Friday, August 28, 2026

ਕਾਮਾਗਾਟਾ ਮਾਰੂ ਕਾਂਡ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਵਲੋਂ ਮੁਆਫ਼ੀ ਮੰਗਣ ਦਾ ਐਲਾਨ ਸ਼ਲਾਘਾਯੋਗ- ਖ਼ਾਲਸਾ ਗਵਰਨਿੰਗ ਕੌਂਸਲ

Rajinder Mohan Singh Chhinaਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆ) – ਇਤਿਹਾਸਕ ਸਿਰਮੌਰ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਜਾਰੀ ਆਪਣੇ ਬਿਆਨ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸੰਨ 1914 ਵਿੱਚ ਵਾਪਰੇ ਦੁਖਾਂਤ ਕਾਮਾਗਾਟਾਮਾਰੂ ਕਾਂਡ ਦੇ ਸਬੰਧੀ ਮੁਆਫ਼ੀ ਮੰਗਣ ਦੇ ਸੰਕਲਪ ਦੀ ਪੁਰਜ਼ੋਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਸਾਖੀ ਮੌਕੇ ‘ਤੇ ਟਰੂਡੋ ਵੱਲੋਂ ਕੀਤਾ ਗਿਆ ਐਲਾਨ ਨਾਲ ਜਖ਼ਮਾਂ ‘ਤੇ ਮਲ੍ਹੱਮ ਲਗਾਉਣ ਦਾ ਕਰੇਗਾ।
ਉਨ੍ਹਾਂ ਕਿਹਾ ਕਿ 18 ਮਈ ਨੂੰ 102ਵੀਂ ਵਰ੍ਹੇਗੰਢ ‘ਤੇ ਮੁਆਫੀ ਸੰਕਲਪ ਵਾਲੇ ਇਸ ਦਿਨ ਨੂੰ ਨੂੰ ਇਤਿਹਾਸ ਘਟਨਾ ਦੱਸਦਿਆਂ ਕਿਹਾ ਕਿ ਉਹ ਦਿਲੋਂ ਨਾ ਸਿਰਫ਼ ਕੈਨੇਡਾ, ਕੈਨੇਡਾ ਵਾਸੀ ਅਤੇ ਸ੍ਰੀ ਟਰੂਡੋ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਮੁਆਫ਼ੀ ਮੰਗਣ ਦਾ ਇਹ ਕਦਮ ਉਠਾਇਆ ਹੈ। ਉਨ੍ਹਾਂ ਕਿਹਾ ਕਿ ਇਹ ਉਸ ਵੇਲੇ ਦੀ ਇਕ ਵੱਡੀ ਘਟਨਾ ਸੀ, ਕਿਉਂਕਿ ਪ੍ਰਵਾਸੀ ਭਾਰਤੀ ਜਿਨ੍ਹਾਂ ਵਿੱਚ ਜਿਆਦਾ ਗਿਣਤੀ ਸਿੱਖਾਂ ਦੀ ਸੀ, ਨੇ ਕੈਨੇਡਾ ਜਾਣ ਦਾ ਸੁਪਨਾ ਲਿਆ ਸੀ, ਜਿਸਨੂੰ ਉਸ ਵੇਲੇ ਦੀ ਸਰਕਾਰ ਨੇ ਬੁਰੀ ਤਰ੍ਹਾਂ ਨਕਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅੱਜ ਵੀ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਦੀ ਖੁਆਇਸ਼ ਹੈ ਕਿ ਉਹ ਆਪ ਅਤੇ ਆਪਣੇ ਪਰਿਵਾਰਾਂ ਨਾਲ ਕੈਨੇਡਾ ਦੀ ਮਨੁੱਖੀ ਅਧਿਕਾਰਾਂ ਦੀ ਹਮਾਇਤੀ ਧਰਤੀ ‘ਤੇ ਪਹੁੰਚ ਕੇ ਆਪਣਾ ਜੀਵਲ ਬਸਰ ਕਰਨ।  ਸ: ਛੀਨਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਨ ਆਸ ਹੈ ਕਿ ਇਸੇ ਤਰ੍ਹਾਂ ਹੀ ਇੰਗਲੈਂਡ ਸਰਕਾਰ ਵੀ ਸੰਨ 1919 ਦੇ ਜ਼ਲ੍ਹਿਆ ਵਾਲਾ ਬਾਗ ਦੇ ਸਾਕੇ, ਜਿਸ ਵਿੱਚ ਹਜ਼ਾਰਾਂ ਹੀ ਬੇਦੋਸ਼ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਸਬੰਧੀ ਵੀ ਮੁਆਫ਼ੀ ਮੰਗੇਗੀ। ਉਨ੍ਹਾਂ ਇੰਗਲੈਂਡ ਸਰਕਾਰ ਨੂੰ ਅਪੀਲ ਕਰਦਿਆਂ ਜਲਦ ਤੋਂ ਜਲਦ ਇਸ ਬਾਰੇ ਫੈਸਲਾ ਲੈਣ ਬਾਰੇ ਕਿਹਾ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply