ਮਾਲੇਰਕੋਟਲਾ, 14 ਅਪ੍ਰੈਲ (ਹਰਮਿੰਦਰ ਸਿੰਘ ਭੱਟ)-ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਦੀ ਧੂਮ ਜਿੱਥੇ ਦੇਸ਼ ਭਰ ਵਿੱਚ ਵੇਖਣ ਨੂੰ ਮਿਲੀ ਹੈ ਉਥੇ ਹੀ ਘੱਟ ਗਿਣਤੀ ਭਾਈਚਾਰੇ ਦੇ ਸੰਘਣੀ ਅਬਾਦੀ ਵਾਲੇ ਇਸ ਸ਼ਹਿਰ ਵਿੱਚ ਵੀ ਬਾਬਾ ਸਾਹਿਬ ਦਾ ਜਨਮ ਭਾਜਪਾਈਆਂ ਨੇ ਉਤਸਾਹ ਪੂਰਵਕ ਮਨਾਇਆ। ਮੋਤੀ ਬਜਾਰ ਵਿੱਚ ਸਥਿਤ ਭਾਜਪਾ ਦਫਤਰ ਵਿੱਚ ਆਯੋਜਿਤ ਸਮਾਰੋਹ ਵਿੱਚ ਭਾਗ ਲੈਣ ਪਹੁੰਚੇ ਪੰਜਾਬੀ ਖਾਦੀ ਗ੍ਰਾਮ ਉਦਯੋਗ ਬੋਰਡ ਦੇ ਉਪ ਚੇਅਰਮੈਨ ਸ਼੍ਰੀ ਗੀਤੇਸ਼ ਗੁਪਤਾ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਦੇਸ਼ ਦੇ ਪ੍ਰਧਾਨਮੰਤਰੀ ਨੇ ਬਾਬਾ ਸਾਹਿਬ ਦੇ ਜਨਮ ਦਿਹਾੜੇ ਮੌਕੇ ‘ਤੇ ਗ੍ਰਾਮ ਉਦਯ ਨਾਲ ਭਾਰਤ ਉਦਯ ਅਭਿਆਨ ਸ਼ੁਰੂ ਕੀਤਾ ਹੋਵੇ। ਇਸ ਅਭਿਆਨ ਨਾਲ ਦਲਿਤਾਂ ਅਤੇ ਕਿਸਾਨਾਂ ਦੀ ਭਲਾਈ ਨਾਲ ਸੰਬੰਧਤ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਦਲਿਤਾਂ ਅਤੇ ਕਿਸਾਨਾਂ ਦੇ ਆਤਮਵਿਸ਼ਵਾਸ ਵਧੇਗਾ। ਇਸ ਮੌਕੇ ਡੀਲੇਸ਼ ਸ਼ਰਮਾ, ਵਿਨੋਦ ਜੈਨ ਭਾਜਪਾ ਮੰਡਲ ਪ੍ਰਧਾਨ, ਸੁਰੇਸ਼ ਜੈਨ, ਰਾਜੀਵ ਕਲਿਆਣ, ਵਿਜੇ ਦਾਨਵ, ਸੰਜੇ ਵੋਹਰਾ, ਸਲੀਮ ਮਾਸਟਰ, ਰਵਿੰਦਰ ਜੈਨ, ਅਭਿਸ਼ੇਕ ਜੈਨ, ਮੁਨੀਸ਼ ਅਗ੍ਰਵਾਲ, ਦਵਿੰਦਰ ਸਿੰਗਲਾ ਆਦਿ ਹਾਜਰ ਹੋਏ।
Check Also
ਖਾਲਸਾ ਕਾਲਜ ਇੰਜੀਨੀਅਰਿੰਗ ਵਲੋਂ ਵਾਤਾਵਰਣ-ਅਨੁਕੂਲ ਗਰੀਨ ਦੀਵਾਲੀ ਮਨਾਈ ਗਈ
ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media