Friday, August 28, 2026

ਮਦਦ ਦਾ ਹੈਲਪਿੰਗ ਸੁਸਾਇਟੀ ਨੇ ਪ੍ਰਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਬੈਗ ਤੇ ਹੋਰ ਸਮਾਨ ਵੰਡਿਆ

PPN1204201620

ਜੰਡਿਆਲਾ ਗੁਰੂ, 12 ਅਪ੍ਰੈਲ (ਹਰਿੰਦਰ ਪਾਲ ਸਿੰਘ)- ਮਦਦ ਦਾ ਹੈਲਪਿੰਗ ਹੈਂਡਸ ਸੁਸਾਇਟੀ (ਰਜਿ:) ਵੱਲੋਂ ਚੇਅਰਮੈਨ ਡਾ: ਹਰਜਿੰਦਰ ਸਿੰਘ ਧੰਜਲ ਦੀ ਪ੍ਰਧਾਨਗੀ ਹੇਠ ਪੰਜ ਐਲੀਮੈਂਟਰੀ ਸਕੂਲਾਂ ਦੇ ਲੱਗਭੱਗ 500 ਲੋੜਵੰਦ ਵਿਦਿਆਰਥੀਆਂ ਨੂੰ ਕਾਪੀਆਂ, ਪੈਨਸਲਾਂ, ਰਬੜਾਂ, ਸ਼ਾਪਨਰ ਅਤੇ ਸਕੂਲ ਬੈਗ ਵੰਡੇ ਗਏ।ਇਸ ਤੋ ਇਲਾਵਾ ਪਹਿਲੀ, ਦੂਸਰੀ, ਤੀਸਰੀ ਅਤੇ ਚੌਥੀ ਜਮਾਤ ਦੇ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਡਾ: ਹਰਜਿੰਦਰ ਸਿੰਘ ਨੇ ਕਿਹਾ ਕਿ ਇਹ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਇਸ ਲਈ ਇਹਨਾ ਬੱਚਿਆਂ ਦੀ ਸਹਾਇਤਾ ਕਰਨਾ ਸਾਡਾ ਸਾਰਿਆ ਦਾ ਫਰਜ ਬਣਦਾ ਹੈ ।ਪ੍ਰਧਾਨ ਦਿਨੇਸ਼ ਬਜਾਜ ਨੇ ਕਿਹਾ ਕਿ ਸੁਸਾਇਟੀ ਵੱਲੋਂ ਅਜਿਹੇ ਸਮਾਜ ਭਲਾਈ ਦੇ ਕੰਮਾਂ ‘ਚ ਵੱਧ ਚੜ ਕੇ ਯੋਗਦਾਨ ਜਾਰੀ ਰਹੇਗਾ ।ਇਸ ਮੌਕੇ ਰਣਜੀਤ ਸਿੰਘ ਜੋਸ਼ਨ,ਮਨਪ੍ਰੀਤ ਸਿੰਘ (ਦੋਵੇਂ ਵਾਇਸ ਪ੍ਰਧਾਨ)ਹ ਰਵਿੰਦਰ ਸਿੰਘ ਜਨਰਲ ਸਕੱਤਰ,ਪਵਨ ਅਰੋੜਾ, ਮਨੀਸ਼ ਸ਼ਰਮਾ, ਸੋਨੂੰ ਮਿਗਲਾਨੀ, ਜਗਜੀਤ ਸਿੰਘ ਬਿੱਟੂ, ਰਾਹੁਲ ਪਸਾਹਨ, ਅਵਿਨਾਸ਼ ਗਰੋਵਰ, ਜਸਵਿੰਦਰ ਸਿੰਘ ਰਾਣਾ, ਰਜੇਸ਼ ਕਨੌਜੀਆ, ਪ੍ਰਿਅੰਕਾ ਬਜਾਜ ਆਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਵੱਲੋਂ ਓ.ਆਰ.ਐਸ ਦਿਵਸ ਦੇ ਸਬੰਧ ‘ਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵੱਲੋਂ ਓ.ਆਰ.ਐਸ ਦਿਵਸ ਨੂੰ …

Leave a Reply