Monday, July 1, 2024

ਗੁ: ਸੀਸ ਗੰਜ਼ ਦੇ 300 ਸਾਲ ਪੁਰਾਣੇ ਪਾਣੀ ਪਿਆਉਂ ਨੂੰ ਢਾਹੁਣ ਵਿਰੁੱਧ ਰੋਸ ਪ੍ਰਦਰਸ਼ਨ 12 ਨੂੰ

PPN1004201610
ਅੰਮ੍ਰਿਤਸਰ, 10 ਅਪ੍ਰੈਲ (ਜਗਦੀਪ ਸਿੰਘ ਸੱਗੂ)- ਸ੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਸੀਨੀਅਰ ਆਗੂਆਂ ਦੀ ਇਕ ਅਹਿਮ ਮੀਟਿੰਗ ਅਕਾਲੀ ਜਥਾ ਸ਼ਹਿਰੀ ਦੇ ਜਨਰਲ ਸਕੱਤਰ ਕੌਂਸਲਰ ਮਨਮੋਹਨ ਸਿੰਘ ਟੀਟੂ ਦੀ ਅਗਵਾਈ ਹੇਠ ਉਨ੍ਹਾਂ ਦੇ ਦਫਤਰ ਵਿਖੇ ਹੋਈ। ਇਸ ਮੀਟਿੰਗ ਵਿਚ ਭਾਈ ਰਾਮ ਸਿੰਘ ਮੈਂਬਰ ਸ੍ਰੋਮਣੀ ਕਮੇਟੀ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਭਾਈ ਰਾਮ ਸਿੰਘ ਨੇ ਬੀਤੇ ਦਿਨੀ ਕੇਜਰੀਵਾਲ ਸਰਕਾਰ ਵਲੋਂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਅਸਥਾਨ ਤੇ 300 ਸਾਲ ਪੁਰਾਣਾ ਪਾਣੀ ਦਾ ਪਿਆਉਂ ਢਾਉਂਣ ਦੀ ਸ਼ਰਮਨਾਕ ਕਾਰਵਾਈ ਦੀ ਨਖਧੀ ਕਰਦੇ ਹੋਏ ਇਸ ਨੂੰ ਸਿੱਖਾਂ ਤੇ ਇੰਦਰਾ ਗਾਂਧੀ ਤੋਂ ਬਾਅਦ ਦੂਜਾ ਫਿਰਕੁ ਹਮਲਾ ਕਰਾਰ ਦਿੱਤਾ। ਉਨਾਂ ਕਿਹਾ ਕਿ 300 ਸਾਲ ਪਹਿਲਾਂ ਮੁਗਲ ਰਾਜ ਸਮੇਂ ਤੋਂ ਰਾਹਗੀਰਾਂ ਦੀ ਸੇਵਾ ਲਈ ਸਿੱਖ ਸੰਗਤਾਂ ਵਲੋਂ ਇਸ ਪਾਵਨ ਅਸਥਾਨ ਤੇ ਪਿਆਉਂ ਦਾ ਨਿਰਮਾਣ ਕਰਵਾਇਆ ਗਿਆ ਸੀ, ਜਿਸ ਨੂੰ ਢਾਹੁਣ ਨਾਲ ਸਮੁੱਚੇ ਸਿੱਖ ਜਗਤ ਵਿਚ ਰੋਸ ਦੀ ਲਹਿਰ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਭਾਵੇਂ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਪਿਆਉ ਢਾਹੁਂਣ ਦੀ ਸ਼ਰਮਨਾਕ ਕਾਰਵਾਈ ਹੋਵੇ ਤੇ ਭਾਵੇਂ ਕਿ ਪੰਜਾਬ ਵਿਚ ਐਸ.ਵਾਈ.ਐਲ. ਮੁਦੇ ਤੇ ਕੇਜਰੀਵਾਲ ਦੀ ਦੋਗਲੀ ਨੀਤੀ ਦੋਹਾਂ ਮਾਮਲਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਕੇਜਰੀਵਾਲ ਦਾ ਸਿੱਖਾਂ ਨਾਲ ਜਾਂ ਪੰਜਾਬ ਨਾਲ ਕੋਈ ਵਾਸਤਾ ਨਹੀਂ ਉਸ ਨੂੰ ਕੇਵਲ ਸੱਤਾ ਦੀ ਭੁੱਖ ਹੈ।ਸ: ਟੀਟੂ ਨੇ ਕਿਹਾ ਕਿ ਦਿੱਲੀ ਸਰਕਾਰ ਵਲੋਂ ਗੁਰਦੁਆਰਾ ਸਾਹਿਬ ਦੇ ਬਾਹਰ ਕੀਤੀ ਕਾਰਵਾਈ ਦੇ ਰੋਸ ਵਜੋਂ ਅਕਾਲੀ ਜਥੇ ਵਲੋਂ 12 ਅਪ੍ਰੈਲ ਨੂੰ ਅੰਮ੍ਰਿਤਸਰ ਵਿਚ ਕੇਜਰੀਵਾਲ ਦੇ ਪੁਤਲੇ ਸਾੜੇ ਜਾਣਗੇ।ਇਸ ਮੌਕੇ ਹੋਰਨਾ ਤੋਂ ਇਲਾਵਾ ਕੌਂਸਲਰ ਪ੍ਰਮਜੀਤ ਪੰਮਾ, ਕੌਂਸਲਰ ਪ੍ਰਿਤਪਾਲ ਸਿੰਘ ਲਾਲੀ, ਦੀਪ ਸਿੰਘ ਪ੍ਰਧਾਨ ਕੰਬੋਜ ਸਭਾ, ਸ਼ਾਮ ਲਾਲ, ਮਹਾਵੀਰ ਸਿੰਘ ਸੁਲਤਾਨਵਿੰਡ, ਰਜਿੰਦਰ ਸਿੰਘ ਬਿੱਟੂ, ਪਰਮਜੀਤ ਸਿੰਘ ਪੰਮਾ ਦੋਵੇਂ ਵਾੜਡ ਪ੍ਰਧਾਨ, ਭਰਭੂਰ ਸਿੰਘ ਠੇਕੇਦਾਰ, ਸਤਿੰਦਰਪਾਲ ਸਿੰਘ ਰਾਜੂ ਮੱਤੇਵਾਲ, ਲਖਬੀਰ ਸਿੰਘ ਮੂਲੇ ਚੱਕ, ਕੁਲਦੀਪ ਸਿੰਘ ਪੰਡੋਰੀ, ਸੁਰਜੀਤ ਸਿੰਘ ਸੰਧੂ, ਮਾਲਕ ਸਿੰਘ ਸੰਧੂ, ਨਵਜੀਤ ਸਿੰਘ ਲੱਕੀ ਆਦਿ ਮੋਹਤਬਰ ਮੌਜੂਦ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply