Friday, July 5, 2024

ਗੁਰੂ ਨਾਨਕ ਮਲਟੀਵਰਸਿਟੀ ਵਲੋਂ ਲੋੜਵੰਦ ਗੁਰਸਿੱਖ ਜੋੜੇ ਦਾ ਆਨੰਦ ਕਾਰਜ ਕਰਵਾਇਆ

PPN0504201617

ਪੱਟੀ, 5 ਅਪ੍ਰੈਲ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਗੁਰੂ ਨਾਨਕ ਮਲਟੀਵੲਸਿਟੀ ਲੁਧਿਆਣਾ ਵਲੋਂ ਸਕੂਲਾਂ, ਕਾਲਜਾਂ ਅਤੇ ਗੁਰਦੁਆਰਿਆਂਵਿੱਚ ਸਹਿਜ ਪਾਠ ਤੇ ਮੁਢਲੀਆਂ ਬਾਣੀਆਂ ਦੀ ਮੁਹਿੰਮ ਚਲਾ ਕੇ ਸ਼ਬਦਾਰਥ ਗੁਟਕੇ ਸੇਵਾ ਵਿੱਚ ਦਿੱਤੇ ਜਾ ਰਹੇ ਹਨ ਉਥੇ ਹੀ ਗਰੀਬ ਗੁਰਸਿੱਖ ਲੜਕੀਆਂ ਦੇ ਆਨੰਦ ਕਾਰਜ ਵੀ ਕਰਵਾਏ ਜਾ ਰਹੇ ਹਨ।ਇਸ ਸਬੰਧੀ ਜਾਣਕਾਰੀ ਦੇਂਦਿਆਂ ਜ਼ੋਨ ਇੰਚਾਰਜ ਭਾਈ ਪ੍ਰਗਟ ਸਿੰਘ ਲੌਹਕਾ ਨੇ ਦੱਸਿਆ ਕਿ ਇਸੇ ਤਹਿਤ ਅੱਜ ਅੰਮ੍ਰਿਤਧਾਰੀ ਜੋੜੇ ਜਗਜੀਤ ਕੌਰ ਪੁੱਤਰੀ ਸਵ. ਸੁਖਵਿੰਦਰ ਸਿੰਘ ਵਾਸੀ ਕੋਟਲੀ ਅਤੇ ਫੂਲਾ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪੱਟੀ ਦਾ ਆਨੰਦ ਕਾਰਜ ਗੁਰਦੁਆਰਾ ਬਾਬਾ ਚਰਨ ਦਾਸ ਪੱਟੀ ਮੋੜ ਵਿਖੇ ਕਰਵਾਇਆ ਗਿਆ।ਇਸ ਮੌਕੇ ਘਰੇਲੂ ਵਰਤੋਂ ਦਾ ਸਮਾਨ ਜਿਵੇਂ ਡਬਲ ਬੈੱਡ, ਗੱਦੇ, ਕੂਲਰ, ਅਲਮਾਰੀ, ਸਿਲਾਈ ਮਸ਼ੀਨ, ਟੇਬਲ-ਕੁਰਸੀਆਂ ਅਤੇ ਦੱਸ ਹਜਾਰ ਰੁਪਏ ਦੀ ਨਗਦ ਰਾਸ਼ੀ ਦਿੱਤੀ ਗਈ।ਇਸ ਮੌਕੇ ਉਚੇਚੇ ਤੌਰ ‘ਤੇ ਜਸਵਿੰਦਰ ਸਿੰਘ ਖਾਲਸਾ ਯੂ.ਕੇ ਵਾਲੇ ਮੁੱਖ ਸੰਚਾਲਕ ਨਵੇਂ ਵਿਆਹੇ ਜੋੜੇ ਨੂੰ ਆਸ਼ੀਰਵਾਦ ਦੇਣ ਪਹੰਚੇ। ਉਨਾਂ ਦੱਸਿਆ ਕਿ ਗੁਰੂ ਨਾਨਕ ਮਲਟੀਵਰਸਿਟੀ ਲੁਧਿਆਣਾ ਦੇ ਐਜੂਕੇਟ ਪੰਜਾਬ ਪ੍ਰੌਜੈਕਟ ਤੋਂ ਬਹੁਤ ਸਾਰੇ ਵਿਦਿਆਰਥੀ ਵਜ਼ੀਫਾ ਲੈ ਕੇ ਉਚੇਰੀ ਵਿਦਿਆ ਹਾਸਿਲ ਕਰ ਰਹੇ ਹਨ।ਇਸ ਮੌਕੇ ਜ਼ੋਨ ਇੰਚਾਰਜ ਪ੍ਰਗਟ ਸਿੰਘ, ਭਾਈ ਗੁਰਸਾਹਿਬ ਸਿੰਘ, ਭਾਈ ਬਲਜੀਤ ਸਿੰਘ, ਭਾਈ ਹਰਦੇਵ ਸਿੰਘ, ਹਰਭਜਨ ਸਿੰਘ, ਗੁਰਦੇਵ ਸਿੰਘ ਵਿਰਦੀ, ਡਾ. ਨਿਰਮਲ ਸਿੰਘ ਹਾਜਿਰ ਸਨ।

Check Also

ਸਫਰ-ਏ-ਸ਼ਹਾਦਤ ਪ੍ਰੋਗਰਾਮ ਤਹਿਤ ਸ਼ਹੀਦੀ ਸਪਤਾਹ ਮਨਾਇਆ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਸ੍ਰੀ ਗੁਰੁ ਹਰਿਕ੍ਰਿਸ਼ਨ ਸੀ. ਸੈ. ਪਬਲਿਕ ਸਕੂਲ ਮਜੀਠਾ …

Leave a Reply