Tuesday, July 21, 2026

’ਜਾਗੋ ਪੰਜਾਬ ਅਭਿਆਨ’ ਤਹਿਤ ਮੰਨਾ ਨੇ ਲੋਕਾਂ ਨਾਲ ਪਾਈ ਵਿਚਾਰਾਂ ਦੀ ਸਾਂਝ

PPN1704201610ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ ਸੱਗੂ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੇ ‘ਜਾਗੋ ਪੰਜਾਬ ਅਭਿਆਨ’ ਨੂੰ ਗਤੀ ਦੇਣ ਲਈ ਵਿਧਾਨ ਸਭਾ ਹਲਕੇ ਪੂਰਬੀ ਦੀ ਵਾਰਡ ਨੰ: 27 ਦੇ ਇਲਾਕੇ ਸ਼ਰੀਫਪੁਰਾ ਵਿੱਚ ਇਕ ਵਿਸ਼ਾਲ ਇਕੱਠ ਕੀਤਾ ਗਿਆ।ਜਿਸ ਦੌਰਾਨ ਵੱਖ ਵੱਖ ਸਮਾਜਿਕ ਬੁਰਾਈਆਂ ਅਤੇ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਜਿਥੇ ਵੱਖ ਵੱਖ ਨੁੱਕੜ ਨਾਟਕਾਂ ਦਾ ਮੰਚਨ ਕੀਤਾ ਗਿਆ ਉਥੇ ਲੋਕਾਂ ਦੇ ਵਿਚਾਰ ਅਤੇ ਭਵਿੱਖ ਦੇ ਪੰਜਾਬ ਦੀਆਂ ਯੋਜਨਾਵਾਂ ਸੰਬੰਧੀ ਇਲਾਕਾ ਵਾਸੀਆਂ ਦੀਆਂ ਗੱਲਾਂ ਸੁਣ ਉਨ੍ਹਾਂ ਦੇ ਨਾਲ ਵਿਚਾਰਾਂ ਦੀ ਸਾਂਝ ਸਥਾਪਤ ਕੀਤੀ ਗਈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਮਨਦੀਪ ਸਿੰਘ ਮੰਨਾ ਨੇ ਆਪਣੇ ਸਬੋਧਨ ਵਿੱਚ ਕਿਹਾ ਕਿ ਜਦੋਂ ਤਕ ਪੰਜਾਬ ਦੇ ਲੋਕ ਆਪਣਾ ਆਗੂ ਚੁਣਨ ਵਿੱਚ ਗੰਭੀਰਤਾ ਨਹੀ ਦਿਖਾਉਣਗ,ੇ ਉਦੋਂ ਤਕ ਨਾ ਤਾਂ ਪੰਜਾਬ ਦਾ ਅਤੇ ਨਾ ਹੀ ਦੇਸ਼ ਦਾ ਭਲਾ ਹੋ ਸਕਦਾ ਹੈ।ਇਸ ਲਈ ਨਗਰ ਨਿਗਮਾਂ, ਵਿਧਾਨ ਸਭਾ ਅਤੇ ਲੋਕਸਭਾ ਲਈ ਆਪਣੇ ਨੁਮਾਇੰਦੇ ਚੁਣਨ ਲਈ ਲੋਕਾਂ ਨੂੰ ਆਗੂਆਂ ਦਾ ਪੁਰਾਣਾ ਰਿਕਾਰਡ ਹਰ ਹਾਲਤ ਵਿੱਚ ਵੇਖਣਾ ਚਾਹੀਦਾ ਹੈ।ਮੰਨਾ ਨੇ ਵਿਸ਼ਾਲ ਰੈਲੀ ਵਿੱਚ ਸ਼ਾਮਲ ਹੋਏ ਇਲਾਕਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਸੁਨਹਿਰੇ ਪੰਜਾਬ ਦੀ ਸਥਾਪਨਾ ਲਈ ਉਨ੍ਹਾਂ ਦੀਆਂ ਗੱਲਾਂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤਕ ਪਹੁੰਚਾਉਣਗੇ।ਤਾਂ ਕਿ ਅੰਮਿਤਸਰ ਪੂਰਬੀ ਵਿਧਾਨਸਭਾ ਹਲਕੇ ਦੇ ਲੋਕਾਂ ਦੇ ਭਵਿੱਖ ਲਈ ਕਾਂਗਰਸ ਪਾਰਟੀ ਕੋਈ ਠੋਸ ਰਣਨੀਤੀ ਤਿਆਰ ਕਰ ਸਕੇ।ਇਸ ਸਮੇਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਆਨਲਾਈਨ ਸੁਣਨ ਲਈ ਇਕ ਵੈਬਸਾਈਟ ‘ਜਾਗੋ ਪੰਜਾਬ ਜਾਗੋ ਈਸਟ ਅੰਮ੍ਰਿਤਸਰ’ ਵੀ ਲਾਂਚ ਕੀਤੀ ਗਈ।ਜਿਸ ਦੀ ਮਦਦ ਨਾਲ ਲੋਕ ਆਪਣੀਆਂ ਮੁਸ਼ਕਲਾਂ ਅਤੇ ਆਪਣੇ ਵਿਚਾਰਾਂ ਨੂੰ ਕਾਂਗਰਸ ਹਾਈਕਮਾਂਡ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਤਕ ਵੀ ਪਹੁੰਚਾ ਸਕਦੇ ਹਨ।
ਮੰਨਾ ਨੇ ਕਿਹਾ ਕਿ ਨੌਕਰੀ ਲੈਣ ਲਈ ਇਕ ਵਿਅਕਤੀ ਨੂੰ ਕਈ ਤਰ੍ਹਾਂ ਦੇ ਟੈਸਟ ਪਾਸ ਕਰਨੇ ਪੈਂਦੇ ਹਨ ਪਰ ਲੀਡਰ ਬਣਨ ਲਈ ਸਰਕਾਰਾਂ ਨੇ ਕੋਈ ਟੈਸਟ ਕਿਉਂ ਨਹੀਂ ਰਖਿਆ।ਇਸ ਲਈ ਲੋਕਾਂ ਨੂੰ ਆਗੂਆਂ ਦਾ ਖੁਦ ਟੈਸਟ ਲੈਂਦੇ ਹੋਏ ਉਨ੍ਹਾਂ ਦਾ ਪੁਰਾਣਾ ਰਿਕਾਰਡ ਦੇ ਕੇ ਆਪਣਾ ਨੁਮਾਇੰਦਾ ਚੁਣਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ਦੇ ਰਸਤੇ ਦੀ ਸਭ ਤੋਂ ਵੱਡੀਆਂ ਦੋ ਬੁਰਾਈਆਂ ਭ੍ਰਿਸ਼ਟਾਚਾਰ ਅਤੇ ਧਰਮ ਦੇ ਨਾਂ ‘ਤੇ ਲੋਕਾਂ ਨੂੰ ਲੜਾਉਣ ਵਾਲਿਆਂ ਲਹੀ ਸਜਾ ਫਾਂਸੀ ਕਰ ਦਿੱਤੀ ਜਾਵੇ ਤਾਂ ਦੇਸ਼ ਆਪਣੇ ਆਪ ਸੁਧਰ ਜਾਵੇਗਾ।  ਇਸ ਮੌਕੇ ‘ਤੇ ਕਾਂਗਰਸ ਦੇ ਕੌਂਸਲਰ ਗੁਰਿੰਦਰ ਰਿਸ਼ੀ ਅਤੇ ਨਾਰਥ ਵਿਧਾਨ ਸਭਾ ਹਲਕੇ ਦੇ ਕਾਂਗਰਸ ਇੰਚਾਰਜ ਕਰਮਜੀਤ ਸਿੰਘ ਰਿੰਟੂ ਨੇ ਵੀ ਵਿਚਾਰ ਪੇਸ਼ ਕੀਤੇ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply