ਚੌਂਕ ਮਹਿਤਾ, 08 ਅਪ੍ਰੈਲ (ਜੋਗਿੰਦਰ ਸਿੰਘ ਮਾਣਾ)- ਹਲਕਾ ਵਿਧਾਇਕ ਜਥੇ ਬਲਜੀਤ ਸਿੰਘ ਜਲਾਲ ਉਸਮਾਂ ਵੱਲੋ ਪਿੰਡ ਸੈਦੂਕੇ ਦੀਆਂ ਗਲੀਆਂ ਨਾਲੀਆਂ ਤੇ ਹੋਰ ਵਿਕਾਸ ਕਾਰਜਾਂ ਲਈ ਸਰਪੰਚ ਭੁਪਿੰਦਰ ਸਿੰਘ ਕੌਮੀ ਮੀਤ ਪ੍ਰਧਾਨ ਬੀਸੀ ਵਿੰਗ ਪੰਜਾਬ ਨੂੰ 6 ਲੱਖ ਦਾ ਚੈਕ ਭੇਂਟ ਕੀਤਾ ਗਿਆ, ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ ਨੇ ਕਿਹਾ ਕਿ ਜੋ ਸਰਪੰਚ ਪਹਿਲਾ ਮਿਲੀਆਂ ਗ੍ਰਾਂਟਾਂ ਦੀ ਕੀਤੀ ਗਈ ਸਹੀ ਵਰਤੋ ਦਾ ਸਰਟੀਫਿਕੇਟ ਦੇਣਗੇ ਤਾਂ ਹੀ ਉਨਾ੍ਹਂ ਨੂੰ ਅਗਲੇਰੀ ਗ੍ਰਾਂਟ ਜਾਰੀ ਹੋਵੇਗੀ, ਇਸ ਸਮੇ ਸਰਪੰਚ ਭੁਪਿੰਦਰ ਸਿੰਘ ਨੇ ਵਿਧਾਇਕ ਜਲਾਲ ਉਸਮਾਂ ਦਾ ਧੰਨਵਾਦ ਕੀਤਾ, ਇਸ ਸਮੇ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇ ਕੁਲਵਿੰਦਰ ਸਿੰਘ, ਕਸ਼ਮੀਰ ਸਿੰਘ ਰੰਧਾਵਾ, ਹਰੀ ਸਿੰਘ, ਅਮਰਜੀਤ ਸਿੰਘ, ਸ਼ਰਬਜੀਤ ਸਿੰਘ, ਕੁਲਦੀਪ ਕੌਰ, ਗਗਨਦੀਪ ਸਿੰਘ, ਵਰਿੰਦਰ ਸਿੰਘ, ਜਥੇ ਪ੍ਰਗਟ ਸਿੰਘ, ਅੇਸਐਚਓ ਸੁਖਵਿੰਦਰ ਸਿੰਘ, ਗੁਰਦੀਪ ਸਿੰਘ, ਚੈਚਲ ਸਿੰਘ, ਬੂਟਾ ਸਿੰਘ, ਜਥੇ ਪ੍ਰਗਟ ਸਿੰਘ ਖੱਬੇਰਾਜਪੂਤਾਂ, ਹਰਪਾਲ ਸਿੰਘ, ਸੁਖਰਾਜ ਸਿੰਘ ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ
ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …
Punjab Post Daily Online Newspaper & Print Media