ਬਠਿੰਡਾ, 13 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮੁੱਖ ਸਕੱਤਰ ਪੰਜਾਬ ਸਰਕਾਰ ਵਲੋ ਮੈਕਸ ਹਸਪਤਾਲ, ਬਠਿੰਡਾ ਖਿਲਾਫ ਕੀਤੀ ਗਈ ਸਿਕਾਇਤ ਦੀ ਪੜਤਾਲ ਕਰਨ ਲਈ ਸਿਵਲ ਸਰਜਨ ਬਠਿੰਡਾ ਨੁੰ ਆਦੇਸ ਦਿੱਤੇ ਹਨ ਅਤੇ ਸਿਵਲ ਸਰਜਨ ਬਠਿੰਡਾ ਵਲੋ ਡਾਕਟਰ ਸਤੀਸ ਗੋਇਲ, ਸੀਨੀਅਰ ਮੈਡੀਕਲ ਅਫਸਰ, ਡਾਕਟਰ ਮਨਿੰਦਰਪਾਲ ਸਿੰਘ ਜਨਰਲ ਸਰਜਨ ਅਤੇ ਡਾਕਟਰ ਰਾਮੇਸ ਮਹੇਸਵਰੀ ਮੈਡੀਕਲ ਸਪੈਸ ਲਿਸਟ ਦੇ ਅਧਾਰ ਤੇ ਬੋਰਡ ਦਾ ਗਠਨ ਕਰਕੇ ਪੜਤਾਲ ਸੁਰੂ ਕਰ ਦਿੱਤੀ ਹੈ। ਇਸ ਗੱਲ ਦਾ ਪ੍ਰਗਟਾਵਾ ਭਰੂਣ ਹੱਤਿਆ ਅਤੇ ਭਰਿਸਟਾਚਾਰ ਰੋਕਣ ਦੇ ਮੋਹਰੀ ਅਤੇ ਸਿਦਕ ਫੌਰਮ ਅਗੇਨਸਟਸਸਲ ਈਵਲਜ ਦੇ ਪ੍ਰਧਾਨ ਸਾਧੂ ਰਾਮ ਕੁਸਲਾ ਵਲੋਂ ਜਾਣਕਾਰੀ ਦਿੰਦਿਆ ਕਿਹਾ ਗਿਆ ਕਿ 23-2-2016 ਨੂੰ ਮੁੱਖ ਸਕੱਤਰ, ਪੰਜਾਬ ਸਰਕਾਰ, ਡਾਇਰੈਕਟਰ ਜਨਰਲ ਪੁਲਿਸ ਅਤੇ ਪ੍ਰਮੁੱਖ ਸਕੱਤਰ, ਸਿਹਤ ਵਿਭਾਗ ਪੰਜਾਬ ਨੂੰ ਲਿਖੇ ਪੱਤਰ ਰਾਂਹੀ ਸ਼ਿਕਾਇਤ ਕੀਤੀ ਕਿ 19-2-2016 ਨੂੰ ਪੁਲਿਸ ਕਰਮਚਾਰੀ ਸੁੱਖਕੰਵਰਪਾਲ ਸਿੰਘ ਦੇ ਸਿਰ ਵਿਚ ਗੋਲੀ ਲੱਗਣ ਕਾਰਨ ਉਸ ਨੂੰ ਰਾਤ ਤਕਰੀਬਨ ਨੋ ਵਜੇ ਮੈਕਸ ਹਸਪਤਾਲ ਦੇ ਐਮਰਜੰਸੀ ਵਾਰਡ ਵਿਚ ਦਾਖਲ ਕਰਵਾਇਆ ਗਿਆ ਸੀ ਅਤੇ ਉਥੇ ਮੌਜੂਦ ਡਾਕਟਰਾਂ ਨੇ ਪ੍ਰੀਵਾਰ ਦੇ ਮੈਬਰਾਂ ਨੂੰ ਰਾਤ ਨੂੰ ਹਸਪਤਾਲ ਦੀ ਰਕਮ ਭਰਨ ਲਈ ਕਹਿੰਦਿਆਂ ਕਹਿ ਦਿੱਤਾ ਕਿ ਇਸ ਦੀ ਮੌਤ ਹੋ ਗਈ ਹੈ ਸਵੇਰੇ ਵੈਨਟੀਲੇਟਰ ਤੋ ਉਤਾਰ ਕੇ ਮ੍ਰਿਤਕ ਸਰੀਰ ਦੇ ਦਿੱਤਾ ਜਾਵੇਗਾ । ਸਹਾਇਕ ਪੁਲਿਸ ਕਰਮਚਾਰੀਆਂ ਅਤੇ ਪ੍ਰੀਵਾਰ ਦੇ ਮੈਬਰਾਂ ਨੇ ਪੈਸੇ ਇਕੱਠੇ ਕਰਕੇ ਭਰ ਦਿੱਤੇ ਅਤੇ ਸਮਸਾਨਘਾਟ ਵਿਚ ਲੱਕੜਾਂ ਆਦਿ ਰੱਖ ਦਿੱਤੀਆਂ , ਰਿਸਤੇਦਾਰਾਂ ਨੂੰ ਸੁਨੇਹੇ ਲਗਾ ਦਿੱਤੇ ਅਤੇ ਦੂਰੋ ਨੇੜਿਓ ਰਿਸ ਤੇਦਾਰ ਆ ਵੀ ਗਏ। ਪਰ ਹੈਰਾਨੀ ਦੀ ਹੱਦ ਤਾਂ ਉਦੋ ਹੋ ਗਈ ਜਦੋ 16 ਘੰਟਿਆਂ ਬਾਅਦ ਮੈਕਸ ਹਸਪਤਾਲ ਵਿਚੋ ਮ੍ਰਿਤਕ ਸਰੀਰ ਦੇਣ ਸਮੇ ਪਤਾ ਲੱਗਿਆ ਕਿ ਇਹ ਸੁਖਕੰਵਰਪਾਲ ਸਿੰਘ ਜਿਓਦਾ ਹੈ ਅਤੇ ਸਹਾਇਕ ਪੁਲਿਸ ਮੁਲਾਜਮਾਂ ਨੇ ਇਸ ਨੂੰ ਤੁਰੰਤ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਜਿਥੇ 25-2-2016 ਨੂੰ ਇਸ ਕਰਮਚਾਰੀ ਦੀ ਮੌਤ ਹੋ ਗਈ ਸੀ । ਜੇਕਰ ਸਮੇ ਸਿਰ ਮੈਕਸ ਹਸਪਤਾਲ ਵਲੋਂ ਇਸ ਦਾ ਇਲਾਜ ਕੀਤਾ ਜਾਂਦਾ ਤਾਂ ਇਹ ਬੱਚ ਸਕਦਾ ਸੀ ।12-4-2016 ਨੂੰ ਗਠਿਤ ਕੀਤੇ ਗਏ ਬੋਰਡ ਦੇ ਸਾਹਮਣੇ ਕੁਸਲਾ ਵਲੋ ਆਪਣੀ ਸ਼ਿਕਾਇਤ ਦੀ ਪੁਸ਼ਟੀ ਕੀਤੀ ਅਤੇ ਮੈਕਸ ਹਸਪਤਾਲ ਦੇ ਤਰਫਂੋ ਡਾਕਟਰ ਮਨੋਜ ਨੇ ਕੁਝ ਰਿਕਾਰਡ ਪੇਸ ਕੀਤਾ ਅਤੇ ਬਾਕੀ ਰਿਕਾਰਡ ਅਗਲੀ ਤਾਰੀਖ 22-4-2016 ਨੂੰ ਪੇਸ ਕਰਨ ਲਈ ਕਿਹਾ ਗਿਆ । ਕੁਸਲਾ ਨੇ ਦੱਸਿਆ ਕਿ ਇਸ ਕੇਸ ਦੀ ਡੁੰਘਾਈ ਵਿਚ ਪੜਤਾਲ ਕਰਵਾਈ ਜਾਵੇਗੀ ਤਾਂ ਜੋ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾ ਸਕੇ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media