ਪੱਟੀ, 18 ਅਪ੍ਰੈਲ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ਆਮ ਆਦਮੀ ਪਾਰਟੀ ਦੇ ਜੋਨ ਇੰਚਾਰਜ ਸਰਤਾਜ ਸਿੰਘ ਸੰਧੂ ਦੀ ਪ੍ਰੇਰਨਾ ਸਦਕਾ ਪਿੰਡ ਕਿਰਤੋਵਾਲ ਕਲ੍ਹਾਂ ਤੋ ਸੈਕੜੇ ਹੋਰ ਪਰਿਵਾਰਾ ਨੇ ‘ਆਪ’ ਦਾ ਝਾੜੂ ਚੱਕਿਆ। ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਪਰਿਵਾਰ ਜਥੇਦਾਰ ਗੁਰਬਚਨ ਸਿੰਘ ਬਾਵਾ (ਬੱਬੂ) ਭੁਪਿੰਦਰ ਸਿੰਘ, ਮੋਹਣ ਸਿੰਘ ਤੇਲੀ,ਠਾਕਰ ਸਿੰਘ ਰਛਪਾਲ ਸਿੰਘ ਫੌਜੀ, ਰਾਜ ਕੁਮਾਰ ਬਾਵਾ, ਗੁਰਦੇਵ ਸਿੰਘ ਫੌਜੀ, ਮੁਖਤਾਰ ਸਿੰਘ, ਨਿੱਕਾ ਸਿੰਘ, ਰਾਮ ਲੁਭਾਇਆ, ਰੁਘੂਬੀਰ ਦਾਸ, ਅਨੰਦ ਲਾਲ ਆਦਿ ਸ਼ਾਮਲ ਹੋਏ ਉਹਨਾ ਨੇ ਕਿਹਾ ਕਿ ਅਸੀ ਸਰਕਾਰ ਦੀਆ ਨੀਤੀਆ ਤੇ ਸਰਕਾਰ ਦੇ ਦਿੱਲੀ ਵਿੱਚ ਕੀਤੇ ਹੋਏ ਵਿਕਾਸ ਕਾਰਜਾਂ ਤੋ ਪ੍ਰਭਾਵਿਤ ਹੋ ਕੇ ਪਾਰਟੀ ‘ਚ ਸਾਮਲ ਹੋਏ ਹਨ।ਇਸ ਮੋਕੇ ਤੇ ਜਥੇਦਾਰ ਸੁਖਦੀਪ ਸਿੰਘ ਪੱਟੀ, ਦਿਲਬਾਗ ਸਿੰਘ ਸਭਰਾ, ਗੁਰਵਿੰਦਰ ਸਿੰਘ, ਸਵਰਣ ਸਿੰਘ ਹਰੀਕੇ, ਸੰਦੀਪ ਸਿੰਘ, ਜਸਕਰਨ ਸਿੰਘ ਕਿਰਤੋਵਾਲ, ਜਗੀਰ ਸਿੰਘ, ਬਲਦੇਵ ਸਿੰਘ ਆਦਿ ਹਾਜਰ ਹਨ।
Check Also
ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …
Punjab Post Daily Online Newspaper & Print Media