Friday, August 28, 2026

ਖਾਲਸੇ ਦੇ ਸਾਜਨਾ ਦਿਵਸ ਮੌਕੇ ਵੱਡੀ ਗਿਣਤੀ ‘ਚ ਸੰਗਤਾਂ ਸੱਚਖੰਡ ਸੀ੍ਰ ਹਰਿਮੰਦਰ ਸਾਹਿਬ ਹੋਈਆਂ ਨਤਮਸਤਕ

PPN1304201618

ਛੇਹਰਟਾ, 13 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਦੇ ਸ਼ੁੱਭ ਦਿਹਾੜੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ‘ਚ ਪਰਿਵਾਰਾਂ ਸਮੇਤ ਆਈਆਂ ਸੰਗਤਾਂ ਰੁਹਾਨੀਅਤ ਦੇ ਕੇਂਦਰ ਸੱਚਖੰਡ ਸੀ੍ਰ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈਆਂ।ਦੂਰ ਦਰੁਾਡੇ ਦੀਆਂ ਸੰਗਤਾਂ ਬੀਤੇ ਕੱਲ੍ਹ ਤੋਂ ਹੀ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦਿਆਂ ਅਤੇ ਸ਼ਹਿਰ ਤੇ ਨੇੜਲੇ ਇਲਾਕਿਆਂ ਤੋਂ ਸੰਗਤਾਂ ਤੜਕੇ ਪਹਿਲੇ ਪਹਿਰ ਹੀ ਜੈਕਾਰੇ ਗੂੰਜਾਊਂਦਿਆਂ ਸੱਚਖੰਡ ਸੀ੍ਰ ਹਰਿਮੰਦਰ ਸਾਹਿਬ ਵਿਖੇ ਪਹੁਚੰਣੀਆਂ ਸ਼ੁਰੂ ਹੋ ਗਈਆਂ। ਸ਼ਰਧਾਲੂਆਂ ਨੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕੀਤਾ ਅਤੇ ਧੁਰ ਕੀ ਬਾਣੀ ਦਾ ਇਲਾਹੀ ਕੀਰਤਣ ਸਰਵਣ ਕਰਦਿਆਂ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ।ਵੱਡੀ ਗਿਣਤੀ ‘ਚ ਸੰਗਤਾਂ ਨੇ ਲੰਗਰ ਹਾਲ ਵਿਚ ਬਰਤਨਾ ਦੀ ਸੇਵਾ ਕਰਕੇ ਜੀਵਨ ਸਫਲਾ ਕੀਤਾ।
ਖਾਲਸਾ ਸਿਰਜਨਾ ਦਿਵਸ ਮੌਕੇ ਸ਼ਹਿਰ ਦੇ ਗੁਰਦੁਆ੍ਰਿਆਂ ਵਿੱਚ ਵੀ ਵਿਸ਼ੇਸ਼ ਸਮਾਗਮਾਂ ਦਾ ਅਯੋਜਨ ਕੀਤਾ ਗਿਆ, ਜਿੱੱਥੇ ਰਾਗੀ ਸਿੰਘਾਂ ਵੱਲੋਂ ਰਸ -ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਉਥੇ ਕਵੀਸ਼ਰਾਂ ਅਤੇ ਢਾਡੀ ਸਿੰਘਾਂ ਵੱਲੋਂ ਖਾਲਸੇ ਦੇ ਇਤਿਹਾਸ ਸੰਬੰਧੀ ਸੰਗਤਾਂ ਨੂੰ ਜਾਣੂੰ ਕਰਾਇਆ।ਵੱਖ ਧਾਰਮਿਕ ਜਥੇਬੰਦੀਆਂ ਤੇ ਦੁਕਾਨਦਾਰਾਂ ਵਲੋਂ ਚਾਹ ਪਕੌੜਿਆਂ, ਜਲੇਬੀਆਂ ਅਤੇ ਹੋਰ ਕਈ ਤਰਾਂ ਦੇ ਲੰਗਰ ਲਗਾਏ ਗਏ ।ਛੇਹਰਟਾ ਸਾਹਿਬ, ਨਾਨਕਸਰ ਖੁਰਮਣੀਆਂ, ਪਿਪਲੀ ਸਾਹਿਬ, ਰਾਜਾਸਾਂਸੀ, ਅਦਲੀਵਾਲ, ਗੁਮਟਾਲਾ, ਗੁਰਦੁਆਰਾ ਗੋਬਿੰਦ ਨਗਰ ਸੁਲਤਾਨਵਿੰਡ ਰੋਡ ਅਤੇ ਹੋਰਨਾਂ ਧਾਰਮਿਕ ਸਥਾਨਾਂ ‘ਚ ਖਾਲਸੇ ਦਾ ਸਾਜਨਾ ਦਿਵਸ ਅਤੇ ਸੰਗਰਾਂਦ ਦਾ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply