Friday, July 3, 2026

ਘਰੇਲੂ ਕਲੇਸ਼ ਤੋਂ ਦੁਖੀ ਹੋ ਕੇ ਪੁੱਤਰ ਵੱਲੋਂ ਮਾਂ ਦਾ ਕਤਲ

 

ਪੱਟੀ, 5 ਅਪ੍ਰੈਲ

U
U

(ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਰਿਸ਼ਤਿਆਂ ਨੂੰ ਤਰ ਤਾਰ ਕਰਦੀ ਘਟਨਾ ਦੇਰ ਸ਼ਾਮ ਪੱਟੀ ਦੀ ਗੁਰੁ ਰਾਮਦਾਸ ਕਾਲੌਨੀ ਵਿਖੇ ਵਾਪਰੀ ।ਘਰੇਲੂ ਝਗੜੇ ਤੋਂ ਪ੍ਰੇਸ਼ਾਨ ਹੋ ਕੇ ਪੁੱਤਰ ਵੱਲੋਂ ਮਾਂ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਪਤਾ ਲੱਗਾ ਹੈ ।ਪ੍ਰਾਪਤ ਜਾਣਕਾਰੀ ਅਨੁਸਾਰ ਵਾਰਡ ਨੰਬਰ 12 ਗੁਰੂ ਰਾਮਦਾਸ ਕਾਲੋਂਨੀ ਪੱਟੀ ਵਿਖੇ ਦੇਰ ਸ਼ਾਮ 18-19 ਸਾਲ ਦੇ ਨੋਜਵਾਨ ਵੱਲੋਂ ਆਪਣੀ ਮਾਂ ਨਾਲ ਹੋਏ ਝਗੜੇ ਦੌਰਾਨ ਤੇਜਧਾਰ ਹਥਿਆਰ ਦਾਤਰ ਨਾਲ ਕਈ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ।ਥਾਣਾ ਮੁੱਖੀ ਰਾਜਵਿੰਦਰ ਕੌਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮ੍ਰਿਤਕ ਮਨਜੀਤ ਕੌਰ (42 ) ਪਤਨੀ ਸਵ. ਸੁਖਦੇਵ ਸਿੰਘ ਜੋ ਕਿ ਸਿਵਲ ਹਸਪਤਾਲ ਪੱਟੀ ਵਿਖੇ ਸੇਵਾਦਾਰ ਵੱਜੋਂ ਨੌਕਰੀ ਕਰਦੀ ਸੀ।ਜਿਸ ਦਾ ਦੇਰ ਸ਼ਾਮ 6 ਵਜੇ ਆਪਣੇ ਪੁੱਤਰ ਤਨਵੀਰ ਸਿੰਘ ਨਾਲ ਕਿਸੇ ਗੱਲੋਂ ਝਗੜਾ ਹੋ ਗਿਆ ।ਝਗੜਾ ਏਨਾ ਵੱਧ ਗਿਆ ਕਿ ਪੁੱਤਰ ਵੱਲੋਂ ਆਪਣੀ ਮਾਂ ਨੂੰ ਦਾਤਰ ਨਾਲ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ ।ਘਟਨਾ ਸਥਾਨ ਤੇ ਪੁੱਜੀ ਪੱਟੀ ਪੁੁਿਲਸ ਨੇ ਲਾਸ਼ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤੀ ਹੈ।ਡੀ.ਐਸ.ਪੀ ਦਵਿੰਦਰ ਸਿੰਘ ਸੰਧੂ ਤੇ ਥਾਣਾ ਮੁੱਖੀ ਰਾਜਵਿੰਦਰ ਕੌਰ ਨੇ ਕਿਹਾ ਕਿ ਘਟਨਾ ਸਬੰਧੀ ਕੇਸ ਦਰਜ ਕੀਤਾ ਜਾ ਰਿਹਾ ਹੈ ਤੇ ਇਸ ਕਤਲ ਦੀ ਹਰ ਪੱਖ ਤੋ ਜਾਂਚ ਕੀਤੀ ਜਾਵੇਗੀ ਤੇ ਦੋਸ਼ੀ ਜਲਦ ਹੀ ਪੁਲਿਸ ਦੀ ਗ੍ਰਿਫਤ ਵਿਚ ਹੋਣਗੇ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply