Thursday, November 21, 2024

ਸਾਹਿਤ ਅਕੈਡਮੀ ਦੇ ਅੰਤ੍ਰਿੰਗ ਬੋਰਡ ਦੇ ਮੈਂਬਰ ਬਣਨ ਤੇ ਭੁਪਿੰਦਰ ਸੰਧੂ ਸਨਮਾਨਿਤ

PPN080512
ਅੰਮ੍ਰਿਤਸਰ, 8 ਮਈ (ਦੀਪ ਦਵਿੰਦਰ ਸਿੰਘ) – ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਖੇਤਰ ‘ਚ ਨਿਰੰਤਰ ਕਾਰਜ਼ਸ਼ੀਲ ਪੰਜਾਬੀ ਲੇਖਕਾਂ ਦੀ ਬਹੁ-ਵਕਾਰੀ ਸੰਸਥਾ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੀ ਚੋਣ ‘ਚ ਭੁਪਿੰਦਰ ਸੰਧੂ ਦੇ ਅੰਤ੍ਰਿੰਗ ਬੋਰਡ ਦੇ ਮੈਂਬਰ ਚੁਣੇ ਜਾਣ ਤੇ ਅੱਜ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਜਨਵਾਦੀ ਲੇਖਕ ਸੰਘ ਦੇ ਪ੍ਰਧਾਨ ਸ੍ਰੀ ਦੇਵ ਦਰਦ, ਜਨ: ਸਕੱਤਰ ਦੀਪ ਦਵਿੰਦਰ ਸਿੰਘ ਨੇ ਇਸ ਮੌਕੇ ਸ੍ਰੀ ਸੰਧੂ ਨੂੰ ਵਧਾਈ ਦਿੰਦਿਆ ਕਿਹਾ ਕਿ ਲਿਖਣ ਕਾਰਜ਼ ਦੇ ਨਾਲ ਨਾਲ ਜਥੇਬੰਧਕ ਕਾਰਜ਼ਾਂ ਵਿੱਚ ਹਿੱਸਾ ਲੈ ਕੇ ਭਾਸ਼ਾ ਅਤੇ ਸਾਹਿਤ ਦੇ ਚੰਗੇਰੇ ਭਵਿੱਖ ਲਈ ਸਾਨੂੰ ਯਤਨਸ਼ੀਲ ਰਹਿਣਾ ਚਾਹੀਦਾ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਹਰਮੀਤ ਆਰਟਿਸਟ, ਗੁਰਦੇਵ ਸਿੰਘ ਮਹਿਲਾਂ ਵਾਲਾ, ਮਾਸਟਰ ਗੁਰਦੇਵ ਸਿੰਘ ਭਰੋਵਾਲ, ਰਛਪਾਲ ਰੰਧਾਵਾ, ਇੰਜੀ: ਨਰੇਸ਼ ਕੁਮਾਰ ਸਹਿਣੇਵਾਲੀ, ਪ੍ਰਿੰ: ਟੀਨਾ ਸ਼ਰਮਾ, ਸ਼੍ਰੀ ਸ਼ੁਭਾਸ਼ ਪਰਿੰਦਾ, ਅੰਕਿਤਾ ਸਹਿਦੇਵ, ਅਮਿਤ ਅਰੋੜਾ, ਚਿੱਤਰਕਾਰਾ ਪਰਮਜੀਤ ਕੌਰ, ਗਾਇਕਾ ਦਲਜੀਤ ਕੌਰ, ਮੈਡਮ ਪੂਜਾ ਸ਼ਰਮਾ, ਆਰ.ਐਲ.ਬਜ਼ਾਜ ਅਤੇ ਬੁੱਤ ਤਰਾਸ਼ ਬਲਦੇਵ ਇੰਦਰ ਸਿੰਘ ਤੋਂ ਇਲਾਵਾ, ਸਕੂਲ ਦਾ ਸਟਾਫ, ਵਿਦਿਆਰਥੀ ਅਤੇ ਹੋਰ ਵਿਦਵਾਨ ਹਾਜ਼ਰ ਸਨ।

Check Also

ਰਾਜਪਾਲ ਪੰਜਾਬ ਬਨਵਾਰੀ ਲਾਲ ਪ੍ਰੋਹਿਤ ਵਲੋਂ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ

ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ) – ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ …

Leave a Reply