ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਅੰਮ੍ਰਿਤਸਰ ਵਿਕਾਸ ਮੰਚ ਨੇ ਜੈਟ ਏਅਰਵੇਜ਼ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਅਬੂ-ਡਾਬੀ ਲਈ ਸਿੱਧੀ ਉਡਾਣ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਅੰਮਿਤਸਰ ਵਿਕਾਸ ਮੰਚ ਦੇ ਅਮਰੀਕਾ ਸਥਿਤ ਨੁਮਾਇੰਦੇ ਇੰਜ. ਸਮੀਪ ਸਿੰਘ ਗੁਮਟਾਲਾ ਨੇ ਜੈਟ ਏਅਰਵੇਜ਼ ਦੇ ਅੰਮਿਤਸਰ ਸਥਿਤ ਮੈਨੇਜਰ ਸੀz ਵਿਵੇਕ ਸੂਰੀ, ਮੀਤ ਪ੍ਰਧਾਨ ਮੀਡੀਆ ਸੀz ਮਨੀਸ਼ ਕਲਗਟਗੀ, ਏਤੀਹਾਦ ਏਅਰਵੇਜ਼ ਦੇ ਅਮਰੀਕਾ ਸਥਿਤ ਮੈਨੇਜਰ ਜੋਨ ਸਪਰਿੰਗ ਤੇ ਹੋਰਨਾਂ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਸਿੱਧੀ ਉਡਾਣ ਸ਼ੁਰੂ ਹੋਣ ਨਾਲ ਯਾਤਰੂਆਂ ਨੂੰ ਦਿੱਲੀ ਦੀ ਖੱਜਲ ਖੁਆਰੀ ਤੋਂ ਨਿਜਾਤ ਮਿਲ ਜਾਵੇਗੀ ਤੇ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਜਾਣ ਆਉਣ ਵਿਚ ਸਮਾਂ ਵੀ ਘੱਟ ਲੱਗੇਗਾ।
ਪੱਤਰ ਵਿਚ ਕਿਹਾ ਗਿਆ ਹੈ ਕਿ 2013 ਵਿਚ ਖਬਰਾਂ ਆਈਆਂ ਸਨ ਕਿ ਜੈਟ ਏਅਰਵੇਜ਼ ਤੇ ਏਤੀਹਾਦ ਵਿਚ ਸਮਝੋਤਾ ਹੋਇਆ ਹੈ, ਜਿਸ ਅਧੀਨ ਜੈਟ ਏਅਰਵੇਜ਼ ਅਬੂਦਾਬੀ ਲਈ 23 ਸ਼ਹਿਰਾਂ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਕਰੇਗੀ।ਜੈਟ ਏਅਰਵੇਜ਼ ਨੇ ਅੰਮ੍ਰਿਤਸਰ ਨੂੰ ਛੱਡ ਕੇ ਬਾਕੀ ਸ਼ਹਿਰਾਂ ਜਿਵੇਂ ਲਖਨਊ, ਜੈਪੂਰ, ਅਹਿਮਦਾਬਾ ਆਦਿ ਨੂੰ ਉਡਾਣਾਂ ਸ਼ੁਰੂ ਕਰ ਦਿੱਤੀਆਂ ਹਨ। ਜੈਟ ਨੇ 29 ਮਾਰਚ ਨੂੰ ਅਹਿਮਦਾਬਾਦ ਅਬੂਦਾਬੀ ੳਡਾਣ ਸ਼ੁਰੂ ਕੀਤੀ ਹੈ ਪਰ ਅੰਮ੍ਰਿਤਸਰ ਤੋਂ ਫਲਾਈਟ ਸ਼ੁਰੂ ਕਰਣ ਬਾਰੇ ਜੈਟ ਵਲੋਂ ਕੋਈ ਵੀ ਬਿਆਣ ਨਹੀਂ ਆਇਆ। ਇਥੇ ਵਰਨਣਜੋਗ ਹੈ ਕਿ ਜੈਟ ਏਅਰਵੇਜ਼ ਦਾ ਚੇਅਰਮੈਨ ਨਰੇਸ਼ ਗੋਇਲ ਪੰਜਾਬੀ ਹੈ।
ਲੱਖਾਂ ਪੰਜਾਬੀ ਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨ, ਇਟਲੀ, ਆਸਟਰੇਲੀਆ, ਜਰਮਨ, ਆਦਿ ਮੁਲਕਾਂ ਵਿਚ ਰਹਿੰਦੇ ਹਨ। ਅਬੂਦਾਬੀ ਤੋ ਇਹਨਾਂ ਸਾਰੇ ਮੁਲਕਾਂ ਤੇ ਹੋਰਨਾਂ ਬਹੁਤ ਸਾਰੇ ਦੇਸ਼ਾਂ ਨੂੰ ਜੈਟ ਦੀ ਭਾਈਵਾਲ ਏਤੀਹਾਦ ਏਅਰਵੇਜ਼ ਦੀਆਂ ਸਿੱਧੀਆਂ ਉਡਾਣਾਂ ਹਨ। ਇਥੋਂ ਅਮਰੀਕਾ ਆਉਣ ਵਾਲੇ ਯਾਤਰੂਆਂ ਦੀ ਇਮੀਗਰੇਸ਼ਨ ਤੇ ਕਸਟਮਸ ਅਬੂਦਾਬੀ ਹੀ ਹੋ ਜਾਂਦੀ ਹੈ।ਇਸ ਸਮੇਂ ਅੰਮ੍ਰਿਤਸਰ ਤੋਂ ਕਤਰ ਏਅਰਵੇਜ਼, ਉਜ਼ਬੇਕਿਸਤਾਨ ਏਅਰਵੇਜ਼, ਤੁਰਕਿਮਸਤਾਨ ਏਅਰ ਲਾਈਨਜ਼, ਮੈਲੀਡੋਏਅਰ, ਸਪਾਈਸ ਜੈਟ, ਏਅਰ ਇੰਡੀਆ ਐਕਸਪ੍ਰਸ ਦੀਆਂ ਸਿਧੀਆਂਅੰਤਰ-ਰਾਸ਼ਟਰੀ ਉਡਾਣਾਂ ਸਫ਼ਲਤਾ ਪੂਰਵਕ ਚਲ ਰਹੀਆਂ ਹਨ। ਇਸ ਲਈ ਜੈਟ ਤੇ ਜਾਂ ਇਤਿਹਾਦ ਏਅਰਵੇਜ਼ ਦੀ ਵੀ ਇੱਥੋਂ ਰੋਜ਼ਾਨਾ ਇਕ ਉਡਾਣ ਸਫ਼ਲਤਾਪੂਰਵਕ ਚਲ ਸਕਦੀ ਹੈ, ਜਿਵੇਂ ਭਾਰਤ ਦੇ ਬਾਕੀ ਸ਼ਹਿਰਾਂ ਤੋਂ ਚਲ ਰਹੀ ਹੈ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media