Friday, July 5, 2024

’ਸਿੱਖ ਚਿਤਰਕਲਾ : ਅਨੁਭਵ ਅਤੇ ਸਰੂਪ’ ਵਿਸ਼ੇ ‘ਤੇ ਵਿਸ਼ੇਸ ਲੈਕਚਰ ਅੱਜ

ਅੰਮ੍ਰਿਤਸਰ, 8 ਅਪ੍ਰੈਲ (ਸੁਖਬੀਰ ਖੁਰਮਣੀਆ)- ਪਿਛਲੇ ਇਕ ਦਹਾਕੇ ਤੋਂ ਅਕਾਦਮਿਕ ਖੋਜ, ਗਿਆਨ, ਵਿਗਿਆਨ ਅਤੇ ਕਲਾ ਦੇ ਖੇਤਰ ਵਿਚ ਕਾਰਜਸ਼ੀਲ ਸੰਸਥਾ ਨਾਦ ਪ੍ਰਗਾਸੁ ਵੱਲੋਂ ਸਿੱਖ਼ ਚਿਤਰਕਲਾ : ਅਨੁਭਵ ਅਤੇ ਸਰੂਪ ‘ਵਿਸ਼ੇ ‘ਤੇ ਵਿਸ਼ੇਸ ਲੈਕਚਰ ਦਾ ਆਯੋਜਨ ਮਿਤੀ 09 ਅਪੈ੍ਰਲ 2016 (ਸ਼ਨੀਵਾਰ), ਸਵੇਰੇ 10:30 ਤੋਂ ਦੁਪਿਹਰ ਬਾਅਦ 1:00 ਵਜੇ ਤਕ ਭਾਈ ਨੰਦ ਲਾਲ ਗੋਯਾ ਸੈਮੀਨਾਰ ਹਾਲ, ਭਾਈ ਵੀਰ ਸਿੰਘ ਗੁਰਮਤਿ ਕਾਲਜ, ਪੁਤਲੀਘਰ, ਅੰਮ੍ਰਿਤਸਰ ਵਿਖੇ ਕਰਵਾਇਆ ਜਾ ਰਿਹਾ ਹੈ।  ਇਸ ਵਿਸ਼ੇਸ਼ ਭਾਸ਼ਣ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਸਾਬਕਾ ਪ੍ਰੋਫੈਸਰ ਡਾ.ਹਰਚੰਦ ਸਿੰਘ ਬੇਦੀ ਕਰਨਗੇ ਅਤੇ ਯੂਨੀਵਰਸਿਟੀ ਦੇ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਦੇ ਪ੍ਰੋਫੈਸਰ, ਡਾ ਬਲਵਿੰਦਰ ਸਿੰਘ ਮੁੱਖ ਮਹਿਮਾਨ ਹੋਣਗੇ। ਸ੍ਰੀਮਤੀ ਸੁਰਜੀਤ ਕੌਰ. ਆਰਟਿਸਟ, ਯੂ.ਐਸ.ਏ. ਅਤੇ ਪ੍ਰੋ. ਮਹਿਤਾਬ ਕੌਰ, ਖ਼ਾਲਸਾ ਕਾਲਜ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਰਿਸਰਚ ਸਕਾਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਰੀਸਰਚ ਸਕਾਲਰ, ਸ. ਜਸਵੀਰ ਸਿੰਘ ਆਪਣ ਮੁੱਖ ਭਾਸ਼ਣ ਦੇਣਗੇ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply