Wednesday, July 3, 2024

ਗੁਰਦੁਆਰਾ ਸੀਸ ਗੰਜ ਸਾਹਿਬ ਦੇ ਪਿਆਓ ਤੋੜਨ ‘ਤੇ ਸੰਗਤਾਂ ਵਿਚ ਭਾਰੀ ਰੋਸ

PPN0704201608ਸੰਦੌੜ, 7 ਅਪ੍ਰੈਲ (ਹਰਮਿੰਦਰ ਭੱਟ ਸਿੰਘ)- ਦਿੱਲੀ ਨਗਰ ਨਿਗਮ ਨੇ ਚਾਂਦਨੀ ਚੌਕ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਪਿਆਓ ਤੋੜਨ ਦੇ ਮਾਮਲੇ ਵਿਚ ਸਿੱਖ ਸੰਗਤਾਂ ਸਮੇਤ ਦੇਸ਼ ਭਰ ਵਿਚ ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ ਵੱਲੋਂ ਰੋਸ ਪ੍ਰਗਟਾਇਆ ਜਾ ਰਿਹਾ ਹੈ। ਇਸ ਸੰਬੰਧੀ ਰੋਸ ਪ੍ਰਗਟਾਉਂਦਿਆਂ ਗੁਰਦੁਆਰਾ ਗੁਰੂਸਰ ਪਾਤਿਸ਼ਾਹੀ ਛੇਵੀਂ ਦੇ ਮੁੱਖ ਸੇਵਾਦਾਰ ਪੰਥ ਪ੍ਰਸਿੱਧ ਪ੍ਰਚਾਰਕ ਵੀਰ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਵਾਲਿਆਂ ਕਿਹਾ ਕਿ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਲਈ ਰਾਜਨੀਤਿਕ ਆਗੂ ਅਤੇ ਦਹਿਸ਼ਤਪਸੰਦਾਂ ਵੱਲੋਂ ਰਾਜਨੀਤੀ ਦੇ ਦਬਾਅ ਹੇਠ ਸਰਬ ਧਰਮਾਂ ਦੀ ਭਲਾਈ ਦੀ ਅਰਦਾਸ ਕਰਨ ਵਾਲੇ ਗੁਰਸਿੱਖੀ ਦੇ ਉੱਚੇ ਸੁੱਚੇ ਸਿਧਾਂਤਾਂ ਨੂੰ ਸਿਆਸਤ ਦੀ ਭੇਟ ਚਾੜ੍ਹਿਆ ਜਾ ਰਿਹਾ ਹੈ। ਉਨ੍ਹਾਂ ਦਿੱਲੀ ਵਿਖੇ ਪਿਆਓ ਤੋੜਨ ਤੇ ਅਫ਼ਸੋਸ ਕਰਦਿਆਂ ਕਿਹਾ ਕਿ ਸਾਡੇ ਹੱਕਾਂ ਨੂੰ ਅਣਗੌਲਿਆ ਤੇ ਗੋਲੀਬਾਰੀ ਕਰ ਸ਼ਹੀਦ ਕਰਨਾ ਤਾਂ ਮੌਜੂਦਾ ਸਰਕਾਰਾਂ ਵੱਲੋਂ ਖੇਡ ਤਾਂ ਬਣ ਹੀ ਗਈ ਹੈ, ਪਰ ਗੁਰਸਿੱਖਾਂ ਦੀਆਂ ਦਸਤਾਰਾਂ, ਸ਼ਾਸਤਰ, ਬਾਣੀ ਤੇ ਬਾਣੇ ਤੋਂ ਇਲਾਵਾ ਹੁਣ ਗੁਰੂ ਘਰਾਂ ਦੇ ਅਸਥਾਨਾਂ ਕੋਲ ਜਬਰਨ ਭੰਨਤੋੜ ਕਰ ਕੇ ਢਹਿ ਢੇਰੀ ਕਰਨਾ ਸਿੱਖ ਕੌਮ ਦੀ ਅਣਖ ਨੂੰ ਵੰਗਾਰਨਾ ਮਾੜੇ ਹਾਲਾਤਾਂ ਦੀ ਨਿਸ਼ਾਨੀ ਹੈ। ਉੱਘੇ ਲੇਖਕ ਤਰਸੇਮ ਮਹਿਤੋ ਤੇ ਲੇਖਕ ਹਰਮਿੰਦਰ ਭੱਟ ਸਿੰਘ ਨੇ ਕਿਹਾ ਕਿ ਅਫ਼ਸੋਸ ਕੇਂਦਰ ਸਰਕਾਰ ਤਾਂ ਕਿ ਪੰਥਕ ਅਖਵਾਉਣ ਵਾਲੀ ਸਰਕਾਰ ਵੀ ਧਾਰਮਿਕ ਮਸਲਿਆਂ ਤੇ ਖਾਸਕਰ ਸਿੱਖਾਂ ਦੇ ਮਾਣ ਸਤਿਕਾਰ ਅਤੇ ਚੜ੍ਹਦੀ ਕਲਾ ਨੂੰ ਕਾਇਮ ਰੱਖਣ ਵਿਚ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ, ਜਿਸ ਕਰਕੇ ਸਿੱਖ ਕੌਮ ਨੂੰ ਨਮੋਸ਼ੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply