ਮਾਲੇਰਕੋਟਲਾ, 14 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਅੱਜ ਹਲਕਾ ਮਾਲੇਰਕੋਟਲਾ ਦੇ 250 ਕਿਸਾਨਾਂ ਨੂੰ ਹੱਜ ਮੰਜ਼ਿਲ ਵਿਖੇ ਸਥਾਨਕ ਵਿਧਾਇਕਾ ਤੇ ਮੁੱਖ ਸੰਸਦੀ ਸਕੱਤਰ ਪੰਜਾਬ ਬੀਬੀ ਫਰਜ਼ਾਨਾ ਆਲਮ ਨੇ ਟਿਊਬਵੈੱਲ ਲਾਉਣ ਲਈ ਪਾਵਰਕੌਮ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਦੇ ਕੋਟੇ ਅਧੀਨ ਜਾਰੀ ਪਹਿਲਤਾ ਪੱਤਰ ਸੌਂਪੇ। ਇਸ ਮੌਕੇ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬੀਬੀ ਆਲਮ ਨੇ ਕਿਹਾ ਕਿ ਜੇਕਰ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕਿਸਾਨਾਂ ਦੀ ਬਾਂਹ ਨਾ ਫੜਦੀ ਤਾਂ ਪੰਜਾਬ ਦੇ ਕਿਸਾਨਾਂ ਦੀ ਹਾਲਤ ਦੇਸ਼ ਦੇ ਦੂਜਿਆਂ ਸੂਬਿਆਂ ਦੇ ਕਿਸਾਨਾਂ ਨਾਲੋਂ ਅਤਿ ਤਰਸਯੋਗ ਹੁੰਦੀ, ਪ੍ਰੰਤੂ ਕਿਸਾਨਾਂ ਦਾ ਦੁੱਖ ਦਰਦ ਸਮਝਣ ਵਾਲੇ ਤੇ ਖੁਦ ਕਿਸਾਨ ਦੇ ਹਿੱਤਾਂ ਦੀ ਗੱਲ ਕਰਨ ਵਾਲੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਆਪਣੀਆਂ ਵੱਖ – ਵੱਖ ਸਰਕਾਰਾਂ ਸਮੇਂ ਕਿਸਾਨਾਂ ਹਿੱਤਾਂ ਦੀ ਰਾਖੀ ਕਰਦਿਆਂ ਖੇਤੀ ਸਿੰਚਾਈ ਲਈ ਜਿਵੇਂ ਪਹਿਲਾਂ ਬਿਜਲੀ-ਪਾਣੀ ਮੁਫਤ ਦਿੱਤਾ ਸੀ ਓਸੇ ਤਰ੍ਹਾਂ ਹੁਣ ਸ. ਬਾਦਲ ਨੇ ਸੂਬੇ ਦੇ ਕਿਸਾਨਾਂ ਨੂੰ ਮੁਫਤ ਟਿਊਬਵੈੱਲਾਂ ਦੇ ਕੁਨੈਕਸ਼ਨ ਦੇ ਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ।ਜਦ ਕਿ ਆਜ਼ਾਦੀ ਤੋਂ ਬਾਅਦ ਦੇਸ਼ ਅਤੇ ਪੰਜਾਬ ‘ਤੇ ਵੱਧ ਸਮਾਂ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਨੇ ਸੂਬੇ ਦੇ ਕਿਸਾਨਾਂ ਤੇ ਲੋਕਾਂ ਦਾ ਅੱਜ ਤੱਕ ਕੋਈ ਵਿਕਾਸ ਨਹੀਂ ਕੀਤਾ।ਉਹਨਾਂ ਕਿਹਾ ਕਿ ਅਕਾਲੀ ਦਲ ਹੀ ਕਿਸਾਨ ਹਿੱਤਾਂ ਦੀ ਪਹਿਰੇਦਾਰ ਪਾਰਟੀ ਹੈ ਤੇ ਇਸੇ ਸਰਕਾਰ ਸਦਕਾ ਹੀ ਕਿਸਾਨਾਂ ਨੂੰ ਵਧੇਰੇ ਰਾਹਤ ਸਕੀਮਾਂ ਨਸੀਬ ਹੋਈਆਂ ਹਨ।ਉਹਨਾਂ ਕਿਹਾ ਕਿ ਅੱਜ ਕਿਸਾਨ ਡੀਜ਼ਲ ਜਾਂ ਹੋਰ ਮਹਿੰਗੇ ਸਰੋਤਾਂ ਸਹਾਰੇ ਖੇਤੀ ਕਰਨ ਦੇ ਸਮਰਥ ਨਹੀਂ ਹਨ ਕਿਊਂ ਕਿ ਮਹਿੰਗੇ ਜ਼ਮੀਨ ਦੇ ਠੇਕੇ ਕਿਸਾਨਾਂ ਨੂੰ ਆਪਣੇ ਪੈਰਾਂ ‘ਤੇ ਖੜਾ ਹੋਣ ਜੋਗਾ ਨਹੀਂ ਛੱਡਦੇ। ਬੀਬੀ ਆਲਮ ਨੇ ਦੱਸਿਆ ਕਿ ਸੂਬਾ ਸਰਕਾਰ ਦੀ ਕੌਸ਼ਿਸ਼ ਹੈ ਕਿ ਝੋਨੇ ਦੀ ਫਸਲ ਆਉਣ ਤੋਂ ਪਹਿਲਾਂ ਹੀ ਦਿੱਤੇ ਜਾ ਰਹੇ ਟਿਊਬਵੈੱਲਾਂ ਦੇ ਕੁਨੈਕਸ਼ਨ ਚਾਲੂ ਕਰ ਦਿੱਤੇ ਜਾਣ। ਇਸ ਮੌਕੇ ਬੀਬੀ ਫਰਜ਼ਾਨਾ ਆਲਮ ਦੇ ਨਾਲ ਅਮਾਰਤ-ਏ-ਸ਼ਰਈਆ ਪੰਜਾਬ ਦੇ ਚੇਅਰਮੈਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਪਦਮ ਸ਼੍ਰੀ ਮੁਹੰਮਦ ਇਜ਼ਹਾਰ ਆਲਮ, ਮਾਰਕਿਟ ਕਮੇਟੀ ਮਾਲੇਰਕੋਟਲਾ ਤੇ ਸੰਦੋੜ ਦੇ ਚੇਅਰਮੈਨ ਐਡਵੋਕੇਟ ਸ਼ਮਸ਼ਾਦ ਅਲੀ ਤੇ ਜਗਤਾਰ ਸਿੰਘ ਜੱਗੀ ਝਨੇਰ ਨਗਰ ਕੌਂਸਲ ਮਾਲੇਰਕੋਟਲਾ ਦੇ ਪ੍ਰਧਾਨ ਕਾਮਰੇਡ ਮੁਹੰਮਦ ਇਸਮਾਇਲ, ਗੁਰਮੁੱਖ ਸਿੰਘ ਮੋਖਾ, ਆੜਤੀਆ ਹਾਕਮ ਸਿੰਘ ਚੱਕ, ਮੁਨਸ਼ੀ ਮੁਹੰਮਦ ਅਸ਼ਰਫ, ਹਾਜੀ ਮੁਹਮੰਦ ਹਨੀਫ ਪ੍ਰਧਾਨ ਬੀ.ਸੀ. ਵਿੰਗ, ਅਬਦੁਲ ਸੱਤਾਰ ਐਸ.ਡੀ. ਓ. ਮਾਲੇਰਕੋਟਲਾ, ਹਰਵਿੰਦਰ ਸਿੰਘ ਐਸ.ਡੀ.ਓ. ਦਿਹਾਤੀ, ਹਰਬੰਸ ਸਿੰਘ ਮਹੌਲੀ ਮੈਂਬਰ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ, ਐਡਵੋਕੇਟ ਸੁਖਚੈਨ ਸਿੰਘ ਭੂਦਨ, ਡਾ.ਮਨਦੀਪ ਸਿੰਘ ਖੁਰਦ, ਮੁਹੰਮਦ ਯਾਸੀਨ ਸੀਮਾ ਕੌਂਸਲਰ, ਗੁਰਪ੍ਰੀਤ ਸਿੰਘ ਢੱਡੇਵਾੜੀ, ਤਰਸੇਮ ਸਿੰਘ ਮਾਨਾਂ, ਗੁਰਦੀਪ ਸਿੰਘ ਬਧਰਾਵਾਂ, ਤਰਲੋਚਣ ਸਿੰਘ ਧਲੇਰ, ਭਗਵਾਨ ਸਿੰਘ ਸਾਬਕਾ ਸਰਪੰਚ, ਗੁਰਮੇਲ ਸਿੰਘ ਓ.ਐਸ.ਡੀ., ਤਲਵਿੰਦਰ ਸਿੰਘ ਤੋਂ ਇਲਾਵਾ ਵੱਖ ਵੱਖ ਪਿੰਡਾਂ ਤੋਂ ਵੱਡੀ ਗਿਣਤੀ ‘ਚ ਸਰਪੰਚ, ਪੰਚ, ਅਤੇ ਪਾਰਟੀ ਵਰਕਰ ਪਹੁੰਚੇ ਹੋਏ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media