Friday, July 5, 2024

ਸ: ਬਾਦਲ ਦੀ ਦੂਰਅੰਦੇਸ਼ੀ ਸਦਕਾ ਹੋ ਰਿਹਾ ਵਿਕਾਸ – ਮਜੀਠੀਆ

ਪਿੰਡ ਤਲਵੰਡੀ ਦਸੌਦਾ ਸਿੰਘ ਅਤੇ ਗੁਜਰਪੁਰਾ ਨੂੰ ਵਿਕਾਸ ਲਈ 87 ਲੱਖ ਦੀ ਗਰਾਂਟ

ਮਜੀਠਾ, 8 ਅਪ੍ਰੈਲ (ਪ.ਪ)- ਸ: ਬਿਕਰਮ ਸਿੰਘ ਮਜੀਠੀਆ ਮਾਲ ਤੇ ਲੋਕ ਸੰਪਰਕ ਮੰਤਰੀ ਪੰਜਾਬ ਨੇ ਕਿਹਾ ਕਿ ਮੁਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਦੂਰਅੰਦੇਸ਼ੀ ਸੋਚ ਸਦਕਾ ਪੰਜਾਬ ਵਿਕਾਸ ਤੇ ਤਰਕੀ ਕਰ ਰਿਹਾ ਹੈ। ਸ: ਮਜੀਠੀਆ ਪਿੰਡ ਤਲਵੰਡੀ ਦਸੌਦਾ ਸਿੰਘ ਅਤੇ ਗੁਜਰਪੁਰਾ ਨੂੰ ਵਿਕਾਸ ਲਈ 87 ਲੱਖ ਦੀ ਗਰਾਂਟ ਦੇਣ ਆਏ ਸਨ, ਨੇ ਕਿਹਾ ਕਿ ਮਜੀਠਾ ਹਲਕੇ ਦੇ ਵਿਕਾਸ ਲਈ ਕੋਈ ਕਸਰ ਨਹੀ ਛਡੀ ਜਾਵੇਗੀ। ਉਹਨਾਂ ਕਿਹਾ ਕਿ ਰਾਜ ਸਰਕਾਰ ਨੇ ਲੋਕ ਪਖੀ ਨੀਤੀਆਂ ਲਾਗੂ ਕਰ ਕੇ ਲੋਕਾਂ ਦਾ ਵਿਸ਼ਵਾਸ ਜਿਤਿਆ ਹੈ ਜਿਸ ਕਾਰਨ ਅਕਾਲੀ ਦਲ ਨੇ ਹਰੇਕ ਚੋਣ ਜਿਤਣ ਵਿਚ ਕਾਮਯਾਬ ਰਿਹਾ। ਇਸ ਮੌਕੇ ਤਲਬੀਰ ਸਿੰਘ ਗਿੱਲ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਜੋਧ ਸਿੰਘ ਸਮਰਾ, ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ, ਪੱਪੂ ਜੈਂਤੀਪੁਰ, ਸਰਪੰਚ ਮੁਕੇਸ਼ ਨੰਦਾ, ਤਰਸੇਮ ਸਿੰਘ ਸਿਆਲਕਾ, ਮੈਂਬਰ ਬਲਾਕ ਸੰਮਤੀ ਚੰਦਰ ਮੋਹਨ ਸਿੰਘ, ਸੁਲੱਖਣ ਸਿੰਘ, ਅਮਰੀਕ ਸਿੰਘ ਸਾਬਕਾ ਸਰਪੰਚ, ਸ੍ਰੀ ਪ੍ਰੀਤਮ ਦਾਸ, ਬਲਬੀਰ ਸਿੰਘ, ਸਰਬਜੀਤ ਸਿੰਘ, ਰਜਿੰਦਰ ਸਿੰਘ ਐਸ ਡੀ ਓ, ਬਲਾਕ ਵਿਕਾਸ ਅਫ਼ਸਰ ਸ੍ਰੀਮਤੀ ਜ਼ੀਨਤ ਖਹਿਰਾ ਆਦਿ ਵੀ ਮੌਜੂਦ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply