Wednesday, July 22, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 19 ਅਪ੍ਰੈਲ 2016

〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰

▶ ਜਰਮਨੀ ਸਰਕਾਰ ਨੇ ਐਸਨ ਵਿਖੇ ਗੁਰਦੁਆਰਾ ਸਾਹਿਬ ਵਿੱਚ ਹੋਏ ਬੰਬ ਧਮਾਕੇ ਦੀ ਜਾਂਚ ਲਈ ਸਪੈਸ਼ਲ ਕਮਿਸ਼ਨ ਬਣਾਇਆ।

▶ ਕੇਂਦਰ ਸਰਕਾਰ ਦਾ ਸੁਪਰੀਮ ਕੋਰਟ ‘ਚ ਜੁਆਬ – ਚੋਰੀ ਨਹੀਂ ਹੋਇਆ ਕੋਹੀਨੂਰ ਹੀਰਾ, ਇੰਗਲੈਂਡ ਨੂੰ ਤੋਹਫੇ ‘ਚ ਦਿੱਤਾ ਗਿਆ।

▶ ਪੰਜਾਬ ‘ਚ ਆਮ ਆਦਮੀ ਦੀ ਸਰਕਾਰ ਬਣੀ ਤਾਂ ਤੰਬਾਕੂ ‘ਤੇ ਲੱਗੇ ਰੋਕ – ਛੋਟੇਪੁਰ।

▶ ਹਿਸਾਰ ਵਿੱਚ ਲੁਟੇਰਿਆਂ ਨੇ ਸਟੇਟ ਬੈਂਕ ਆਫ ਪਟਿਆਲਾ ਦਾ ਏ.ਟੀ.ਐਮ ਪੁੱਟਿਆ – 3.34 ਲੱਖ ਕੀਤੇ ਚੋਰੀ।

▶ ਸੈਰ ਸਪਾਟਾ ਮੰਤਰੀ ਪੰਜਾਬ ਸੋਹਣ ਸਿੰਘ ਠੰਡਲ ਨੇ ਟਿਰਜ਼ਮ ਐਪ ਕੀਤਾ ਸ਼ੁਰੂ – ਟੂਰਿਸਟ ਸਥਾਨਾਂ ਦਾ ਮਿਲੇਗਾ ਪੂਰਾ ਵੇਰਵਾ।

▶ ਜੰਮੂ ਕਸ਼ਮੀਰ ਦੇ ਰਾਜ਼ੋਰੀ ਸਥਿਤ ਬਾਬਾ ਗੁਲਾਮ ਸ਼ਾਹ ਬਾਦਸ਼ਾਹ ਕਾਲਜ ‘ਚ ਤਿਰੰਗਾ ਲਹਿਰਾਉਣ ‘ਤੇ ਵਿਦਿਆਰਥੀਆਂ ਦੇ ਦੋ ਗਰੁੱਪਾਂ ‘ਚ ਝੜਪ।

▶ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਦਰ ਜਾਣ ਲਈ ਸ਼ਨਾਖਤੀ ਕਾਰਡ ਜਰੂਰੀ ਕੀਤਾ।

▶ ਈ.ਡੀ ਵਲੋਂ ਹਿਮਾਚਲ ਦੇ ਮੁੱਖ ਮੰਤਰੀ ਦੀ ਧੀ ਅਤੇ ਪੁੱਤਰ ਦੀ ਜਾਇਦਾਦ ਜਬਤ ਕਰਨ ਦੀ ਮੰਗ ‘ਤੇ ਦਿੱਲੀ ਹਾਈਕੋਰਟ ਦਾ ਫੈਸਲਾ ਰਾਖਵਾਂ।

▶ ਕਸ਼ਮੀਰ ਦੇ ਹੰਦਵਾੜਾ ‘ਚ ਲੱਗਾ ਮੁੜ ਕਰਫਿਊ – ਕ੍ਰਿਕਟਰ ਨਈਮ ਭੱਟ ਦੀ ਭੀੜ ਦਾ ਸ਼ਿਕਾਰ ਹੋਣ ‘ਤੇ ਹੋਈ ਮੌਤ।

▶ ਭਾਜਪਾ ਆਗੂ ਵਿਜੇ ਗੋਇਲ ਨੇ ਦਿੱਲੀ ‘ਚ ਲਾਗੂ ਓਡ-ਈਵਨ ਸਿਸਟਮ ਦੀ ਕੀਤੀ ਉਲੰਘਣਾ, 2000 ਰੁਪਏ ਦਾ ਕਟਵਾਇਆ ਚਲਾਨ।

▶ ਪੰਜਾਬ ਸਰਕਾਰ ਕੁਲੈਕਟਰ ਰੇਟ 15% ਘਟਾਏਗੀ – ਬਿਕਰਮ ਮਜੀਠੀਆ।

▶ ਪੰਜਾਬ ਦੀਆਂ ਮੰਡੀਆਂ ‘ਚ ਕਣਕ ਦੀ ਆਮਦ ਸ਼ੁਰੂ – ਕਿਸਾਨਾਂ ਦੀਆਂ ਮੁਸ਼ਕਲਾਂ ਜਾਨਣ ਲਈ ਕੈਪਟਨ ਅਮਰਿੰਦਰ ਨੇ ਬਣਾਈ ਉੱਚ ਪੱਧਰੀ ਕਮੇਟੀ।

▶ ਕੋਲਕਾਤਾ ਵਿੱਚ 4 ਕਰੋੜ ਮੁੱਲ ਦੀ ਖੰਗ ਦੀ ਪੀਣ ਵਾਲੀ ਦਵਾਈ ਫੈਂਸਾਡਿੱਲ ਜ਼ਬਤ।

▶ ਪਾਕਿਸਤਾਨ ਦੀ ਜੇਲ ਵਿੱਚ ਮਰੇ ਭਾਰਤੀ ਕੈਦੀ ਕ੍ਰਿਪਾਲ ਸਿੰਘ ਦੀ ਲਾਸ਼ ਅੱਜ ਲਿਆਂਦੀ ਜਾਵੇਗੀ ਅੰਮ੍ਰਿਤਸਰ।

▶ ‘ਉਡਤਾ ਪੰਜਾਬ’ ਫਿਲਮ ਰਾਹੀਂ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼, ਅਗਰ ਕੁੱਝ ਇਤਰਾਜਯੋਗ ਹੋਇਆ ਤਾਂ ਹੋਵੇਗੀ ਕਾਰਵਾਈ – ਠੰਡਲ।

▶ ਨਿੱਜੀ ਸਕੂਲਾਂ ਵਲੋਂ ਬੱਚਿਆਂ ਦੇ ਮਾਪਿਆਂ ਦਾ ਸ਼ੋਸ਼ਣ ਰੋਕਣ ਲਈ ਰੈਗੂਲੇਟਰੀ ਅਥਾਰਿਟੀ ਬਣਾਉਣ ਬਾਰੇ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਅਧਿਕਾਰੀਆਂ ਨਾਲ ਕੀਤੀਆਂ ਵਿਚਾਰਾਂ।

▶ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ 20094 ਕਰੋੜ ਦੀ ਕੈਸ਼ ਕ੍ਰੈਡਿਟ ਲਿਮਟ ਚਾਲੂ ਕਰਨ ਦੀ ਕੀਤੀ ਮੰਗ।

