
ਬਠਿੰਡਾ, 19 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਦਿੱਲੀ ਹਾਰਟ ਇੰਸਟੀਚਿਊਟ ਅਤੇ ਹਸਪਤਾਲ ਦੇ ਮਾਹਿਰ ਡਾਕਟਰਾਂ ਵਲੋਂ ਪਹਿਲੀ ਵਾਰ ਬ੍ਰੇਨ (ਦਿਮਾਗ) ਟਿਊਮਰ ਦਾ ਸਫ਼ਲ ਅਪ੍ਰੇਰਸ਼ਨ ਮਾਲਵਾ ਖੇਤਰ ਵਿਚ ਕੀਤਾ ਗਿਆ ਹੈ।ਟਿਊਮਰ ਇਨ੍ਹਾਂ ਵੱਡਾ ਸੀ ਕਿ ਜਿਸ ਨੇ ਦਿਮਾਗ ਨੂੰ ਅੱਧਾ ਘੇਰ ਰੱਖਿਆ ਸੀ ਇਸ ਲਈ ਟਿਊਮਰ ਨੂੰ ਦੋ ਸਟੇਜ ਵਿਚ ਅਪਰੇਟ ਕਰਨ ਪਿਆ। ਇਸ ਦੀ ਜਾਣਕਾਰੀ ਡਾ: ਅਮਿਤ ਗੁਪਤਾ ਅਤੇ ਡਾ: ਰੋਹਿਤ ਬਾਂਸਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪਹਿਲੀ ਸਟੇਜ ਵਿਚ ਖੂਨ ਦੀ ਰਫ਼ਤਾਰ ਨੂੰ ਘੱਟ ਕੀਤਾ ਗਿਆ ਅਤੇ 3-4 ਦਿਨਾਂ ਬਾਅਦ ਦੁਆਰਾ ਐਮ.ਆਰ.ਆਈ ਵਿਚ ਦੇਖਿਆ ਕਿ ਟਿਊਮਰ ਅੰਦਰ ਤੋਂ ਕਾਲਾ ਹੋ ਰਿਹਾ ਹੈ ਉਸ ਦੇ ਬਾਅਦ ਉਸ ਨੂੰ ਨਿਕਾਲਾ ਗਿਆ। ਇਹ ਤਕਨੀਕੀ ਹੁਣ ਤੱਕ ਵਿਦੇਸ਼ਾ ਵਿਚ ਹੀ ਉਪਲੱਬ ਸੀ ਲੇਕਿਨ ਹੁਣ ਦਿੱਲੀ ਅਤੇ ਚੰਡੀਗੜ੍ਹ ਸ਼ਹਿਰ ਵਰਗੇ ਸ਼ਹਿਰ ਵਿਚ ਹੀ ਉਪਲੱਬ ਸੀ ਲੈਕਿਨ ਦਿੱਲੀ ਹਾਰਟ ਹਸਪਤਾਲ ਬਠਿੰਡਾ ਨਿਊਰੋ ਸਰਜਨ ਡਾ: ਅਮਿਤ ਗੁਪਤਾ ਨੇ ਇਸ ਵਿਧੀ ਨੂੰ ਮਾਲਵੇ ਖੇਤਰ ਵਿਚ ਪਹਿਲ ਸ਼ੁਰੂ ਕਰਕੇ ਸਫ਼ਲ ਅਪਰੇਸ਼ਨ ਕੀਤਾ ਹੈ। ਇਸ ਅਪਰੇਸ਼ਨ ਨਾਲ ਮਰੀਜ ਨੂੰ ਕਰਨ ਅਤੇ ਬਾਅਦ ਵਿਚ ਹੋਣ ਵਾਲੇ ਨੁਕਸਾਨ ਦੀ ਘਾਟ ਹੋ ਜਾਂਦੀ ਹੈ। ਇਸ ਵਿਧੀ ਵਿਚ ਪੂਰੀ ਟੀਮ ਦੀ ਜਰੂਰਤ ਪੈਂਦੀ ਹੈ। ਇਸ ਵਿਧੀ ਵਿਚ ਡਾ: ਰੋਹਿਤ ਬਾਂਸਲ ਵਲੋਂ ਪੂਰਨ ਸਹਿਯੋਗ ਰਿਹਾ। ਡਾ: ਅਮਿਤ ਗੁਪਤਾ ਨੇ ਕਿਹਾ ਕਿ ਇਸ ਅਪਰੇਸ਼ਨ ਨਾਲ ਹੁਣ ਇਸ ਤਰ੍ਹਾਂ ਦੇ ਮਰੀਜਾਂ ਨੂੰ ਬਾਹਰਲੇ ਵੱਡੇ ਸ਼ਹਿਰਾਂ ਵਿਚ ਜਾਣ ਦੀ ਲੋੜ ਮਹਿਸੂਸ ਨਹੀ ਹੋਵੇਗੀ ਕਿਉਕਿ ਉਥੋਂ ਨਾਲੋ ਘੱਟ ਰੇਟਾਂ ‘ਤੇ ਇਸ ਅਪਰੇਸ਼ਨ ਦਿੱਲੀ ਹਾਰਟ ਹਸਪਤਾਲ ਵਿਚ ਕੀਤਾ ਜਾ ਰਿਹਾ ਹੈ।ਇਸ ਮਰੀਜ਼ ਦਾ ਅਪਰੇਸ਼ਨ ਕੀਤਾ ਗਿਆ ਹੈ ਉਹ ਆਸਟੇਲੀਆ ਵਿਚ ਆਪਣੀ ਬੇਟੀ ਦੇ ਕੋਲ ਰਹਿੰਦੇ ਸੀ ਜਿਸ ਦਾ ਸਿਰ ਦਰਦ ਘੱਟ ਨਹੀ ਹੋ ਰਿਹਾ ਸੀ, ਪ੍ਰੰਤੂ ਉਥੇ ਪਰਿਵਾਰ ਅਪਰੇਸ਼ਨ ਕਰਨ ਦੇ ਕਾਬਲ ਨਹੀ ਸੀ ਪਰਿਵਾਰ ਦੇ ਅਨੁਸਾਰ ਅਪਰੇਸ਼ਨ ਕਾਫ਼ੀ ਘੱਟ ਰੇਟ ਅਤੇ ਵਧੀਆਂ ਹੋ ਗਿਆ ਅਤੇ ਮਰੀਜ਼ ਨੂੰ ਤਿੰਨ ਦਿਨਾਂ ਬਾਅਦ ਹੀ ਛੁੱਟੀ ਮਿਲ ਗਈ।
Punjab Post Daily Online Newspaper & Print Media