Monday, July 8, 2024

ਯੰਗ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਵਲੋਂ ਸਨਮਾਨ ਸਮਾਗਮ

PPN0504201613

ਅੰਮ੍ਰਿzਤਸਰ, 5 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਅੰਮ੍ਰਿਤਸਰ ਦੀ ਨਾਮਵਰ ਖੇਡ ਸੰਸਥਾ ਯੰਗ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਦੇ ਵਲਂੋ ਵੱਖ ਵੱਖ ਖੇਤਰਾਂ ਵਿਚ ਬੇਹਤਰੀਨ ਕਾਰਗੁਜਾਰੀ ਦਿਖਾਉਣ ਵਾਲੀਆਂ ਸੰਸਥਾਵਾਂ ਤੇ ਉਨ੍ਹਾਂ ਨਾਲ ਸਬੰਧਤ ਅਹੁਦੇਦਾਰਾਂ ਤੇ ਮੈਂਬਰਾਂ ਦਾ ਮਾਨ ਸਨਮਾਨ ਕੀਤੇ ਜਾਣ ਦੇ ਸ਼ੁਰੂ ਕੀਤੇ ਗਏ ਸਿਲਸਿਲੇ ਤਹਿਤ ਮੁੰਬਈ ਦੀ ਸਪੋਰਜੀ ਐਂਡ ਪਾਲਨਜੀ ਕੰਪਨੀ ਦੇ ਸਰਗਰਮ ਅਹੁਦੇਦਾਰ ਗੁਲਾਮ ਅਲੀ ਖਾਨ ਤੇ ਹੋਰਨਾਂ ਮੈਂਬਰਾਂ ਨੂੰ ਉਚੇਚੇ ਤੋਰ ਤੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕਰਨ ਦੀ ਰਸਮ ਕਲੱਬ ਦੇ ਜਨਰਲ ਸਕੱਤਰ ਤੇ ਰਾਸ਼ਟਰੀ ਖੋ-ਖੋ ਕੋਚ ਰਾਜਨ ਕੁਮਾਰ ਸੂਰਯਵੰਸ਼ੀ ਤੇ ਹੋਰਨਾਂ ਵਲੋਂ ਸਾਂਝੇ ਤੋਰ ਤੇ ਅਦਾ ਕੀਤੀ ਗਈ। ਇਸ ਮੋਕੇ ਸੂਰਯਵੰਸ਼ੀ ਨੇ ਕੰਪਨੀ ਦੀ ਬੇਹਤਰ ਕਾਰਗੁਜਾਰੀ ਤੇ ਰੌਸ਼ਨੀ ਪਾਉਂਦਿਆਂ ਦੱਸਿਆ ਕਿ ਇਸ ਦੇ ਅਹੁਦੇਦਾਰਾਂ ਤੇ ਕਾਮਿਆਂ ਨੇ ਜਿਥੇ ਸਾਊਥ ਈਸਟ ਓਐਸਐਮ ਪ੍ਰੋਜੈਕਟ ਤਹਿਤ ਗੁਰੂ ਦੀ ਪਾਕ ਪਵਿੱਤਰ ਨਗਰੀ ਨੂੰ ਸਾਫ ਸੁਥਰਾ ਤੇ ਹਰਿਆ ਭਰਿਆ ਬਣਾਉਣ ਵਿਚ ਅਹਿਮ ਯੋਗਦਾਨ ਪਾਇਆ ਹੈ। ਉਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਵੱਛ ਭਾਰਤ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਸਾਫ ਵਾਤਾਵਰਣ ਵੀ ਮੁਹੱਈਆ ਕੀਤਾ ਹੈ। ਇਥੇ ਹੀ ਬੱਸ ਨਹੀਂ, ਛੋਟੇ ਬੱਚਿਆਂ ਤੇ ਵੱਡੇ ਖਿਡਾਰੀਆਂ ਦੇ ਖੇਡਣ ਵਾਲੇ ਪਾਰਕਾਂ ਤੇ ਮੈਦਾਨਾਂ ਦੀ ਵੀ ਨਕਸ਼ ਨੁਹਾਰ ਬਦਲ ਕੇ ਇਕ ਮਿਸਾਲ ਕਾਇਮ ਕੀਤੀ ਹੈ। ਇਸ ਲਈ ਗੁਲਾਮ ਅਲੀ ਖਾਨ ਤੇ ਸਾਥੀਆਂ ਦਾ ਮਾਨ ਸਨਮਾਨ ਕਰਨਾ ਹਰੇਕ ਸਮਾਜ ਸੇਵੀ ਸੰਸਥਾ ਤੇ ਸੰਗਠਨ ਦਾ ਫਰਜ ਬਣਦਾ ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply