Wednesday, July 3, 2024

ਗੁਰੂ ਰਵੀਦਾਸ ਵੱਲੋਂ ਗੰਗਾ ਮਾਤਾ ਦਮੜੀ ਨੂੰ ਸਮਰਪਿਤ ਚੇਤਨਾ ਮਾਰਚ

PPN0704201609ਸੰਦੌੜ, 7 ਅਪ੍ਰੈਲ (ਹਰਮਿੰਦਰ ਭੱਟ)- ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਵੱਲਂੋ ਗੰਗਾ ਮਾਤਾ ਦਮੜੀ ਨੂੰ ਸਮਰਪਿਤ ਵਿਸ਼ਾਲ ਚੇਤਨਾ ਮਾਰਚ ਗੁਰਦੁਆਰਾ ਟਾਹਲੀ ਸਾਹਿਬ ਪਾ: ਦਸਵੀਂ ਪਿੰਡ ਰਤਨ ਤੋਂ ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਚਰਨ ਛੋਹ ਇਤਿਹਾਸਿਕ ਧਰਤੀ ਪਿੰਡ ਡੰਡੇ (ਨੇੜੇ ਅਟਾਰੀ ਬਾਰਡਰ) ਜਿਲ੍ਹਾ ਅਮ੍ਰਿਤਸਰ ਤੱਕ ਕੱਢਿਆ ਗਿਆ।ਇਸ ਚੇਤਨਾ ਮਾਰਚ ਵਿੱਚ ਸੰਗਤਾਂ ਵੱਲੋ ਸਭ ਤੋ ਪਹਿਲਾਂ ਸੀz ਹਰਮਿੰਦਰ ਸਾਹਿਬ ਅਮ੍ਰਿਤਸਰ ਵਿਖੇ ਨਤਮਸਤਕ ਹੋਈਆਂ, ਉਸ ਤੋਂ ਬਾਅਦ ਪਿੰਡ ਡੰਡੇ ਵਿੱਖੇ ਪਹੁੰਚ ਕੇ ਸੰਤ ਬਾਬਾ ਮਨੀ ਰਾਮ ਜੀ ਨੂੰ ਸਮਰਪਿਤ ਮਹਾਨ ਸੰਤ ਸਮਾਗਮ ਵਿੱਚ ਹਾਜ਼ਰੀ ਲਗਵਾਈ ।ਇਸ ਮਾਰਚ ਮੌਕੇ ਬਾਬਾ ਬਲਰਾਜ ਸਿੰਘ ਟੂਸੇ, ਬਾਬਾ ਪਰਮਜੀਤ ਸਿੰਘ ਖਾਲਸਾ, ਮਹਿੰਦਰ ਸਿੰਘ ਢੈਪਈ, ਹਰਬੰਸ ਸਿੰਘ ਸਰਾਭਾ, ਕਰਨੈਲ ਸਿੰਘ ਸਹੌਲੀ, ਰਣਜੀਤ ਸਿੰਘ ਢੈਪਈ, ਬਲਦੇਵ ਸਿੰਘ ਸਰਾਭਾ, ਰਣਜੀਤ ਸਿੰਘ ਮਨਸੂਰਾਂ, ਬਲਜੀਤ ਸਿੰਘ ਅਕਾਲਗੜ੍ਹ, ਸੁਖਵੀਰ ਸਿੰਘ, ਬਲਜੀਤ ਕੌਰ ਅਕਾਲਗੜ੍ਹ, ਕੁਲਜੀਤ ਕੌਰ ਟੂਸੇ, ਸੁਖਵਿੰਦਰ ਕੌਰ ਅਕਾਲਗੜ੍ਹ, ਕਮਲਜੀਤ ਕੌਰ ਅਕਾਲਗੜ੍ਹ,ਪਰਮਿੰਦਰ ਕੌਰ ਚਮਿੰਡਾ,ਮਨਜੀਤ ਕੌਰ ਟੂਸੇ, ਕਰਨਦੀਪ ਕੌਰ, ਆਦਿ ਹਾਜਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply