Wednesday, September 30, 2026

ਲੋਕਾਂ ਲਾਈ ਵਿਧਾਇਕਾ ਕੋਲ ਖੜਦੇ ਮੀਂਹ ਦੇ ਪਾਣੀ ਤੋਂ ਨਿਜਾਤ ਪਾਉਣ ਲਈ ਲਾਈ ਗੁਹਾਰ

PPN1404201605ਮਾਲੇਰਕੋਟਲਾ, 14 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਸ਼ਹਿਰ ਦੀ ਅਤਿ ਸੰਘਣੀ ਵਸੋਂ ਸਰਹੰਦੀ ਗੇਟ ਦੇ ਬਾਜ਼ਾਰਾਂ ਵਿਚ ਖੜਦੇ ਮੀਂਹ ਦੇ ਪਾਣੀ ਤੋਂ ਨਿਜਾਤ ਪਾਉਣ ਲਈ ਖੇਤਰ ਦੇ ਦੁਕਾਨਦਾਰਾਂ ਨੇ ਮਿਸਤਰੀ ਮੁਹੰਮਦ ਜਮੀਲ ਅਤੇ ਇਮਤਿਆਜ਼ ਅਲੀ ਬਾਬੂ ਦੀ ਅਗਵਾਈ ਵਿਚ ਹਲਕਾ ਵਿਧਾਇਕਾ ਬੀਬੀ ਫਰਜ਼ਾਨਾਂ ਆਲਮ ਕੋਲ ਗੁਹਾਰ ਲਾਈ ਕਿ ਮੀਂਹ ਦਾ ਪਾਣੀ ਜਦੋਂ ਦੁਕਾਨਾਂ ਅੰਦਰ ਵੜ ਜਾਂਦਾ ਹੈ ਤਾਂ ਇਸ ਨਾਲ ਦੁਕਾਨਦਾਰਾਂ ਦਾ ਵੱਡਾ ਨੁਕਸਾਨ ਹੋ ਜਾਂਦਾ ਹੈ ਕਿਉਂਕਿ ਬਾਜ਼ਾਰਾਂ ਵਿਚ ਪਾਏ ਹੋਏ ਸੀਵਰੇਜ ਦੇ ਪਾਇਪ ਗੰਦਗੀ ਭਰੇ ਜਾਣ ਦੇ ਚੱਲਦਿਆਂ ਬੰਦ ਹੋਣ ਕਿਨਾਰੇ ਹਨ ਜੋ ਹੁਣ ਮੀਂਹ ਦੇ ਪਾਣੀ ਨੂੰ ਸਹਿਣਯੋਗ ਨਹੀਂ ਹਨ, ਜਿਸ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਤੇ ਵਿਧਾਇਕਾ ਬੀਬੀ ਫਰਜ਼ਾਨਾਂ ਆਲਮ ਦੇ ਪਤੀ ਪਦਮ ਸ਼੍ਰੀ ਜਨਾਬ ਇਜ਼ਹਾਰ ਆਲਮ ਨੇ ਦੁਕਾਨਦਾਰਾਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਖੇਤਰ ਦੇ ਬਾਜ਼ਾਰਾਂ ਦੀ ਸੀਵਰੇਜ ਸਮੱਸਿਆ ਭਾਵੇਂ ਵੀਹ-ਪੱਝੀ ਸਾਲ ਪੁਰਾਣੀ ਹੈ ਪ੍ਰੰਤੂ ਹੁਣ ਜਦੋਂ ਇਹ ਮਾਮਲਾ ਉਹਨਾਂ ਦੇ ਧਿਆਨ ਹਿੱਤ ਲਿਆਂਦਾ ਗਿਆ ਹੈ ਤਾਂ ਖੇਤਰ ਦੇ ਦੁਕਾਨਦਾਰਾਂ ਨੂੰ ਮੀਂਹ ਅਤੇ ਸੀਵਰੇਜ ਦੀ ਸਮੱਸਿਆਂ ਤੋਂ ਅਗਲੇ ਕਰੀਬ ਪੰਦਰਾਂ ਦਿਨਾਂ ਵਿਚ ਹੱਲ ਕਰ ਲਿਆ ਜਾਵੇਗਾ ਤੇ ਨਾਲ ਹੀ ਸਬੰਧਿਤ ਸੜਕਾਂ ਦੀ ਨਵ ਉਸਾਰੀ ਕਰਕੇ ਨੁਹਾਰ ਬਦਲ ਦਿੱਤੀ ਜਾਵੇਗੀ। ਜਨਾਬ ਆਲਮ ਨੇ ਸੀਵਰੇਜ ਦੀ ਸਮੱਸਿਆ ਨੂੰ ਛੇਤੀ ਹੱਲ ਕਰਾਉਣ ਲਈ ਯੂਥ ਆਗੂ ਇਮਤਿਆਜ਼ ਅਲੀ ਬਾਬੂ ਦੀ ਅਗਵਾਈ ਵਿਚ ਤਿੰਨ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਹੈ ਜੋ ਸਬੰਧਿਤ ਅਫਸਰਾਂ ਨਾਲ ਤਾਲ-ਮੇਲ ਕਰਕੇ ਉਪਜੀ ਸਥਿਤੀ ਤੋਂ ਜਾਣੂ ਕਰਾਉਣਗੇ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਕਾਮਰੇਡ ਮੁਹੰਮਦ ਇਸਮਾਇਲ, ਮਾਰਕਿਟ ਕਮੇਟੀ ਦੇ ਚੇਅਰਮੈਨ ਐਡਵੋਕੇਟ ਸ਼ਮਸ਼ਾਦ ਅਲੀ, ਕੌਂਸਲਰ ਮੁਹੰਮਦ ਨਦੀਮ, ਯੂਥ ਆਗੂ ਮੁਹੰਮਦ ਸ਼ਬੀਰ ਨੰਦਨ, ਸਿਰਾਜ ਮਲਿਕ, ਮੁਹੰਮਦ ਫਿਰੋਜ਼ ਕੇਬਲ ਟੀ.ਵੀ., ਮੁਹੰਮਦ ਅਨਵਾਰ ਬੈਜ ਮੇਕਰ, ਮੁਹੰਮਦ ਅਰਸ਼ਦ ਰੱਗਾ ਅਤੇ ਅਬਦੁੱਲ ਹਮੀਦ ਥਿੰਦ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply