਪਕ ਸਾਂਝਾ ਫਰੰਟ ਪੰਜਾਬ ਦੇ ਸਰਪ੍ਰਸਤ ਜਸਵਿੰਦਰ ਸਿੰਘ ਭੁੱਲਰ ਅਤੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਸਿਵੀਆ ਨੇ ਸਾਂਝਾ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਇਹ ਵਿਭਾਗੀ ਮੀਟਿੰਗ ਮਿਤੀ 6 ਅਪ੍ਰੈਲ ਨੂੰ ਪੰਜਾਬ ਸਿਵਲ ਸਕੱਤਰੇਤ ਵਿਖੇ ਕੀਤੀ ਜਾਵੇਗੀ।ਇਸ ਮੀਟਿੰਗ ਵਿੱਚ ਕੰਟ੍ਰੈਕਟ ਕੰਪਿਉਟਰ ਅੱਧਿਆਪਕਾਂ ਦੇ ਰੈਗੁਲਰ ਆਰਡਰ ਜਾਰੀ ਕੀਤੇ ਜਾਣ, ਸਾਰੇ ਕੰਪਿਊਟਰ ਅਧਿਆਪਕਾਂ ਨੂੰ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਸ਼ਿਫਟ ਕਰਨ ਅਤੇ ਨਾਨ-ਟੀਚਿੰਗ ਆਈ.ਸੀ.ਟੀ. ਸਟਾਫ ਨੂੰ ਰੈਗੁਲਰ ਕਰਨ ਸਬੰਧੀ ਵਿਚਾਰ ਕੀਤਾ ਜਾਵੇਗਾ।ਇਸ ਦੌਰਾਨ ਸੀਨੀਅਰ ਮੀਤ ਪ੍ਰਧਾਨ ਲਲਿਤ ਸ਼ਰਮਾਂ ,ਜਸਵਿੰਦਰ ਸਿੰਘ ਮੁੱਲਾਪੁਰ, ਜਨਰਲ ਸਕੱਤਰ ਅਵਤਾਰ ਸਿੰਘ ਸੰਧੂ, ਮੀਤ ਪ੍ਰਧਾਨ ਵਰਿੰਦਰ ਸਿੰਘ ਦਸੂਆ/ ਨੈਬ ਸਿੰਘ ਬੁੱਕਣਵਾਲ ਅਤੇ ਉੱਧਮ ਸਿੰਘ ਡੋਗਰਾ, ਅਮਨ ਵੜੈਚ,ਰਾਜਨ ਕੰਬੋਜ,ਅਮਰਜੀਤ ਸਿੰਘ ਆਦਿ ਸ਼ਾਮਲ ਸਨ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media