Saturday, September 19, 2026

ਵਿਜੇ ਸਾਂਪਲਾ ਨੂੰੰ ਪ੍ਰਧਾਨ ਬਣਾਉਣ ‘ਤੇ ਭਾਜਪਾ ਵਰਕਰਾਂ ‘ਚ ਖੁਸ਼ੀ ਦੀ ਲਹਿਰ

PPN0904201615ਪੱਟੀ, 9 ਅਪ੍ਰੈਲ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਕੇਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੂੰ ਪੰਜਾਬ ਪ੍ਰਦੇਦ ਭਾਜਪਾ ਦਾ ਪ੍ਰਧਾਨ ਐਲਾਨੇ ਜਾਣ ਤੋ ਬਾਅਦ ਭਾਜਪਾ ਆਗੂਆ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਇਸ ਸਬੰਧੀ ਪੱਟੀ ਭਾਜਪਾ ਦੇ ਸਪੋਟਸ ਸੈਲ ਦੇ ਪ੍ਰਧਾਨ ਮਨੀ ਜੈਨ ਅਤੇ ਉਹਨਾ ਦੀ ਟੀਮ ਨੇ ਵਿਜੇ ਸਾਂਪਲਾ ਕੇਂਦਰੀ ਰਾਜ ਮੰਤਰੀ ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਬਣਾਨ ਤੇ ਵਧਾਈ ਦਿੱਤੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਕੌਮੀ ਪ੍ਰਧਾਨ ਅਮਿੱਤ ਸ਼ਾਹ ਤੇ ਸਮੁੱਚੀ ਭਾਜਪਾ ਹਾਈ ਕਮਾਡ ਦਾ ਧੰਨਵਾਦ ਕੀਤਾ ਗਿਆ ।ਇਸ ਮੋਕੇ ਮਨੀ ਜੈਨ ਨੇ ਕਿਹਾ ਕਿ ਵਿਜੇ ਸਾਂਪਲਾ ਦੀ ਨਿਯੁਕਤੀ ਨਾਲ ਜਿਥੇ ਭਾਜਪਾ ਵਰਕਰਾਂ ਵਿਚ ਉਤਸ਼ਾਹ ਵਧੇਗਾ,ਉਥੇ ਪਾਰਟੀ ਦਾ ਸਾਰੇ ਵਰਗਾਂ ਵਿਚ ਆਧਾਰ ਮਜ਼ਬੂਤ ਹੋਵੇਗਾ।ਉਨ੍ਹਾਂ ਕਿਹਾ ਕਿ ਵਿਜੇ ਸਾਂਪਲਾ ਜਿਹਾ ਸੂਝਵਾਨ ਅਤੇ ਇਮਾਨਦਾਰ ਨੇਤਾ ਪਾਰਟੀ ਵਰਕਰਾਂ ਵਿਚ ਊਰਜਾ ਪੈਦਾ ਕਰ ਸਕਦਾ ਹੈ ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply