ਪੱਟੀ, 9 ਅਪ੍ਰੈਲ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਹਲਕਾ ਪੱਟੀ ਦੇ ਆਮ ਆਦਮੀ ਪਾਰਟੀ ਦੇ ਜੋਨ ਇੰਚਾਰਜ ਕਿਸਾਨ ਵਿੰਗ ਸਰਤਾਜ ਸਿੰਘ ਸੰਧੂ ਦੀ ਅਗਵਾਹੀ ਵਿੱਚ ਅਕਾਲੀ ਕਾਂਗਰਸ ਨੂੰ ਚਲਦੇ ਕਹਿ ਕੇ ਕਈ ਪਰਿਵਾਰਾ ਨੇ ਆਪ ਦਾ ਝਾੜੂ ਚੱਕਿਆ।ਸਰਤਾਜ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਆਖਿਆ ਕਿ 2017 ‘ਚ ਆਮ ਆਦਮੀ ਪਾਰਟੀ ਦੀ ਹੂੰਝਾ ਫੇਰ ਜਿੱਤ ਹੋਏਗੀ।ਆਪ ਦੀ ਸਰਕਾਰ ਆਉਣ ਤੇ ਨਸ਼ਾ, ਬੇਰੋਜਾਗਰੀ, ਭ੍ਰਿਸ਼ਾਚਾਰ, ਰੇਤ ਮਾਫੀਆ ਆਦਿ ਭੈੜੀਆ ਬਿਮਾਰੀਆ ਤੋ ਛੁਟਕਾਰਾ ਪਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਮੇਂ ਸਮੇਂ ਦੀਆ ਸਰਕਾਰਾਂ ਤੋ ਪੂਰੀ ਤਰਾਂ ਅੱਕ ਚੁੱਕੇ ਹਨ।ਕਿਉਂਕਿ ਅੱਜ ਤੱਕ ਕੋਈ ਵੀ ਸਿਆਸੀ ਪਾਰਟੀ ਲੋਕਾਂ ਦੀਆਂ ਉਮੀਦਾਂ ਤੇ ਖਰੀ ਨਹੀ ਉੱਤਰ ਸਕੀ ।ਜਿਸ ਕਾਰਨ ਪੰਜਾਬ ਦੇ ਲੋਕ ਅਗਾਮੀ 2017 ਦੀਆ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਆਪ ਮੁਹਾਰੇ ਹੀ ਪਾਰਟੀ ਨਾਲ ਜੁੜ ਰਹੇ ਹਨ।ਇਸ ਮੌਕੇ ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ, ਭੋਲਾ ਸਿੰਘ, ਜਰਨੈਲ ਸਿੰਘ, ਸੁਖਰਾਜ ਸਿੰਘ, ਦਵਿੰਦਰ ਸਿੰਘ, ਰੀਕੂ, ਡਾ: ਅੰਗਰੇਜ ਸਿੰਘ ਆਦਿ ਪਰਿਵਾਰ ਸਮੇਤ ਆਪ ਵਿਚ ਸ਼ਾਮਲ ਹੋਏ ਅਤੇ ਸੰਦੀਪ ਸਿੰਘ ਜੋਤੀਸਾਹ, ਸਤਨਾਮ ਸਿੰਘ ਜੰਵਦੇ, ਸਵਰਨ ਸਿੰਘ ਹਰੀਕੇ, ਪਰਮਜੀਤ ਸਿੰਘ, ਅੰਗਰੇਜ ਸਿੰਘ, ਪ੍ਰਦੀਪ ਸਿੰਘ, ਦਿਲਬਾਗ ਸਿੰਘ ਸਭਰਾ ਆਦਿ ਹਾਜ਼ਰ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media