ਪੱਟੀ, 7 ਮਾਰਚ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ) – ਆਮ ਆਦਮੀ ਪਾਰਟੀ ਦੇ ਜੋਨ ਇੰਚਾਰਜ ਕਿਸਾਨ ਵਿੰਗ ਸਰਤਾਜ ਸਿੰਗ ਸੰਧੂ ਦੀ ਅਗਵਾਈ ਵਿੱਚ ਅਕਾਲੀ – ਕਾਂਗਰਸ ਨੂੰ ਅਲ਼ਵਿਦਾ ਕਹਿ ਕਿ ਸਰਾਹਲੀ ਮੰਡ ਤੋ 15 ਪਰਿਵਾਰਾ ਨੇ ਆਪ ਦਾ ਝਾੜੂ ਚੱਕਿਆ ਹੈ।ਆਪ ‘ਚ ਸ਼ਾਮਲ ਹੋਏ ਬਲਦੇਵ ਸਿੰਘ, ਪਿਆਰਾ ਸਿੰਘ, ਰਾਜਵੀਰ ਸਿੰਘ, ਰਾਜਨ ਸਿੰਘ, ਲਖਵਿੰਦਰ ਸਿੰਘ, ਸੋਨੂੰ, ਸੁਖਰਾਜ ਸਿੰਘ ਬਾਵਾ ਸਿੰਘ, ਹਰਪ੍ਰਤ ਸਿੰਘ,ਬ ਲਵਿੰਦਰ ਸਿੰਘ, ਨਰਿੰਦਰ ਸਿੰਘ ਆਦਿ ਨੇ 2017 ਵਿੱਚ ਆਪ ਦੀ ਸਰਕਾਰ ਦਾ ਦਾਅਵਾ ਕੀਤਾ।
ਸਰਤਾਜ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਤੇ ਸਮਾਂ ਹੁੰਦਾ ਸੀ ਕਿ ਪੰਜਾਬ ਭਾਰਤ ਦਾ ਨੰਬਰ ਇੱਕ ਸੂਬਾ ਹੁੰਦਾ ਸੀ। ਪੰਜਾਬ ਤੇ ਰਾਜ ਕਰਦੀਆਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਪੰਜਾਬ ਅੱਜ ਬਹੁਤ ਪਿੱਛੜ ਚੁੱਕਾ ਹੈ। ਉਹਨਾ ਨੇ ਕਿਹਾ ਕਿ 2017 ‘ਚ ਆਪ ਦੀ ਸਰਕਾਰ ਆਉਣ ਤੇ ‘ਸੋਨੇ ਦੀ ਚਿੜੀ’ ਅਖਵਾਉਣ ਵਾਲਾ ਸੂਬਾ ਫਿਰ ਤੋ ਸੋਨੇ ਦੀ ਚਿੜੀ ਬਣੇਗਾ। ਇਸ ਮੋਕੇ ਤੇ ਸਤਪਾਲ ਸਿੰਘ, ਗੁਰਮੀਤ ਸਿੰਘ, ਸਵਰਨ ਸਿੰਘ ਹਰੀਕੇ, ਦਿਲਬਾਗ ਸਿੰਘ ਸਭਰਾ, ਅੰਗਰੇਜ ਸਿੰਘ ਜੋਣੇਕੇ, ਪ੍ਰਭਜੀਤ ਸਿੰਘ ਜੋਣੇਕੇ, ਸੰਦੀਪ ਸ਼ਿੰਘ ਸਭਰਾ, ਪ੍ਰਦੀਪ ਸਿੰਘ ਜੋਣੇਕੇ ਆਦਿ ਹਾਜਰ ਸਨ।
Check Also
ਵਿਧਾਇਕ ਧਾਲੀਵਾਲ ਵੱਲੋਂ ਹਲਕਾ ਅਜਨਾਲਾ ਦੇ 8 ਪਿੰਡਾਂ ‘ਚ ਖੇਡ ਮੈਦਾਨਾਂ ਤੇ 2 ਹੈਲਥ ਐਂਡ ਵੈਲਨੈਸ ਕੇਂਦਰਾਂ ਦਾ ਉਦਘਾਟਨ
ਕਿਹਾ ਕਿ, ਸੂਬੇ ਭਰ ਵਿੱਚ 3100 ਖੇਡ ਮੈਦਾਨ ਕੀਤੇ ਜਾਣਗੇ ਵਿਕਸਿਤ ਅੰਮ੍ਰਿਤਸਰ, 24 ਅਗਸਤ (ਸੁਖਬੀਰ …
Punjab Post Daily Online Newspaper & Print Media