▶ ਫਗਵਾੜਾ ਨੇੜੇ ਤੇਜ਼ ਰਫਤਾਰ ਬੱਸ ਨੇ ਪੰਜਵੀਂ ਜਮਾਤ ਦੀ ਵਿਦਿਆਰਥਣ ਕੁੱਚਲੀ – ਹੋਈ ਮੌਤ।

▶ ਬੰਗਾ ਦੇ ਪਿੰਡ ਕੁਲਥਮ ਸਥਿਤ ਗੁਦੁਆਰਾ ਸ਼ਹੀਦਾਂ ਵਿਖੇ ਸ਼ਾਟ ਸਰਕਟ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਅਗਨ ਭੇਟ।

▶ ਮੀਟਿੰਗ ‘ਚ ਬੁਲਾਏ ਗਏ ਸ਼੍ਰੋਮਣੀ ਕਮੇਟੀ ਅਧਿਕਾਰੀ ਤੇ ਗੁਰਦੁਆਰਿਆਂ ਦੇ ਮੈਨੇਜਰ ਨਾ ਪੁੱਜਣ ‘ਤੇ ਸ੍ਰੀ ਜਥੇਦਾਰ ਗਿ: ਗੁਰਬਚਨ ਸਿੰਘ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਬੁਲਾਈ ਮੀਟਿੰਗ ਕੈਂਸਲ।

▶ ਬੇਅਦਬੀ ਮਾਮਲੇ ਅਤੇ ਵਿਦੇਸ਼ਾਂ ਵਿੱਚ ਸਿੱਖਾਂ ‘ਤੇ ਨਸਲੀ ਹਮਲਿਆਂ ਬਾਰੇ ਵਿਚਾਰ ਕਰਨ ਲਈ ਬੁਲਾਈ ਸੀ ਬੈਠਕ।

▶ ਕੇਂਦਰ ਸਰਕਾਰ ਭਰਤੀ ਕਰੇਗੀ ਕੇਂਦਰੀ ਮਹਿਕਮਿਆਂ ‘ਚ 2 ਲੱਖ ਤੋਂ ਵੱਧ ਕਰਮਚਾਰੀ।

▶ ਡੇਰਾ ਸਿਰਸਾ ਸਾਧ ਦਾ ਪਾਣੀਆਂ ਦੇ ਮੁੱਦੇ ‘ਤੇ ਬਿਆਨ – ਪਾਣੀ ‘ਤੇ ਸਭ ਦਾ ਹੱਕ, ਸੂਬਿਆਂ ਦੇ ਅਧਾਰ ‘ਤੇ ਵੰਡ ਦੀ ਬਜਾਏ, ਪਾਣੀ ਦਾ ਹੋਵੇ ਰਾਸ਼ਟਰੀਕਰਨ।

▶ ਭਾਰਤੀ ਜਿਮਨਾਸਟ ਦੀਪਾ ਕਮਾਕਰ ਨੇ ਅਗਸਤ ‘ਚ ਹੋਣ ਵਾਲੀ ਰੀਓ ਓਲੰਪਿਕ ਲਈ ਕੀਤਾ ਕੁਆਲੀਫਾਈ।

▶ ਦਿੱਲੀ ਵਿੱਚ ਦੋ ਥਾਵਾਂ ‘ਤੇ ਫਟੇ ਰਸੋਈ ਗੈਸ ਸਿਲੰਡਰ – ਗਾਂਧੀ ਨਗਰ ਤੇ ਸਨਲਾਈਟ ਕਲੌਨੀ ‘ਚ 3-3 ਵਿਅਕਤੀਆਂ ਦੀ ਮੌਤ, 30 ਦੇ ਕਰੀਬ ਜਖਮੀ।

▶ ਵਿਜੇ ਮਾਲੀਆ ਖਿਲਾਫ ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਜਾਰੀ ਕੀਤੇ ਗੈਰ ਜਮਾਨਤੀ ਵਾਰੰਟ, ਪਾਸਪੋਰਟ ਪਹਿਲਾਂ ਹੀ ਹੈ ਸਸਪੈਂਡ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome  ‘ਤੇ ਜਾਓ ਜੀ 🙏

Check Also

ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …

Leave a Reply