Thursday, August 13, 2026

ਜਹਿਰੀਲੇ ਪੱਠੇ ਖਾਣ ਨਾਲ ਕਿਸਾਨ ਦੀ ਇੱਕ ਮੱਝ ਤੇ ਦੋ ਮਾਲੀ ਮਰੇ- ਮੁਆਵਜ਼ੇ ਦੀ ਕੀਤੀ ਮੰਗ

PPN1804201615ਪੱਟੀ, 18 ਅਪ੍ਰੈਲ (ਅਵਤਾਰ ਸਿੰਘ ਢਿੱਲੋਂ, ਰਣਜੀਤ ਸਿੰਘ ਮਾਹਲਾ)- ਪੱਟੀ ਤੋ ਥੌੜੀ ਦੂਰ ਪੈਦੇ ਪਿੰਡ ਸੀਤੋ ਮਹਿ ਝੁੱਗੀਆਂ ਦੇ ਕਿਸਾਨ ਦੀ ਇੱਕ ਲਵੇਰੀ ਮੱਝ ਤੇ ਦੋ ਮਾਲੀ ਬੀਤੀ ਰਾਤ ਜਹਿਰੀਲੇ ਪੱਠੇ ਖਾਣ ਨਾਲ ਮਰ ਗਏ।ਇਸ ਸਬੰਧੀ ਜਾਣਕਾਰੀ ਦੇਦੇ ਹੋਏ ਡੰਗਰਾਂ ਦੇ ਮਾਲਕ ਕਿਸਾਨ ਰਸ਼ਪਾਲ ਸਿੰਘ ਨੇ ਦੱਸਿਆ ਕਿ ਅਸੀ ਰੋਜ ਦੀ ਤਰ੍ਹਾਂ ਹਵੇਲੀ ਵਿੱਚ ਰਾਤ ਨੂੰ ਪੱਠੇ ਪਾਉਣ ਉਪਰੰਤ ਘਰ ਜਾ ਕੇ ਸੌਂ ਗਏ ਤਾ ਰੋਜ ਦੀ ਤਰ੍ਹਾਂ ਸਵੇਰੇ ਆ ਕੇ ਦੇਖਿਆ ਤਾ ਮੇਰੀ ਇੱਕ ਲਵੇਰੀ ਮੱਝ ਤੇ ਦੋ ਮਾਲੀ ਮਰੇ ਪਏ ਸਨ, ਜਦਕਿ ਬਾਕੀ ਦੇ ਸਾਰੇ ਡੰਗਰ ਵੀ ਬਿਮਾਰ ਪਏ ਸਨ। ਗਰੀਬ ਕਿਸਾਨ ਅਨੁਸਾਰ ਉਸ ਦਾ ਤਿੰਨ ਲੱਖ ਦੇ ਨੁਕਸਾਨ ਹੋਇਆ ਹੈ।ਇਸ ਸਮੇਂ ਇੱਕਤਰ ਪਿੰਡ ਵਾਸੀਆਂ ਤੇ ਇਲਾਕਾ ਵਾਸੀ ਮੋਹਤਬਾਰਾਂ ਨੇ ਪੰਜਾਬ ਸਰਕਾਰ ਪਾਸੋ ਕਿਸਾਨ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਯੋਗ ਮੁਆਜਵੇ ਦੀ ਮੰਗ ਕੀਤੀ ।
ਇਸ ਮੋਕੇ ਤੇ ਇੰਦਰਜੀਤ ਸਿੰਘ ਸੀਨੀਅਰ ਆਗੂ ਕਿਸ਼ਾਨ ਸੰਘਰਸ਼ ਕਮੇਟੀ, ਮਹੋਕਮ ਸਿੰਘ ਸੀਤੋ, ਨੋਨਿਹਾਲ ਸਿੰਘ, ਰਣਜੀਤ ਸਿੰਘ, ਪਰਮਜੀਤ ਸਿੰਘ, ਸਤਨਾਮ ਸਿੰਘ, ਸਕੱਤਰ ਸਿੰਘ, ਗੁਰਨਾਮ ਸਿੰਘ, ਛਿੰਦਰ ਸਿੰਘ, ਹੀਰਾ ਸਿੰਘ, ਗਰਦੇਵ ਸਿੰਘ,ਸਰਵਨ ਸਿੰਘ, ਸੁਖਚੇਨ ਸਿੰਘ, ਅੰਗਰੇਜ ਸਿੰਘ, ਗੁਰਸਾਹਿਬ ਸਿੰਘ, ਗੁਰਚਰਨ ਸਿਂਘ ਆਦਿ ਨੇ ਪੜਿਤ ਕਿਸਾਨ ਦੀ ਮਦਦ ਕਰਨ ਦੀ ਮੰਗ ਕੀਤੀ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply